ਰੂਸੀ ਹਮਲਿਆਂ ਦੇ ਚੱਲਦਿਆਂ ਲੋਕਾਂ ਦੀ ਸੁਰੱਖਿਅਤ ਨਿਕਾਸੀ ਰੁਕੀ : ਯੂਕ੍ਰੇਨ ਦੇ ਅਧਿਕਾਰੀ

Sunday, Mar 06, 2022 - 11:00 PM (IST)

ਰੂਸੀ ਹਮਲਿਆਂ ਦੇ ਚੱਲਦਿਆਂ ਲੋਕਾਂ ਦੀ ਸੁਰੱਖਿਅਤ ਨਿਕਾਸੀ ਰੁਕੀ : ਯੂਕ੍ਰੇਨ ਦੇ ਅਧਿਕਾਰੀ

ਲਵੀਵ-ਯੂਕ੍ਰੇਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਰੂਸੀ ਗੋਲੀਬਾਰੀ ਜਾਰੀ ਰਹਿਣ ਦੇ ਚੱਲਦਿਆਂ ਯੂਕ੍ਰੇਨ ਦੇ ਇਕ ਬੰਦਰਗਾਹ ਸ਼ਹਿਰ ਤੋਂ ਐਤਵਾਰ ਨੂੰ ਲੋਕਾਂ ਨੂੰ ਸੁਰੱਖਿਅਤ ਰੂਪ ਨਾਲ ਬਾਹਰ ਕੱਢਣ ਦੀ ਯੋਜਨਾ ਸਫ਼ਲ ਨਹੀਂ ਹੋ ਸਕੀ। ਉਥੇ, ਅਧਿਕਾਰੀਆਂ ਨੇ ਰੂਸ ਨੂੰ ਯੂਕ੍ਰੇਨ ਦੀ ਰਾਜਧਨੀ ਨੇੜੇ ਹੋਰ ਨਿਕਾਸੀ ਮਾਰਗ ਨਿਰਧਾਰਿਤ ਕਰਨ ਲਈ ਸਹਿਮਤ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ : ਰੋਮ ਵਿਖੇ ਯੂਕ੍ਰੇਨ ਹਮਲੇ ਦੇ ਵਿਰੋਧ 'ਚ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ

ਯੂਕ੍ਰੇਨ ਦੇ ਫੌਜੀ ਅਧਿਕਾਰੀਆਂ ਨੇ ਕਿਹਾ ਸੀ ਕਿ ਮਾਰਿਊਪੋਲ ਸ਼ਹਿਰ 'ਚ ਰਹਿ ਰਹੇ ਲੋਕਾਂ ਦੇ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਸਥਾਨਕ ਜੰਗਬੰਦੀ ਦੌਰਾਨ ਉਥੋਂ ਸੁਰੱਖਿਅਤ ਰੂਪ ਨਾਲ ਬਾਹਰ ਨਿਕਲਣ ਦੀ ਉਮੀਦ ਹੈ। ਰੂਸੀ ਫੌਜੀਆਂ ਨੇ ਇਕ ਹਫ਼ਤੇ ਤੋਂ ਮਾਰਿਊਪੋਲ ਸ਼ਹਿਰ ਨੂੰ ਘੇਰ ਰੱਖਿਆ ਹੈ। ਗ੍ਰਹਿ ਮੰਤਰਾਲਾ ਦੇ ਸਲਾਹਕਾਰ ਐਂਟਨ ਗ੍ਰੇਸ਼ਚੋਂਕੋ ਨੇ ਕਿਹਾ ਕਿ ਨਿਰਧਾਰਿਤ ਮਨੁੱਖੀ ਸਹਾਇਤਾ ਗਲਿਆਰਿਆਂ ਤੋਂ ਲੋਕਾਂ ਨੂੰ ਕੱਢਣ ਦਾ ਕੰਮ ਰੂਸੀ ਹਮਲਿਆਂ ਦੇ ਚਲਦਿਆਂ ਨਹੀਂ ਕੀਤਾ ਜਾ ਸਕਿਆ।

ਇਹ ਵੀ ਪੜ੍ਹੋ : ਰੂਸੀ ਜੰਗ ਕਾਰਨ 'ਦੁਨੀਆ ਦੀ ਬ੍ਰੈੱਡ ਟੋਕਰੀ' 'ਤੇ ਮੰਡਰਾਉਣ ਲੱਗਾ ਖਤਰਾ

ਉਨ੍ਹਾਂ ਟੈਲੀਗ੍ਰਾਮ 'ਤੇ ਕਿਹਾ ਕਿ ਕੋਈ ਸੁਰੱਖਿਅਤ ਗਲਿਆਰਾ ਨਹੀਂ ਹੋ ਸਕਦਾ ਕਿਉਂਕਿ ਸਿਰਫ਼ ਰੂਸੀਆਂ ਦਾ ਬਿਮਾਰ ਦਿਮਾਗ ਫੈਸਲਾ ਕਰਦਾ ਹੈ ਕਿ ਕਦੋਂ ਅਤੇ ਕਿਸ 'ਤੇ ਗੋਲੀਬਾਰੀ ਕਰਨੀ ਹੈ। ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੇ ਮੁਖੀ ਨੇ ਐਤਵਾਰ ਨੂੰ ਇਸ ਪਲਾਇਨ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਦਾ ਸਭ ਤੋਂ ਵੱਡਾ ਸ਼ਰਨਾਰਥੀ ਸੰਕਟ ਕਰਾਰ ਦਿੱਤਾ। ਤੁਰਕੀ ਅਤੇ ਫਰਾਂਸ ਦੇ ਰਾਸ਼ਟਰਪਤੀ ਅਤੇ ਪੋਪ ਫ੍ਰਾਂਸਿਸ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸੰਘਰਸ਼ ਖਤਮ ਕਰਨ ਲਈ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਹੁਣ ਤੱਕ 9 ਲੱਖ ਤੋਂ ਵੱਧ ਸ਼ਰਨਾਰਥੀ ਪਹੁੰਚੇ ਪੋਲੈਂਡ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News