ਚੀਨ ਤੋਂ ਬਾਅਦ ਦੱਖਣੀ ਕੋਰੀਆ ''ਚ ਵਧੇ ਕੋਰੋਨਾ ਵਾਇਰਸ ਦੇ ਮਾਮਲੇ, 893 ਲੋਕ ਪੀੜਤ

02/25/2020 3:44:59 AM

ਸਿਓਲ— ਦੱਖਣੀ ਕੋਰੀਆ 'ਚ ਕੋਰੋਨਾ ਵਾਇਰਸ ਦੇ ਨਵੇਂ 60 ਮਾਮਲੇ ਸਾਹਮਣੇ ਆਉਣ ਮਗਰੋਂ ਮੰਗਲਵਾਰ ਨੂੰ ਪੀੜਤਾਂ ਦੀ ਗਿਣਤੀ 893 ਹੋ ਗਈ ਹੈ। ਸੋਮਵਾਰ ਦੁਪਹਿਰ ਤਕ 833 ਲੋਕ ਪੀੜਤ ਦੱਸੇ ਜਾ ਰਹੇ ਸਨ ਤੇ ਮੰਗਲਵਾਰ ਸਵੇਰ ਤਕ ਪੀੜਤਾਂ ਦੀ ਗਿਣਤੀ 'ਚ ਵਾਧਾ ਹੋ ਚੁੱਕਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਵਾਇਰਸ ਕਾਰਨ ਦੱਖਣੀ ਕੋਰੀਆ 'ਚ 8 ਮੌਤਾਂ ਹੋ ਚੁੱਕੀਆਂ ਹਨ। ਚੀਨ ਤੋਂ ਬਾਅਦ ਦੱਖਣੀ ਕੋਰੀਆ 'ਚ ਇਸ ਵਾਇਰਸ ਦੇ ਵਧੇਰੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ।

ਇੱਥੋਂ ਦੇ ਸੂਬੇ ਗਿਓਂਗਸਾਂਗ ਦੇ ਦੋ ਸ਼ਹਿਰਾਂ ਡਾਇਗੁ ਅਤੇ ਚੀਓਂਗਡੋ 'ਚ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਤਾਜਾ 60 ਮਾਮਲਿਆਂ 'ਚੋਂ 49 ਡਾਇਗੁ ਤੋਂ ਹਨ ਜੋ ਕਿ ਸਿਓਲ ਤੋਂ 300 ਕਿਲੋਮੀਟਰ ਦੀ ਦੂਰੀ 'ਤੇ ਹੈ। ਸਾਰੇ ਵੱਡੇ ਸੂਬਿਆਂ 'ਚੋਂ ਵੀ ਕਈ ਲੋਕਾਂ ਦੇ ਪੀੜਤ ਹੋਣ ਦੀ ਖਬਰ ਹੈ।
ਜ਼ਿਕਰਯੋਗ ਹੈ ਕਿ 20 ਜਨਵਰੀ ਨੂੰ ਇੱਥੇ ਪਹਿਲੇ ਕੋਰੋਨਾ ਵਾਇਰਸ ਦੇ ਮਰੀਜ਼ ਦੀ ਪੁਸ਼ਟੀ ਹੋਈ ਸੀ। ਇਹ ਔਰਤ ਚੀਨ ਦੇ ਸ਼ਹਿਰ ਵੂਹਾਨ ਤੋਂ ਸੀ ਅਤੇ ਇਸ ਤੋਂ ਬਾਅਦ ਪੀੜਤਾਂ ਦੀ ਗਿਣਤੀ ਵਧਦੀ ਗਈ।


Related News