ਜੈਸ਼ੰਕਰ ਅਤੇ ਬਲਿੰਕਨ ਨੇ ਅਫਗਾਨਿਸਤਾਨ, ਮਿਆਂਮਾਰ ’ਚ ਸੁਰੱਖਿਆ ਸਬੰਧੀ ਮਾਮਲਿਆਂ ’ਤੇ ਕੀਤੀ ਚਰਚਾ

Tuesday, Apr 20, 2021 - 02:06 PM (IST)

ਵਾਸ਼ਿੰਗਟਨ (ਭਾਸ਼ਾ) : ਵਿਦੇਸ਼ ਮੰਤਰੀ ਐਸ.ਜੈਸ਼ੰਕਰ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਟੋਨੀ ਬਲਿੰਕਨ ਨੇ ਅਫਗਾਨਿਸਤਾਨ ਅਤੇ ਮਿਆਂਮਾਰ ਸਮੇਤ ਖੇਤਰੀ ਅਤੇ ਦੋ-ਪੱਖੀ ਮਾਮਲਿਆਂ ਅਤੇ ਜਲਵਾਯੂ ਤਬਦੀਲੀ ਨਾਲ ਨਜਿਠੱਣ ਦੇ ਤਰੀਕਿਆਂ ’ਤੇ ਸੋਮਵਾਰ ਨੂੰ ਫੋਨ ’ਤੇ ਚਰਚਾ ਕੀਤੀ। ਬਲਿੰਕਨ ਨੇ ਟਵੀਟ ਕੀਤਾ, ‘ਅਮਰੀਕਾ ਅਤੇ ਭਾਰਤ ਵਿਚਾਲੇ ਸਬੰਧਾਂ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਕਰਦਿਆਂ ਵਿਦੇਸ਼ ਮੰਤਰੀ ਡਾ. ਐਸ.ਜੈਸ਼ੰਕਰ ਨਾਲ ਉਪਯੋਗੀ ਗੱਲਬਾਤ ਹੋਈ। ਅਸੀਂ ਅਫਗਾਨਿਸਤਾਨ ਅਤੇੇ ਬਰਮਾ  (ਮਿਆਂਮਾਰ) ਸਮੇਤ ਖੇਤਰੀ ਸੁਰੱਖਿਆ ਦੇ ਆਪਸੀ ਚਿੰਤਾ ਵਾਲੇ ਮਾਮਲਿਆਂ ਅਤੇ ਜਲਵਾਯੂ ਤਬਦੀਲੀ ਵਰਗੀਆਂ ਗਲੋਬਡ ਚੁਣੌਤੀਆਂ ’ਤੇ ਚਰਚਾ ਕੀਤੀ।’

ਜੈਸ਼ੰਕਰ ਨੇ ਵੀ ਟਵੀਟ ਕੀਤਾ, ‘ਇਸ ਗੱਲਬਾਤ ਦੌਰਾਨ ਭਾਰਤ ਦੇ ਗੁਆਂਢੀ ਦੇਸ਼ ਵਿਚ ਹਾਲੀਆ ਘਟਨਾਵਾਂ ’ਤੇ ਚਰਚਾ ਕੀਤੀ ਗਈ। ਅਸੀਂ ਯੂ.ਐਨ.ਐਸ.ਸੀ. (ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ) ਏਜੰਡੇ ’ਤੇ ਵਿਚਾਰ ਸਾਂਝੇ ਕੀਤੇ ਅਤੇ ਸਿਹਤ ਸਹਿਯੋਗ ਨਾਲ ਜੁੜੇ ਮਾਮਲਿਆਂ ’ਤੇ ਵੀ ਚਰਚਾ ਕੀਤੀ। ਅਮਰੀਕੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇਡ ਪ੍ਰਾਈਸ ਨੇ ਫੋਨ ’ਤੇ ਹੋਈ ਗੱਲਬਾਤ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਵਾਂ ਨੇਤਾਵਾਂ ਨੇ ਅਫਗਾਨਿਸਤਾਨ ਦੇ ਲੋਕਾਂ ਲਈ ਸਥਾਈ ਸ਼ਾਂਤੀ ਅਤੇ ਵਿਕਾਸ ਨੂੰ ਸਮਰਥਨ ਦੇਣ ਵਿਚ ਨਜ਼ਦੀਕੀ ਅਤੇ ਲਗਾਤਾਰ ਤਾਲਮੇਲ ਸਥਾਪਤ ਕਰਨ ’ਤੇ ਸਹਿਮਤੀ ਜਤਾਈ। 


cherry

Content Editor

Related News