ਰੂਸ-ਯੂਕ੍ਰੇਨ ਜੰਗ: ਮੈਕਸੀਕੋ ਵੱਲੋਂ ਮੋਦੀ, ਪੋਪ, ਗੁਟੇਰੇਸ ਦੀ ਮੈਂਬਰਸ਼ਿਪ ਵਾਲੀ ਕਮੇਟੀ ਬਣਾਉਣ ਦਾ ਪ੍ਰਸਤਾਵ
Friday, Sep 23, 2022 - 11:44 AM (IST)
ਪਿਟਸਬਰਗ (ਭਾਸ਼ਾ)- ਮੈਕਸੀਕੋ ਨੇ ਰੂਸ ਅਤੇ ਯੂਕ੍ਰੇਨ ਦਰਮਿਆਨ ਸਥਾਈ ਸ਼ਾਂਤੀ ਸਥਾਪਤ ਕਰਨ ਦੀ ਕੋਸ਼ਿਸ਼ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੋਪ ਫ੍ਰਾਂਸਿਸ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਦੀ ਮੈਂਬਰਸ਼ਿਪ ਵਾਲੀ ਇਕ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ। ਇਹ ਪ੍ਰਸਤਾਵ ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਲੁਈਸ ਐਬਰਾਡ ਕੈਸੋਬੋਨ ਨੇ ਵੀਰਵਾਰ ਨੂੰ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਚਰਚਾ ਦੌਰਾਨ ਪੇਸ਼ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਉਜ਼ਬੇਕਿਸਤਾਨ ਦੇ ਸਮਰਕੰਦ 'ਚ ਸ਼ੰਘਾਈ ਸਹਿਯੋਗ ਸੰਗਠਨ ਦੀ 22ਵੀਂ ਬੈਠਕ ਦੇ ਮੌਕੇ 'ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਕਿਹਾ ਸੀ ਕਿ ਅੱਜ ਦਾ ਦੌਰ ਯੁੱਧ ਦਾ ਸਮਾਂ ਨਹੀਂ ਹੈ। ਮੋਦੀ ਦੇ ਬਿਆਨਾਂ ਦਾ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਸਮੇਤ ਪੱਛਮੀ ਦੇਸ਼ਾਂ ਨੇ ਸਵਾਗਤ ਕੀਤਾ। ਮੈਕਸੀਕੋ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਆਪਣੇ ਸ਼ਾਂਤੀ ਪਸੰਦ ਰੁਖ਼ ਦੇ ਮੁਤਾਬਕ, ਮੈਕਸੀਕੋ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਸ਼ਾਂਤੀ ਸਥਾਪਿਤ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਉਡਾਣ ਭਰਦੇ ਹੀ ਜਹਾਜ਼ 'ਚੋਂ ਨਿਕਲਣ ਲੱਗੀਆਂ ਚੰਗਿਆੜੀਆਂ, ਯਾਤਰੀਆਂ ਦੇ ਛੁੱਟੇ ਪਸੀਨੇ (ਵੀਡੀਓ)
ਉਹਨਾਂ ਨੇ ਕਿਹਾ ਕਿ ਮੈਂ ਇਸ ਸਬੰਧ ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਦੇ ਵਿਚੋਲਗੀ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਤੁਹਾਡੇ ਸਾਹਮਣੇ ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ ਦੁਆਰਾ ਇੱਕ ਪ੍ਰਸਤਾਵ ਪੇਸ਼ ਕਰਦਾ ਹਾਂ, ਤਾਂ ਜੋ ਹੋਰ ਰਾਸ਼ਟਰ ਮੁਖੀਆਂ ਅਤੇ ਸਰਕਾਰਾਂ ਦੀ ਭਾਗੀਦਾਰੀ ਵਾਲੀ 'ਯੂਕ੍ਰੇਨ ਸੰਵਾਦ ਅਤੇ ਸ਼ਾਂਤੀ ਕਮੇਟੀ ਬਣਾਈ ਜਾਵੇ, ਜਿਸ ਵਿਚ ਜੇ ਸੰਭਵ ਹੋਵੇ ਤਾਂ ਨਰਿੰਦਰ ਮੋਦੀ ਅਤੇ ਪੋਪ ਫ੍ਰਾਂਸਿਸ ਨੂੰ ਸ਼ਾਮਲ ਕੀਤਾ ਜਾਵੇ। ਮੰਤਰੀ ਨੇ ਕਿਹਾ ਕਿ ਕਮੇਟੀ ਦਾ ਉਦੇਸ਼ ਗੱਲਬਾਤ ਲਈ ਇੱਕ ਨਵਾਂ ਤੰਤਰ ਅਤੇ ਵਿਚੋਲਗੀ ਲਈ ਇੱਕ ਢੁਕਵੀਂ ਜਗ੍ਹਾ ਬਣਾਉਣਾ ਹੈ, ਜਿਸ ਨਾਲ ਵਿਸ਼ਵਾਸ ਪੈਦਾ ਕੀਤਾ ਜਾ ਸਕੇ, ਤਣਾਅ ਨੂੰ ਘੱਟ ਕੀਤਾ ਜਾ ਸਕੇ ਅਤੇ ਸਥਾਈ ਸ਼ਾਂਤੀ ਲਈ ਰਾਹ ਖੋਲ੍ਹਿਆ ਜਾ ਸਕੇ।
ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।