ਰੂਸੀ ਸੁਖੋਈ ਫਾਈਟਰ ਜੈੱਟ ਨੇ ਘੇਰਿਆ ਅਮਰੀਕੀ ਪਰਮਾਣੂ ਬੰਬਾਰ B-52, ਪਿਆ ਬਖੇੜਾ

08/30/2020 6:31:28 PM

ਲੰਡਨ (ਬਿਊਰੋ): ਰੂਸ ਦੇ ਸੁਖੋਈ27 ਲੜਾਕੂ ਜਹਾਜ ਨੇ ਸ਼ੁੱਕਰਵਾਰ ਨੂੰ ਪੂਰਬੀ ਯੂਰਪ ਦੇ ਨੇੜੇ ਕਾਲਾ ਸਾਗਰ ਦੇ ਉੱਪਰ ਅਮਰੀਕੀ ਪਰਮਾਣੂ ਬੰਬਾਰ ਜਹਾਜ਼ B-52 ਨੂੰ ਬਹੁਤ ਖਤਰਨਾਕ ਢੰਗ ਨਾਲ ਘੇਰ ਲਿਆ।ਇਸ ਨਾਲ ਨਾਟੋ ਦੇਸ਼ ਵਿਚ ਹਫੜਾ-ਦਫੜੀ ਮਚ ਗਈ। ਇਸ ਅਮਰੀਕੀ ਬੰਬਾਰ ਜਹਾਜ਼ ਨੇ ਬ੍ਰਿਟੇਨ ਤੋਂ ਉਡਾਣ ਭਰੀ ਸੀ ਅਤੇ ਕਾਲਾ ਸਾਗਰ ਦੇ ਉੱਪਰ ਗਸ਼ਤ ਲਗਾ ਰਿਹਾ ਸੀ। ਇਸ ਤੋਂ ਪਹਿਲਾਂ ਨਾਟੋ ਦੇ ਮੈਂਬਰ ਅਮਰੀਕਾ ਨੇ ਰੂਸ ਦੇ ਨਾਲ ਵੱਧਦੇ ਤਣਾਅ ਨੂੰ ਦੇਖਦੇ ਹੋਏ ਬ੍ਰਿਟੇਨ ਵਿਚ ਆਪਣੇ ਛੇ B-52 ਪਰਮਾਣੂ ਬੰਬਾਰਾਂ ਨੂੰ ਤਾਇਨਾਤ ਕੀਤਾ ਸੀ।

ਇਹਨਾਂ ਵਿਚੋਂ ਇਕ ਪਰਮਾਣੂ ਬੰਬਾਰ ਨੇ ਪੂਰਬੀ ਯੂਰਪ ਅਤੇ ਕਾਲਾ ਸਾਗਰ ਦੇ ਉੱਪਰ ਉਡਾਣ ਭਰੀ ਸੀ। ਇਸੇ ਦੌਰਾਨ ਰੂਸ ਦੇ ਸੁਖੋਈ-27 ਜਹਾਜ਼ ਨੇ ਅਮਰੀਕੀ ਜਹਾਜ਼ਾਂ ਨੂੰ ਬਹੁਤ ਖਤਰਨਾਕ ਢੰਗ ਨਾਲ ਘੇਰ ਲਿਆ।ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਰੂਸੀ ਜਹਾਜ਼ ਅਮਰੀਕੀ ਜਹਾਜ਼ ਦੇ ਬਹੁਤ ਨੇੜੇ ਤੱਕ ਗਏ ਸਨ।ਇਸ ਦੇ ਬਾਅਦ ਉਹ ਅਮਰੀਕੀ ਜਹਾਜ਼ ਦੇ ਠੀਕ ਅਗਿਓਂ ਦੀ ਨਿਕਲ ਗਏ। ਇਕ ਹੋਰ ਵੀਡੀਓ ਕਲਿਪ ਵਿਚ ਦੇਖਿਆ ਜਾ ਸਕਦਾ ਹੈ ਕਿ ਰੂਸੀ ਜਹਾਜ਼ ਅਮਰੀਕੀ ਬੰਬਾਰ ਦੀ ਨੋਕ ਤੱਕ ਆ ਗਏ ਸਨ।

 

ਦੱਸਿਆ ਜਾ ਰਿਹਾ ਹੈ ਕਿ ਇਹਨਾਂ ਰੂਸੀ ਜਹਾਜ਼ਾਂ ਨੇ ਕ੍ਰੀਮੀਆ ਤੋਂ ਉਡਾਣ ਭਰੀ ਸੀ। ਰੂਸ ਨੇ ਨਾਟੋ ਦੇ ਕਿਸੇ ਵੀ ਹਮਲੇ ਦਾ ਜਵਾਬ ਦੇਣ ਦੇ ਲਈ ਕ੍ਰੀਮੀਆ ਵਿਚ ਵੱਡੇ ਪੱਧਰ 'ਤੇ ਲੜਾਕੂ ਜਹਾਜ਼ ਤਾਇਨਾਤ ਕੀਤੇ ਹੋਏ ਹਨ। ਇੱਥੇ ਤਾਇਨਾਤ ਰੂਸੀ ਜਹਾਜ਼ਾਂ 'ਤੇ ਕਾਲਾ ਸਾਗਰ ਦੇ ਉੱਪਰ ਨਿਗਰਾਨੀ ਦੀ ਵੀ ਜ਼ਿੰਮੇਵਾਰੀ ਹੈ। ਇੱਥੇ ਦੱਸ ਦਈਏ ਕਿ ਬੇਲਾਰੂਸ ਵਿਚ ਜਨਤਾ ਦੇ ਵਿਦਰੋਹ ਦੇ ਵਿਚ ਨਾਟੋ ਅਤੇ ਰੂਸ ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ। ਰੂਸ ਨੇ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੇਨਕੋ ਨੂੰ ਆਪਣਾ ਸਮਰਥਨ ਦਿੱਤਾ ਹੈ, ਉੱਥੇ ਨਾਟੋ ਦੇਸ਼ ਉਹਨਾਂ ਦਾ ਵਿਰੋਧ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਇੰਡੋਨੇਸ਼ੀਆਈ ਫੌਜ ਨੂੰ ਆਸਟ੍ਰੇਲੀਆ ਦੇਵੇਗਾ 1.48 ਮਿਲੀਅਨ ਅਮਰੀਕੀ ਡਾਲਰ ਦੀ PPE

ਕਰੀਬ 26 ਸਾਲ ਤੋਂ ਸੱਤਾ 'ਤੇ ਕਾਬਿਜ਼ ਬੇਲਾਰੂਸ ਦੇ ਰਾਸ਼ਟਰਪਤੀ ਨੇ ਦੋਸ਼ ਲਗਾਇਆ ਹੈਕਿ ਨਾਟੋ ਉਹਨਾਂ ਦੇ ਦੇਸ਼ ਵਿਚ ਵੰਡ ਕਰਾਉਣਾ ਚਾਹੁੰਦਾ ਹੈ ਅਤੇ ਉਹਨਾਂ ਨੂੰ ਸੱਤਾ ਤੋਂ ਹਟਾਉਣਾ ਚਾਹੁੰਦਾ ਹੈ। ਨਾਟੋ ਅਤੇ ਰੂਸ ਵਿਚ ਵੱਧਦੇ ਤਣਾਅ ਦੇ ਵਿਚ ਅਮਰੀਕਾ ਨੇ ਆਪਣੇ ਛੇ B-52 ਬੰਬਾਰ ਜਹਾਜ਼ ਬ੍ਰਿਟੇਨ ਭੇਜੇ ਹਨ। ਇਹ ਜਹਾਜ਼ ਕਰੀਬ 120 ਮਿਜ਼ਾਈਲਾਂ ਨਾਲ ਲੈਸ ਹਨ ਅਤੇ ਇਹਨਾਂ ਵਿਚੋਂ ਕੁਝ ਪਰਮਾਣੂ ਹਥਿਆਰਾਂ ਨਾਲ ਲੈਸ ਹਨ। ਅਮਰੀਕੀ ਹਵਾਈ ਫੌਜ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਛੇ B-52 ਬੰਬਾਰ ਉੱਤਰੀ ਡਕੋਟਾ ਦੇ ਮਿਮੋਟ ਏਅਰ ਫੋਰਸ ਬੇਸ ਤੋਂ ਉਡਾਣ ਭਰ ਕੇ 22 ਅਗਸਤ ਨੂੰ ਬ੍ਰਿਟੇਨ ਦੇ ਫੇਅਰਬੋਰਡ ਹਵਾਈ ਟਿਕਾਣਿਆਂ 'ਤੇ ਪਹੁੰਚੇ ਹਨ।
 


Vandana

Content Editor

Related News