ਬ੍ਰਿਟਿਸ਼ ਖੁਫੀਆ ਏਜੰਸੀ ਦਾ ਦਾਅਵਾ, ਰੂਸੀ ਸੈਨਿਕਾਂ ਨੇ ਪੁਤਿਨ ਦੇ ਹੁਕਮ ਮੰਨਣ ਤੋਂ ਕੀਤਾ ਇਨਕਾਰ

Thursday, Mar 31, 2022 - 03:43 PM (IST)

ਬ੍ਰਿਟਿਸ਼ ਖੁਫੀਆ ਏਜੰਸੀ ਦਾ ਦਾਅਵਾ, ਰੂਸੀ ਸੈਨਿਕਾਂ ਨੇ ਪੁਤਿਨ ਦੇ ਹੁਕਮ ਮੰਨਣ ਤੋਂ ਕੀਤਾ ਇਨਕਾਰ

ਕੈਨਬਰਾ (ਵਾਰਤਾ): ਬ੍ਰਿਟਿਸ਼ ਖੁਫੀਆ ਮੁਖੀ ਜੇਰੇਮੀ ਫਲੇਮਿੰਗ ਨੇ ਵੀਰਵਾਰ ਨੂੰ ਕਿਹਾ ਕਿ ਕੁਝ ਰੂਸੀ ਫ਼ੌਜੀਆਂ ਨੇ ਹਥਿਆਰਾਂ ਅਤੇ ਮਨੋਬਲ ਦੀ ਕਮੀ ਕਾਰਨ ਯੂਕ੍ਰੇਨ ਵਿਚ ਆਪਣੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਬ੍ਰਿਟਿਸ਼ ਖੁਫੀਆ ਏਜੰਸੀ GCHQ ਫਲੇਮਿੰਗ ਨੇ ਕੈਨਬਰਾ ਵਿੱਚ ਕਿਹਾ ਕਿ ਇਹ ਪ੍ਰਤੀਤ ਹੁੰਦਾ ਹੈ ਕਿ ਪੁਤਿਨ ਨੇ ਸਥਿਤੀ ਦਾ ਵੱਡੇ ਪੱਧਰ 'ਤੇ ਗਲਤ ਮੁਲਾਂਕਣ ਕੀਤਾ ਹੈ। ਇਹ ਸਪੱਸ਼ਟ ਹੈ ਕਿ ਉਨ੍ਹਾਂ ਨੇ ਯੂਕ੍ਰੇਨ ਦੇ ਲੋਕਾਂ ਦੇ ਵਿਰੋਧ ਦੀ ਗਲਤ ਗਣਨਾ ਕੀਤੀ। ਉਹਨਾਂ ਨੇ ਕਿਹਾ ਕਿ ਅਸੀਂ ਰੂਸੀ ਸੈਨਿਕਾਂ ਨੂੰ ਹਥਿਆਰਾਂ ਅਤੇ ਮਨੋਬਲ ਦੀ ਘਾਟ ਕਾਰਨ ਆਦੇਸ਼ਾਂ ਨੂੰ ਪੂਰਾ ਕਰਨ ਤੋਂ ਇਨਕਾਰ ਕਰਦੇ ਹੋਏ, ਆਪਣੇ ਖੁਦ ਦੇ ਉਪਕਰਨਾਂ ਦੀ ਭੰਨਤੋੜ ਕਰਦੇ ਹੋਏ ਅਤੇ ਇੱਥੋਂ ਤੱਕ ਕਿ ਗ਼ਲਤੀ ਨਾਲ ਖੁਦ ਦੇ ਜਹਾਜ਼ਾਂ ਨੂੰ ਢੇਰ ਕਰਦੇ ਹੋਏ ਦੇਖਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਨੇ ਰੂਸ, ਬੇਲਾਰੂਸ ਖ਼ਿਲਾਫ਼ ਲਾਈਆਂ ਹੋਰ ਪਾਬੰਦੀਆਂ, MFN ਦਰਜਾ ਲਵੇਗਾ ਵਾਪਸ

ਉਹਨਾਂ ਨੇ ਅੱਗੇ ਕਿਹਾ ਕਿ ਹਾਲਾਂਕਿ ਅਸੀਂ ਮੰਨਦੇ ਹਾਂ ਕਿ ਪੁਤਿਨ ਦੇ ਸਲਾਹਕਾਰ ਉਸ ਨੂੰ ਸੱਚ ਦੱਸਣ ਤੋਂ ਡਰਦੇ ਹਨ। ਕੀ ਹੋ ਰਿਹਾ ਹੈ ਅਤੇ ਇਨ੍ਹਾਂ ਗਲਤ ਫ਼ੈਸਲਿਆਂ ਦੀ ਹੱਦ ਸਰਕਾਰ ਨੂੰ ਸਪੱਸ਼ਟ ਹੋਣੀ ਚਾਹੀਦੀ ਹੈ। ਸੀਐਨਐਨ ਨੇ ਫਲੇਮਿੰਗ ਦੇ ਹਵਾਲੇ ਨਾਲ ਕਿਹਾ ਕਿ ਬ੍ਰਿਟੇਨ ਦੇ ਨੈਸ਼ਨਲ ਸਾਈਬਰ ਸੁਰੱਖਿਆ ਕੇਂਦਰ ਨੇ ਯੂਕ੍ਰੇਨ ਦੀ ਸਰਕਾਰ ਅਤੇ ਫ਼ੌਜੀ ਪ੍ਰਣਾਲੀਆਂ ਨੂੰ ਵਿਗਾੜਨ ਦੇ ਰੂਸ ਦੇ ਲਗਾਤਾਰ ਇਰਾਦੇ ਨੂੰ ਦੇਖਿਆ ਹੈ। ਇਸ ਨੇ ਇਹ ਸੰਕੇਤ ਵੀ ਦੇਖੇ ਹਨ ਕਿ ਰੂਸੀ ਸਾਈਬਰ ਐਕਟਰ ਕ੍ਰੇਮਲਿਨ ਦੀਆਂ ਕਾਰਵਾਈਆਂ ਦਾ ਵਿਰੋਧ ਕਰਨ ਵਾਲੇ ਦੇਸ਼ਾਂ ਵਿੱਚ ਨਿਸ਼ਾਨਾ ਲੱਭ ਰਹੇ ਹਨ। ਉਸ ਨੇ ਵੈਗਨਰ ਸਮੂਹ ਸਮੇਤ ਯੂਕ੍ਰੇਨ ਵਿੱਚ ਕਿਰਾਏ ਦੇ ਸੈਨਿਕਾਂ ਅਤੇ ਵਿਦੇਸ਼ੀ ਲੜਾਕਿਆਂ ਦੀ ਵਰਤੋਂ ਕਰਨ ਵਾਲੇ ਰੂਸ ਬਾਰੇ ਕਿਹਾ ਕਿ ਗਰੁੱਪ ਰੂਸੀ ਫ਼ੌਜ ਦੇ ਸ਼ੈਡੋ ਵਿੰਗ ਵਜੋਂ ਕੰਮ ਕਰਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News