ਯੂਕ੍ਰੇਨ ਦੇ ਪੂਰਬੀ ਸ਼ਹਿਰ ਪੋਕਰੋਵਸਕ 'ਤੇ ਰੂਸੀ ਰਾਕੇਟ ਦਾਗੇ ਗਏ

05/25/2022 9:02:33 PM

ਪੋਕਰੋਵਸਕ-ਯੂਕ੍ਰੇਨ ਦੇ ਪੂਰਬੀ ਸ਼ਹਿਰ ਪੋਕਰੋਵਸਕ 'ਚ ਬੁੱਧਵਾਰ ਸਵੇਰੇ ਰੂਸੀ ਰਾਕੇਟਾਂ ਨਾਲ ਹਮਲਾ ਕੀਤਾ ਗਿਆ ਜਿਸ ਨਾਲ ਸ਼ਹਿਰ ਦੀਆਂ ਇਮਾਰਤਾਂ ਕੰਬ ਗਈਆਂ, ਸੁੱਤੇ ਹੋਏ ਲੋਕ ਬਿਸਤਰਿਆਂ ਤੋਂ ਡਿੱਗ ਗਏ ਅਤੇ ਕੰਧਾਂ 'ਚ ਦਰਾਰਾਂ ਆ ਗਈਆਂ। ਇਕ ਰਾਕੇਟ ਨੇ ਘਟੋ-ਘੱਟ ਤਿੰਨ ਮੀਟਰ ਡੂੰਘਾ ਖੱਡਾ ਕਰ ਦਿੱਤਾ। ਰਾਕੇਟ ਦੇ ਅਵਸ਼ੇਸ਼ ਨੇੜਲੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੇ ਮਲਬੇ 'ਚ ਦੇਖੇ। ਨੀਵੀਆਂ ਛੱਤਾਂ ਵਾਲੇ ਮਕਾਨਾਂ ਨੂੰ ਜ਼ਿਆਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ :- ਟੈਕਸਾਸ ਸਕੂਲ 'ਚ ਮਾਰੇ ਗਏ ਸਾਰੇ ਲੋਕ ਇਕ ਹੀ ਕਮਰੇ 'ਚ ਸਨ : ਅਧਿਕਾਰੀ

ਦੋਨੇਤਸਕ ਫੌਜੀ ਪ੍ਰਸ਼ਾਸਨ ਦੇ ਮੁਖੀ ਪਾਵਲੋ ਕਿਰਿਲੇਂਕੋ ਨੇ ਦੱਸਿਆ ਕਿ ਹਮਲੇ 'ਚ ਚਾਰ ਨਾਗਰਿਕ ਜ਼ਖਮੀ ਹੋ ਗਏ। ਰੂਸ ਨੇ ਯੂਕ੍ਰੇਨ ਦੇ ਪੂਰਬੀ ਤਕਨਾਲੋਜੀ ਕੇਂਦਰ ਡੋਨਬਾਸ 'ਚ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਪਿਛਲੇ ਦੋ ਦਿਨ 'ਚ ਖੇਤਰ 'ਚ ਕਸਬਿਆਂ ਅਤੇ ਪਿੰਡਾਂ 'ਚ ਕਈ ਹਮਲੇ ਕੀਤੇ ਗਏ ਹਨ। ਦੋ ਬੱਚਿਆਂ ਦੀ ਮਾਂ ਵਿਕਟੋਰੀਆ ਕੁਬਬੋਨਾਵਾ ਨੇ ਕਿਹਾ ਕਿ ਰਹਿਣ ਲਈ ਕੋਈ ਥਾਂ ਨਹੀਂ ਬਚੀ ਹੈ, ਸਾਰਾ ਕੁਝ ਤਬਾਹ ਹੋ ਗਿਆ ਹੈ। ਕਿਰਿਲੇਂਕੋ ਨੇ ਕਿਹਾ ਕਿ ਦੋਨੇਸਤਕ ਖੇਤਰ 'ਚ ਇਕ ਦਿਨ ਪਹਿਲਾਂ ਰੂਸ ਦੇ ਹਮਲਿਆਂ 'ਚ 12 ਨਾਗਰਿਕ ਮਾਰੇ ਗਏ ਅਤੇ 10 ਹੋਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ :- LSG vs RCB, Eliminator : ਮੀਂਹ ਕਾਰਨ ਟਾਸ 'ਚ ਹੋਈ ਦੇਰੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News