Black Sea ''ਚੋਂ ਅਮਰੀਕੀ ਡਰੋਨ ਦਾ ਮਲਬਾ ਕੱਢਣ ਦੀ ਕੋਸ਼ਿਸ਼ ਕਰਨਗੇ ਰੂਸੀ ਅਧਿਕਾਰੀ, US ਨੇ ਜਤਾਇਆ ਵਿਰੋਧ
Thursday, Mar 16, 2023 - 12:02 AM (IST)
ਇੰਟਰਨੈਸ਼ਨਲ ਡੈਸਕ : ਕਾਲਾ ਸਾਗਰ 'ਚ ਅਮਰੀਕੀ ਡਰੋਨ ਨੂੰ ਡੇਗਣ ਤੋਂ ਬਾਅਦ ਰੂਸ ਅਤੇ ਅਮਰੀਕਾ ਵਿਚਾਲੇ ਤਣਾਅ ਹੋਰ ਵਧ ਗਿਆ ਹੈ। ਹੁਣ ਦੋਵੇਂ ਦੇਸ਼ MQ-9 ਡਰੋਨ ਦਾ ਮਲਬਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਡਰੋਨ ਕਾਲੇ ਸਾਗਰ ਦੀ ਡੂੰਘਾਈ ਵਿੱਚ ਪਿਆ ਹੈ। ਦਰਅਸਲ, ਡਰੋਨ ਦੇ ਇਸ ਮਲਬੇ ਵਿੱਚ ਉਹ ਤਕਨੀਕ ਛੁਪੀ ਹੋਈ ਹੈ, ਜਿਸ ਰਾਹੀਂ ਅਮਰੀਕਾ ਆਪਣੇ ਖੁਫੀਆ ਮਿਸ਼ਨ ਨੂੰ ਅੰਜਾਮ ਦਿੰਦਾ ਹੈ। ਹੁਣ ਅਮਰੀਕਾ ਕਿਸੇ ਵੀ ਹਾਲਤ 'ਚ ਨਹੀਂ ਚਾਹੁੰਦਾ ਕਿ MQ-9 ਡਰੋਨ ਦਾ ਮਲਬਾ ਰੂਸ ਦੇ ਹੱਥ ਲੱਗੇ ਪਰ ਰੂਸੀ ਅਧਿਕਾਰੀ ਸੰਕੇਤ ਦੇ ਚੁੱਕੇ ਹਨ ਕਿ ਉਹ ਕਾਲਾ ਸਾਗਰ ਵਿੱਚ ਡੁੱਬੇ ਡਰੋਨ ਦੇ ਮਲਬੇ ਨੂੰ ਵਾਪਸ ਲੈਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਦੌਰਾਨ ਅਮਰੀਕਾ ਦੀ ਇਕ ਵੱਖਰੀ ਯੋਜਨਾ ਹੈ। ਅਮਰੀਕਾ ਨੇ ਕਿਹਾ ਹੈ ਕਿ ਉਸ ਦੇ ਅਧਿਕਾਰੀ ਪੂਰੀ ਕੋਸ਼ਿਸ਼ ਕਰਨਗੇ ਕਿ ਇਸ ਡਰੋਨ 'ਚ ਮੌਜੂਦ ਕੋਈ ਵੀ ਖੁਫੀਆ ਜਾਣਕਾਰੀ ਗਲਤ ਹੱਥਾਂ 'ਚ ਨਾ ਜਾਵੇ।
ਇਹ ਵੀ ਪੜ੍ਹੋ : ਅਜਬ-ਗਜ਼ਬ : ਚੀਨ 'ਚ ਬਿਲਡਿੰਗ ਵਿਚਾਲਿਓਂ ਲੰਘਦੀ ਹੈ ਟ੍ਰੇਨ, ਨਜ਼ਾਰਾ ਦੇਖਣ ਆਉਂਦੇ ਨੇ ਦੁਨੀਆ ਭਰ ਦੇ ਸੈਲਾਨੀ
ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਰਣਨੀਤਕ ਸੰਚਾਰ ਦੇ ਕੋਆਰਡੀਨੇਟਰ ਜੌਹਨ ਕਿਰਬੀ ਨੇ ਕਿਹਾ ਹੈ ਕਿ ਰੂਸੀ ਜੈੱਟ ਦੁਆਰਾ ਸਮੁੰਦਰ ਵਿੱਚ ਡਿੱਗੇ ਡਰੋਨ ਦਾ ਮਲਬਾ ਅਜੇ ਤੱਕ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪੂਰੇ ਭਰੋਸੇ ਨਾਲ ਨਹੀਂ ਕਹਿ ਸਕਦੇ ਕਿ ਅਸੀਂ ਇਸ ਡਰੋਨ ਨੂੰ ਬਰਾਮਦ ਕਰ ਸਕਾਂਗੇ ਜਾਂ ਨਹੀਂ। ਕਾਲੇ ਸਾਗਰ 'ਚ ਜਿਸ ਥਾਂ 'ਤੇ ਇਹ ਡਰੋਨ ਡਿੱਗਾ ਹੈ, ਉਹ ਬਹੁਤ ਡੂੰਘਾ ਸਮੁੰਦਰ ਹੈ। ਅਸੀਂ ਮੁਲਾਂਕਣ ਕਰ ਰਹੇ ਹਾਂ ਕਿ ਕੀ ਇੱਥੇ ਕਿਸੇ ਕਿਸਮ ਦੀ ਰਿਕਵਰੀ ਹੋ ਸਕਦੀ ਹੈ? ਕਿਰਬੀ ਨੇ ਕਿਹਾ ਕਿ ਅਮਰੀਕਾ ਇਹ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਡਰੋਨ ਦਾ ਮਲਬਾ ਗਲਤ ਹੱਥਾਂ 'ਚ ਨਾ ਜਾਵੇ।
ਇਹ ਵੀ ਪੜ੍ਹੋ : ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਸਾਬਕਾ ਸਰਕਾਰਾਂ 'ਤੇ ਵਰ੍ਹਦਿਆਂ 'ਆਪ' ਸਰਕਾਰ ਬਾਰੇ ਕਹੀ ਇਹ ਗੱਲ
ਜੌਹਨ ਕਿਰਬੀ ਦੇ ਅਨੁਸਾਰ, ਅਮਰੀਕੀ ਅਧਿਕਾਰੀਆਂ ਨੇ ਕੁਝ ਅਜਿਹੇ ਕਦਮ ਚੁੱਕੇ ਹਨ ਤਾਂ ਜੋ ਇਸ ਡਰੋਨ ਵਿੱਚ ਮੌਜੂਦ ਜਾਣਕਾਰੀ ਅਣਅਧਿਕਾਰਤ ਵਿਅਕਤੀ/ਏਜੰਸੀ ਤੱਕ ਨਾ ਜਾਵੇ, ਨਾ ਹੀ ਕੋਈ ਵਿਅਕਤੀ ਜਾਂ ਸੰਸਥਾ ਇਸ ਡਰੋਨ ਦੇ ਮਲਬੇ ਵਿੱਚ ਮੌਜੂਦ ਤਕਨੀਕੀ ਜਾਣਕਾਰੀ ਨੂੰ ਕੱਢਣ ਦੀ ਕੋਸ਼ਿਸ਼ ਕਰ ਸਕਦੀ ਹੈ।
ਇਹ ਵੀ ਪੜ੍ਹੋ : ਇਮਰਾਨ ਖਾਨ ਨੂੰ ਲਾਹੌਰ ਹਾਈਕੋਰਟ ਤੋਂ ਮਿਲੀ ਰਾਹਤ, ਪੁਲਸ ਕਾਰਵਾਈ 'ਤੇ ਲਗਾਈ ਰੋਕ
ਦੱਸ ਦੇਈਏ ਕਿ ਮੰਗਲਵਾਰ ਨੂੰ ਕਾਲਾ ਸਾਗਰ 'ਤੇ ਜਦੋਂ ਅਮਰੀਕੀ ਡਰੋਨ ਰੂਸੀ ਜਹਾਜ਼ ਨਾਲ ਟਕਰਾ ਗਿਆ ਸੀ ਤਾਂ ਇਸ ਡਰੋਨ ਦਾ ਪ੍ਰੋਪੈਲਰ ਖਰਾਬ ਹੋ ਗਿਆ ਸੀ। ਇਸ ਤੋਂ ਬਾਅਦ ਇਸ ਡਰੋਨ ਦੇ ਰਿਮੋਟ ਪਾਇਲਟ 'ਤੇ ਇਸ ਡਰੋਨ ਨੂੰ ਕਾਲੇ ਸਾਗਰ 'ਚ ਸੁੱਟਣ ਲਈ ਦਬਾਅ ਪਾਇਆ ਗਿਆ। ਰਿਮੋਟ ਪਾਇਲਟ ਨੇ ਵੀ ਅਜਿਹਾ ਹੀ ਕੀਤਾ ਅਤੇ ਡਰੋਨ ਨੂੰ ਸਮੁੰਦਰ ਵਿੱਚ ਡੁਬੋ ਦਿੱਤਾ। ਅਮਰੀਕੀ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਇਹ ਡਰੋਨ ਕਿਸ ਖਾਸ ਜਗ੍ਹਾ 'ਤੇ ਸਮੁੰਦਰ 'ਚ ਡਿੱਗਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।