ਰੂਸ 'ਚ ਫੌਜੀ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ, 15 ਲੋਕ ਸਨ ਸਵਾਰ

Tuesday, Mar 12, 2024 - 05:14 PM (IST)

ਰੂਸ 'ਚ ਫੌਜੀ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ, 15 ਲੋਕ ਸਨ ਸਵਾਰ

ਮਾਸਕੋ, (ਪੋਸਟ ਬਿਊਰੋ)- ਰੂਸ ਵਿਚ ਇਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਇੱਥੇ ਪੱਛਮੀ ਰੂਸ ਦੇ ਇੱਕ ਹਵਾਈ ਅੱਡੇ ਤੋਂ ਉਡਾਣ ਭਰਦੇ ਸਮੇਂ ਮੰਗਲਵਾਰ ਨੂੰ 15 ਲੋਕਾਂ ਦੇ ਨਾਲ ਮਿਲਟਰੀ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਰੂਸ ਦੇ ਰੱਖਿਆ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖ਼ਬਰ-ਜਾਪਾਨ 'ਚ ਬਰਫੀਲੇ ਤੂਫਾਨ ਕਾਰਨ ਨਿਊਜ਼ੀਲੈਂਡ ਦੇ ਦੋ ਸਕਾਈਅਰਜ਼ ਦੀ ਮੌਤ

ਮੰਤਰਾਲੇ ਨੇ ਕਿਹਾ ਕਿ ਅੱਠ ਚਾਲਕ ਦਲ ਅਤੇ ਸੱਤ ਯਾਤਰੀਆਂ ਵਾਲਾ ਆਈਐਲ-76 ਜਹਾਜ਼ ਇਵਾਨੋਵੋ ਖੇਤਰ ਵਿੱਚ ਕਰੈਸ਼ ਹੋ ਗਿਆ। ਇਸ  ਬਿਆਨ ਵਿਚ ਕਿਹਾ ਕਿ ਟੇਕਆਫ ਦੌਰਾਨ ਇੰਜਣ ਵਿਚ ਅੱਗ ਲੱਗਣ ਕਾਰਨ ਹਾਦਸੇ ਦਾ ਸੰਭਾਵਿਤ ਕਾਰਨ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News