ਕੀਵ 'ਚ ਬੰਬਾਰੀ ਦੌਰਾਨ ਮਹਿਲਾ ਪੱਤਰਕਾਰ ਦੀ ਮੌਤ, ਲਾਈਵ ਕਵਰੇਜ ਦੌਰਾਨ ਤੋੜਿਆ ਦਮ

Thursday, Mar 24, 2022 - 12:46 PM (IST)

ਕੀਵ 'ਚ ਬੰਬਾਰੀ ਦੌਰਾਨ ਮਹਿਲਾ ਪੱਤਰਕਾਰ ਦੀ ਮੌਤ, ਲਾਈਵ ਕਵਰੇਜ ਦੌਰਾਨ ਤੋੜਿਆ ਦਮ

ਕੀਵ (ਭਾਸ਼ਾ)- ਯੂਕ੍ਰੇਨ ਦੀ ਰਾਜਧਾਨੀ ਕੀਵ ਵਿਚ ਬੰਬਾਰੀ ਵਿਚ ਇਕ ਰੂਸੀ ਪੱਤਰਕਾਰ ਦੀ ਮੌਤ ਹੋ ਗਈ। ਇਕ ਆਜ਼ਾਦ ਰੂਸੀ ਸਮਾਚਾਰ ਅਦਾਰੇ 'ਦਿ ਇਨਸਾਈਡਰ' ਨੇ ਦੱਸਿਆ ਕਿ ਪੱਤਰਕਾਰ ਓਕਸਾਨਾ ਬੌਲਿਨਾ ਦੀ ਬੁੱਧਵਾਰ ਨੂੰ ਮੌਤ ਹੋਈ। ਬੌਲਿਨਾ, ਰਾਜਧਾਨੀ ਕੀਵ ਦੇ ਪੋਡਿਲ ਜ਼ਿਲ੍ਹੇ ਵਿਚ ਰੂਸੀ ਬੰਬਾਰੀ ਨਾਲ ਹੋਏ ਨੁਕਸਾਨ ਦੇ ਬਾਰੇ ਵਿਚ 'ਰਿਪੋਰਟਿੰਗ' ਕਰ ਰਹੀ ਸੀ ਅਤੇ ਇਸ ਦੌਰਾਨ ਉਹ ਖ਼ੁਦ ਵੀ ਹਮਲੇ ਦਾ ਸ਼ਿਕਾਰ ਹੋ ਗਈ।

ਇਹ ਵੀ ਪੜ੍ਹੋ: ਰੂਸ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ, ਯੂਕ੍ਰੇਨ ਨੂੰ 6000 ਹੋਰ ਮਿਜ਼ਾਈਲਾਂ ਦੇਣ ਦੇ ਰੌਂਅ 'ਚ ਬ੍ਰਿਟੇਨ

PunjabKesari

'ਦਿ ਇਨਸਾਈਡਰ' ਮੁਤਾਬਕ, ਬੌਲਿਨਾ ਨਾਲ ਮੌਜੂਦ ਇਕ ਹੋਰ ਨਾਗਰਿਕ ਦੀ ਵੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਬੌਲਿਨਾ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਆਲੋਚਕ ਅਲੈਕਸੀ ਦੇ 'ਐਂਟੀ-ਕਰੱਪਸ਼ਨ ਫਾਊਂਡੇਸ਼ਨ' ਲਈ ਕੰਮ ਕਰਦੀ ਸੀ। ਅਧਿਕਾਰੀਆਂ ਦੇ ਇਸ ਸੰਗਠਨ ਨੂੰ 'ਅੱਤਵਾਦੀ' ਐਲਾਨ ਕਰਨ ਤੋਂ ਬਾਅਦ ਬੌਲਿਨਾ ਨੂੰ ਰੂਸ ਛੱਡਣਾ ਪਿਆ ਸੀ।

ਇਹ ਵੀ ਪੜ੍ਹੋ: ਰੂਸ-ਯਕ੍ਰੇਨ ਜੰਗ ਦਾ ਅਸਰ! ਰਾਸ਼ਟਰਪਤੀ ਪੁਤਿਨ ਦੀ ਧੀ ਮਾਰੀਆ ਦਾ ਟੁੱਟਿਆ ਵਿਆਹ

 

 

 


author

cherry

Content Editor

Related News