ਰਸ਼ੀਅਨ ਹੈਕਰਸ ਦੇ ਨਿਸ਼ਾਨੇ ''ਤੇ ਹਨ ਭਾਰਤੀ ਕੋਰੋਨਾ ਵੈਕਸੀਨ ਨਿਰਮਾਤਾ : Microsoft

11/17/2020 9:24:30 PM

ਵਾਸ਼ਿੰਗਟਨ-ਪੂਰੀ ਦੁਨੀਆ ਦੇ ਵਿਗਿਆਨਕ ਅਤੇ ਡਾਕਟਰਸ ਕੋਰੋਨਾ ਦੀ ਵੈਕਸੀਨ ਬਣਾਉਣ 'ਚ ਜੁੱਟੇ ਹਨ ਪਰ ਇਨ੍ਹਾਂ ਦੀ ਮਿਹਨਤ 'ਤੇ ਪਾਣੀ ਫੇਰਣ ਲਈ ਹੈਕਰਸ ਦੇ ਕਈ ਗਿਰੋਹ ਵੀ ਸਰਗਰਮ ਹੋ ਗਏ ਹਨ। ਮਾਈਕ੍ਰੋਸਾਫਟ ਨੇ ਆਪਣੀ ਇਕ ਰਿਪੋਰਟ ਰਾਹੀਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਭਾਰਤ 'ਚ ਕੋਰੋਨਾ ਦੀ ਵੈਕਸੀਨ ਬਣਾ ਰਹੇ ਵਿਗਿਆਨਕ ਅਤੇ ਡਾਕਟਰਸ ਕਿਸੇ ਵੀ ਸਮੇਂ ਸਾਈਬਰ ਅਟੈਕ ਦਾ ਸ਼ਿਕਾਰ ਹੋ ਸਕਦੇ ਹਨ।

ਇਹ ਵੀ ਪੜ੍ਹੋ:- ਫਾਈਜ਼ਰ ਸ਼ੁਰੂ ਕਰੇਗੀ ਕੋਰੋਨਾ ਵੈਕਸੀਨ ਦੀ ਵੰਡ ਦਾ ਪਾਇਲਟ ਪ੍ਰੋਗਰਾਮ

ਮਾਈਕ੍ਰੋਸਾਫਟ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ, ਕੈਨੇਡਾ, ਫਰਾਂਸ, ਦੱਖਣੀ ਕੋਰੀਆ ਅਤੇ ਅਮਰੀਕਾ 'ਚ ਕੋਰੋਨਾ ਵੈਕਸੀਨ 'ਤੇ ਕੰਮ ਕਰ ਰਹੇ ਖੋਜਕਰਤਾ, ਮੈਡੀਕਲ ਕੰਪਨੀਆਂ ਅਤੇ ਵਿਗਿਆਨਕ ਰਸ਼ੀਅਨ ਹੈਕਰਸ ਦੇ ਨਿਸ਼ਾਨੇ 'ਤੇ ਹਨ, ਹਾਲਾਂਕਿ ਮਾਈਕ੍ਰੋਸਾਫਟ ਨੇ ਆਪਣੀ ਰਿਪੋਰਟ 'ਚ ਵੈਕਸੀਨ 'ਤੇ ਕੰਮ ਕਰ ਰਹੇ ਲੋਕਾਂ ਜਾਂ ਕੰਪਨੀਆਂ ਦੇ ਨਾਂ ਦੇ ਬਾਰੇ 'ਚ ਜਾਣਕਾਰੀ ਨਹੀਂ ਦਿੱਤੀ ਹੈ। ਭਾਰਤ ਦੀਆਂ ਕਰੀਬ ਸੱਤ ਕੰਪਨੀਆਂ ਕੋਰੋਨਾ ਵੈਕਸੀਨ 'ਤੇ ਕੰਮ ਕਰ ਰਹੀਆਂ ਹਨ।

ਰਿਪੋਰਟ ਮੁਤਾਬਕ ਵੈਕਸੀਨ ਬਣਾਉਣ ਵਾਲਿਆਂ 'ਤੇ ਨਜ਼ਰ ਰੱਖਣ ਵਾਲੇ ਰਸ਼ੀਅਨ ਹੈਕਰਸ ਦੇ ਗਰੁੱਪ ਦੇ ਨਾਂ Fancy Bear, Zinc, Strontium ਅਤੇ Cerium ਹਨ। ਮਾਈਕ੍ਰੋਸਾਫਟ ਦੇ ਕਾਰਪੋਰੇਟ, ਵਾਇਸ ਪ੍ਰੈਸੀਡੈਂਟ (ਕਸਟਮਰ ਸਕਿਓਰਟੀ ਐਂਡ ਟਰੱਸਟ) ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਹੈਕਰਸ ਗਰੁੱਪ Strontium ਡੀਟੇਲ ਚੋਰੀ ਕਰਨ ਲਈ ਫੋਰਸ ਲਾਗਇਨ ਦਾ ਇਸਤੇਮਾਲ ਕਰ ਰਿਹਾ ਹੈ। ਉੱਥੇ Zinc ਨਾਂ ਦਾ ਗਰੁੱਪ ਹੈਂਕਿੰਗ ਲਈ ਪਿਸ਼ਿੰਗ ਅਟੈਕ ਦੇ ਤਰੀਕੇ ਦੀ ਵਰਤੋਂ ਕਰ ਰਿਹਾ ਹੈ।

ਇਹ ਵੀ ਪੜ੍ਹੋ:- ਸਭ ਤੋਂ ਪਹਿਲਾਂ ਕੋਵਿਡ-19 ਟੀਕਾ ਕਿਸ ਨੂੰ ਲਗਾਇਆ ਜਾਵੇਗਾ?

ਇਹ ਗਰੁੱਪ ਲਗਾਤਾਰ ਲੋਕਾਂ ਨੂੰ ਸ਼ੱਕੀ ਮੈਸੇਜ ਭੇਜ ਰਿਹਾ ਹੈ। ਇਨ੍ਹਾਂ ਮੈਸੇਜ 'ਚ ਜਾਬ ਆਫਰ ਵਰਗੇ ਦਾਅਵੇ ਕੀਤੇ ਜਾ ਰਹੇ ਹਨ। Cerium ਵੀ ਇਸ ਤਰੀਕੇ ਦਾ ਇਸਤੇਮਾਲ ਕਰ ਰਿਹਾ ਹੈ। ਇਹ ਗਰੁੱਪ ਵੀ ਲੋਕਾਂ ਨੂੰ ਈ-ਮੇਲ ਭੇਜ ਕੇ ਹੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਹਾਲ ਹੀ 'ਚ ਅਮਰੀਕੀ ਹਸਪਤਾਲਾਂ 'ਚ ਰੈਨਸਮਵੇਅਰ ਅਟੈਕ ਹੋਇਆ ਸੀ।


Karan Kumar

Content Editor

Related News