ਰੂਸੀ ਹੈਕਰਾਂ ਨੇ ਇਟਲੀ ਦੀਆਂ ਕਈ ਅਹਿਮ ਵੈਬਸਾਈਟਾਂ ਕੀਤੀਆਂ ਹੈਕ

Sunday, Jan 12, 2025 - 08:01 AM (IST)

ਰੂਸੀ ਹੈਕਰਾਂ ਨੇ ਇਟਲੀ ਦੀਆਂ ਕਈ ਅਹਿਮ ਵੈਬਸਾਈਟਾਂ ਕੀਤੀਆਂ ਹੈਕ

ਰੋਮ (ਕੈਂਥ)- ਯੂਕ੍ਰਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਰੋਮ ਫੇਰੀ ਦੌਰਾਨ ਇਟਲੀ ਦੀਆਂ ਕੁਝ ਸੰਸਥਾਗਤ ਸਾਈਟਾਂ ਰੂਸ ਪੱਖੀ ਹੈਕਰਾਂ ਨੇ ਗੁੱਸੇ ਵਿੱਚ ਆਕੇ ਹੈਕ ਕਰ ਦਿੱਤੀਆਂ। ਇਸ ਕਾਰਵਾਈ ਨੂੰ ਅੰਜਾਮ ਦੇਣ ਦੀ ਜਿੰਮੇਵਾਰੀ "ਨੋ ਨੇਮ 057(16) ਰੂਸ ਪੱਖੀ ਹੈਕਰ ਸਮੂਹਿਕ ਨੇ ਲੈ ਲਈ ਹੈ। ਹੈਕਰਾਂ ਨੇ ਜਿਹੜੀਆਂ ਵੈਬ ਸਾਈਟਾਂ ਹੈਕ ਕੀਤੀਆਂ ਉਨ੍ਹਾਂ ਵਿੱਚ ਵਿਦੇਸ਼ ਮੰਤਰਾਲਾ, ਕਾਰਾਬਿਨੇਰੀ, ਨੇਵੀ ਆਦਿ ਸਰਕਾਰੀ ਅਦਾਰਿਆਂ ਦੀਆਂ ਵੈਬ ਸਾਈਟਾਂ ਤੋਂ ਇਲਾਵਾਂ ਕਈ ਨਾਮੀ ਟਰਾਂਸਪੋਰਟ ਕਪੰਨੀਆਂ ਲਾਤੈਕ ਦੀ ਰੋਮਾ, ਲਾਮਤ ਦੀ ਪਲੇਰਮੋ ਤੇ ਲਾਮਤ ਦੀ ਜੇਨੋਵਾ ਆਦਿ ਪ੍ਰਮੁੱਖ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਚਾਈਨਾ ਡੋਰ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ

ਇਨ੍ਹਾਂ ਸਾਈਟਾਂ ਨੂੰ ਹੈਕ ਕਰਨ ਨਾਲ ਅਨੇਕਾਂ ਪ੍ਰੇਸ਼ਾਨੀਆਂ ਸੰਬਧਤ ਅਦਾਰਿਆਂ ਨੂੰ ਭੁਗਤਣੀਆਂ ਪਈ। ਇਸ ਸਾਈਬਰ ਹਮਲੇ ਨੂੰ ਨੱਥ ਪਾਉਣ ਲਈ ਇਟਲੀ ਦੀ ਰਾਸ਼ਟਰੀ ਸਾਈਬਰ ਸੁੱਰਖਿਆ ਏਜੰਸੀ ਏ.ਸੀ.ਐਨ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਸਥਿਤੀ ਨੂੰ ਸੰਭਾਲ ਲਿਆ ਤੇ ਜਲਦ ਹੀ ਸਭ ਹੈਕ ਸਾਈਟਾਂ ਨੂੰ ਹੈਕਰਾਂ ਦੇ ਚੁੰਗਲ ਤੋਂ ਆਜ਼ਾਦ ਕਰਵਾ ਲਿਆ। ਜ਼ਿਕਰਯੋਗ ਹੈ ਕਿ ਪਹਿਲਾਂ ਜਦੋਂ ਫਰਵਰੀ 2023 ਵਿੱਚ ਇਟਲੀ ਦੀ ਪ੍ਰਧਾਨ ਮੰਤਰੀ ਮੈਡਮ ਜੋਰਜੀਆਂ ਮੈਲੋਨੀ ਯੂਕ੍ਰੇਨ ਗਈ ਸੀ ਤਾਂ ਉਸ ਸਮੇਂ ਵੀ ਰੂਸੀ ਹੈਕਰਾਂ ਨੇ ਗੁੱਸੇ ਵਿੱਚ ਆਕੇ ਇਟਲੀ ਦੀਆਂ ਕਈ ਸਰਕਾਰੀ ਅਦਾਰਿਆਂ, ਬੈਕਾਂ ਤੇ ਉਦਯੋਗਿਕ ਵੈਬ-ਸਾਈਟਾਂ ਨੂੰ ਹੈਕ ਕਰ ਦਿੱਤਾ ਸੀ ਤੇ ਸਾਈਟਾਂ 'ਤੇ ਜਾਨਵਰ ਦੀਆਂ ਤਸਵੀਰਾਂ ਪ੍ਰਕਾਸ਼ਿਤ ਕਰਕੇ ਇਟਲੀ ਸਰਕਾਰ ਨੂੰ ਅਪਸ਼ਬਦ ਲਿਖੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News