ਹਿਰਾਸਤ ਕੇਂਦਰ ''ਚ ਕਰਮਚਾਰੀਆਂ ਨੂੰ ਬੰਧਕ ਬਣਾਉਣ ਵਾਲੇ ਕੈਦੀਆਂ ਨੂੰ ਰੂਸੀ ਫ਼ੋਰਸਾਂ ਨੇ ਕੀਤਾ ਢੇਰ
Sunday, Jun 16, 2024 - 04:18 PM (IST)
ਮਾਸਕੋ (ਏਜੰਸੀ)- ਰੂਸ ਦੀਆਂ ਸੁਰੱਖਿਆ ਫ਼ੋਰਸਾਂ ਨੇ ਦੱਖਣੀ ਰੂਸ 'ਚ ਸਥਿਤ ਇਕ ਹਿਰਾਸਤ ਕੇਂਦਰ 'ਤੇ ਐਤਵਾਰ ਨੂੰ ਹਮਲਾ ਕਰ ਦਿੱਤਾ, ਜਿਸ 'ਚ 2 ਕਰਮਚਾਰੀਆਂ ਨੂੰ ਬੰਧਕ ਬਣਾਉਣ ਵਾਲੇ ਕੈਦੀ ਮਾਰੇ ਗਏ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਆਪਣੀ ਖ਼ਬਰ 'ਚ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਨੇ ਰੂਸ ਦੀ ਸਜ਼ਾ ਸੇਵਾ ਦੇ ਹਵਾਲੇ ਤੋਂ ਦੱਸਿਆ ਕਿ 'ਰੋਸਤੋਵ-ਆਨ-ਡੌਨ' 'ਚ ਹਿਰਾਸਤ ਕੇਂਦਰਾਂ 'ਚ ਬੰਧਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।
ਇਕ ਹੋਰ ਸਥਾਨਕ ਸਮਾਚਾਰ ਸੰਸਥਾ ਨੇ ਕਿਹਾ ਕਿ ਕੁਝ ਕੈਦੀ ਮਾਰੇ ਗਏ ਹਨ। ਇਸ ਤੋਂ ਪਹਿਲਾਂ ਸਰਕਾਰੀ ਸਮਾਚਾਰ ਏਜੰਸੀ ਨੇ ਕਾਨੂੰਨ ਪਰਿਵਰਤਨ ਨਾਲ ਜੁੜੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਰੋਸਤੋਵ ਖੇਤਰ ਦੇ ਹਿਰਾਸਤ ਕੇਂਦਰ ਨੰਬਰ1 ਦੇ ਕੇਂਦਰੀ ਵਿਹੜੇ 'ਚ ਬੰਧਕ ਬਣਾਉਣ ਵਾਲੇ 6 ਲੋਕ ਸਨ ਅਤੇ ਉਨ੍ਹਾਂ ਕੋਲ ਚਾਕੂ ਅਤੇ ਹੋਰ ਹਥਿਆਰ ਸਨ। ਕੈਦੀਆਂ 'ਚ ਇਸਲਾਮਿਕ ਸਟੇਟ ਸਮੂਹ ਨਾਲ ਜੁੜੇ ਹੋਣ ਦੇ ਦੋਸ਼ੀ ਵੀ ਸ਼ਾਮਲ ਹਨ। ਹਾਲ ਦੇ ਸਾਲਾਂ 'ਚ ਆਈ.ਐੱਸ. ਨੇ ਰੂਸ 'ਚ ਕਈ ਹਮਲੇ ਕੀਤੇ ਹਨ, ਜਿਨ੍ਹਾਂ 'ਚ ਹਾਲੀਆ ਹਮਲਾ ਮਾਰਚ 'ਚ ਹੋਇਆ ਸੀ। ਬੰਦੂਕਧਾਰੀਆਂ ਨੇ ਮਾਸਕੋ ਦੇ ਇਕ ਕੰਸਰਟ ਹਾਲ 'ਚ ਭੀੜ 'ਤੇ ਗੋਲੀਬਾਰੀ ਕੀਤੀ, ਜਿਸ 'ਚ 145 ਲੋਕ ਮਾਰੇ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8