ਪੋਲੈਂਡ ’ਚ ਦਾਖਲ ਹੋਏ ਰੂਸੀ ਡਰੋਨ; ਨਾਟੋ ਨੇ ਕੀਤੇ ਤਬਾਹ

Thursday, Sep 11, 2025 - 05:31 PM (IST)

ਪੋਲੈਂਡ ’ਚ ਦਾਖਲ ਹੋਏ ਰੂਸੀ ਡਰੋਨ; ਨਾਟੋ ਨੇ ਕੀਤੇ ਤਬਾਹ

ਵੋਹਿਨ (ਪੋਲੈਂਡ) (ਅਨਸ)– ਕਈ ਰੂਸੀ ਡਰੋਨਾਂ ਦੇ ਬੁੱਧਵਾਰ ਨੂੰ ਪੋਲੈਂਡ ’ਚ ਦਾਖਲ ਹੋਣ ਤੋਂ ਬਾਅਦ ਨਾਟੋ ਨੇ ਉਨ੍ਹਾਂ ਨੂੰ ਤਬਾਹ ਕਰਨ ਲਈ ਕਈ ਜਹਾਜ਼ ਭੇਜੇ। ਰੂਸੀ ਡਰੋਨਾਂ ਦੇ ਪੋਲੈਂਡ ’ਚ ਦਾਖਲ ਹੋਣ ਨੂੰ ਯੂਰਪੀ ਅਧਿਕਾਰੀਆਂ ਨੇ ਜਾਣਬੁੱਝ ਕੇ ਉਕਸਾਵੇ ਦੀ ਕਾਰਵਾਈ ਦੱਸਿਆ ਹੈ।

ਰੂਸ ਦੇ ਯੂਕ੍ਰੇਨ ’ਤੇ ਹਮਲਿਆਂ ਦੌਰਾਨ ਰੂਸੀ ਡਰੋਨ ਪੋਲੈਂਡ ਪਹੁੰਚੇ। ਇਸ ਤੋਂ ਥੋੜ੍ਹੀ ਦੇਰ ਬਾਅਦ ਨਾਟੋ ਦੀ ਜਵਾਬੀ ਕਾਰਵਾਈ ਨੇ ਯੁੱਧ ਸ਼ੁਰੂ ਹੋਣ ਦਾ ਡਰ ਵਧਾ ਦਿੱਤਾ ਹੈ। ਹਾਲਾਂਕਿ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਪੋਲੈਂਡ ਨੂੰ ਨਿਸ਼ਾਨਾ ਨਹੀਂ ਬਣਾਇਆ, ਜਦੋਂ ਕਿ ਰੂਸ ਦੇ ਕਰੀਬੀ ਬੇਲਾਰੂਸ ਨੇ ਕਿਹਾ ਕਿ ਉਸ ਨੂੰ ਪਤਾ ਲੱਗਾ ਹੈ ਕਿ ਜਾਮ ਹੋਣ ਕਾਰਨ ਕੁਝ ਡਰੋਨ ਦਿਸ਼ਾ ਤੋਂ ਭਟਕ ਗਏ ਸਨ। 


author

cherry

Content Editor

Related News