ਰੂਸੀ ਵਿਗਿਆਨੀਆਂ ਦਾ ਦਾਅਵਾ : ਕੈਂਸਰ ਨੂੰ ਖਤਮ ਕਰਨ ਵਾਲਾ ਟੀਕਾ ਤਿਆਰ
Monday, Sep 08, 2025 - 12:02 AM (IST)

ਵਲਾਦੀਵੋਸਤੋਕ (ਏਜੰਸੀਆਂ)-ਕੈਂਸਰ ਦੀ ਵੈਕਸੀਨ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਰੂਸੀ ਵਿਗਿਆਨੀਆਂ ਨੇ ਕੋਲਨ (ਵੱਡੀ ਅੰਤੜੀ) ਦੇ ਕੈਂਸਰ ਦੇ ਇਲਾਜ ਲਈ ਇਕ ਨਵਾਂ ਟੀਕਾ ਵਿਕਸਤ ਕੀਤਾ ਹੈ। ਇਹ ਟੀਕਾ ਪ੍ਰੀ-ਕਲੀਨਿਕਲ ਟ੍ਰਾਇਲਾਂ ਵਿਚ ਪੂਰੀ ਤਰ੍ਹਾਂ ਸਫਲ ਰਿਹਾ ਹੈ। ਰੂਸ ਦੀ ਫੈੱਡਰਲ ਮੈਡੀਕਲ ਐਂਡ ਬਾਇਓਲਾਜੀਕਲ ਏਜੰਸੀ (ਐੱਫ. ਐੱਮ. ਬੀ. ਏ.) ਦੀ ਮੁਖੀ ਵੇਰੋਨਿਕਾ ਸਕਵੋਰਤਸੋਵਾ ਨੇ ਈਸਟਰਨ ਇਕਨਾਮਿਕ ਫੋਰਮ (ਈ. ਈ. ਐੱਫ.) ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਟੀਕਾ ਹੁਣ ਵਰਤੋਂ ਲਈ ਤਿਆਰ ਹੈ ਅਤੇ ਅਧਿਕਾਰਤ ਪ੍ਰਵਾਨਗੀ ਦੀ ਉਡੀਕ ਕਰ ਰਿਹਾ ਹੈ।ਇਸ ਦਾ ਪਹਿਲਾ ਮਨੁੱਖੀ ਟ੍ਰਾਇਲ ਆਉਣ ਵਾਲੇ ਅਕਤੂਬਰ ’ਚ ਸ਼ੁਰੂ ਹੋਣ ਦੀ ਉਮੀਦ ਹੈ।
2.5 ਲੱਖ ਰੁਪਏ ਹੋ ਸਕਦੀ ਹੈ ਕੀਮਤ
ਦੱਸਿਆ ਜਾ ਰਿਹਾ ਹੈ ਕਿ ਇਸ ਟੀਕੇ ਦੀ ਇਕ ਖੁਰਾਕ ਦੀ ਕੀਮਤ ਲਗਭਗ 3,00,000 ਰੂਬਲ ਮਤਲਬ 2.5 ਲੱਖ ਰੁਪਏ ਹੋ ਸਕਦੀ ਹੈ। ਹਾਲਾਂਕਿ, ਰੂਸੀ ਸਰਕਾਰ ਨੇ ਇਸ ਨੂੰ ਰੂਸੀ ਨਾਗਰਿਕਾਂ ਨੂੰ ਮੁਫਤ ਦੇਣ ਦੀ ਯੋਜਨਾ ਬਣਾਈ ਹੈ।