ਸਿਡਨੀ ’ਚ ਰੂਸੀ ਕੌਂਸਲੇਟ ਦੇ ਗੇਟ ’ਚ ਟੱਕਰ ਮਾਰਨ ਵਾਲਾ ਮੁਲਜ਼ਮ ਗ੍ਰਿਫਤਾਰ
Monday, Sep 01, 2025 - 10:42 PM (IST)

ਸਿਡਨੀ- ਸਿਡਨੀ ਵਿਚ ਰੂਸੀ ਕੌਂਸਲੇਟ ਦੇ ਗੇਟ ਨਾਲ ਟਕਰਾਉਣ ਵਾਲੀ ਇਕ ਐੱਸ. ਯੂ. ਵੀ. ਦੇ ਡਰਾਈਵਰ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ।
ਪੂਰਬੀ ਉਪਨਗਰ ਵੂਲਲਾਹਰਾ ’ਚ ਇਕ ਅਣਅਧਿਕਾਰਤ ਵਾਹਨ ਦੇ ਖੜ੍ਹੇ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਸਵੇਰੇ 8 ਵਜੇ ਪੁਲਸ ਨੂੰ ਕੌਂਸਲੇਟ ਬੁਲਾਇਆ ਗਿਆ। ਇਕ ਬਿਆਨ ’ਚ ਕਿਹਾ ਗਿਆ ਹੈ ਕਿ ਪੁਲਸ ਨੇ ਡਰਾਈਵਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਪਣੀ ਐੱਸ. ਯੂ. ਵੀ. ਨਾਲ ਗੇਟ ਨੂੰ ਟੱਕਰ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ 2 ਪੁਲਸ ਅਧਿਕਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਦਾ ਤੁਰੰਤ ਇਲਾਜ ਕੀਤਾ ਗਿਆ।
ਐੱਸ. ਯੂ. ਵੀ. ਕੌਂਸਲੇਟ ਦੇ ਅਹਾਤੇ ਵਿਚ ਇਕ ਖੰਭੇ ਨੇੜੇ ਇਕ ਲਾਅਨ ’ਚ ਰੁਕ ਗਈ। ਐੱਸ. ਯੂ. ਵੀ. ਨੂੰ 2 ਘੰਟਿਆਂ ਬਾਅਦ ਉੱਥੋਂ ਹਟਾਇਆ ਗਿਆ। ਇਸ ਦੌਰਾਨ 39 ਸਾਲਾ ਇਕ ਵਿਅਕਤੀ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ, ਜਿਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।