ਹਰਿਆਣਾ-ਪੰਜਾਬ ਦੇ ਨੌਜਵਾਨਾਂ ਨੂੰ ਰੂਸੀ ਫੌਜ ’ਚ ਜ਼ਬਰਦਸਤੀ ਕੀਤਾ ਭਰਤੀ

Wednesday, Sep 10, 2025 - 10:34 PM (IST)

ਹਰਿਆਣਾ-ਪੰਜਾਬ ਦੇ ਨੌਜਵਾਨਾਂ ਨੂੰ ਰੂਸੀ ਫੌਜ ’ਚ ਜ਼ਬਰਦਸਤੀ ਕੀਤਾ ਭਰਤੀ

ਮਾਸਕੋ- ਹਰਿਆਣਾ ਅਤੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਯੂਕ੍ਰੇਨ ਵਿਚ ਫਸੇ ਹੋਏ ਹਨ। ਉਨ੍ਹਾਂ ਨੂੰ ਜ਼ਬਰਦਸਤੀ ਰੂਸੀ ਫੌਜ ਵਿਚ ਭਰਤੀ ਕਰ ਕੇ ਯੂਕ੍ਰੇਨ ਵਿਰੁੱਧ ਜੰਗ ’ਚ ਭੇਜਿਆ ਜਾ ਰਿਹਾ ਹੈ। ਇਨ੍ਹਾਂ ਵਿਚੋਂ ਹਰਿਆਣਾ ਦੇ ਫਤਿਹਾਬਾਦ ਜ਼ਿਲੇ ਦੇ 2 ਨੌਜਵਾਨਾਂ ਨੇ ਆਪਣੇ ਪਰਿਵਾਰਾਂ ਨੂੰ 2 ਵੀਡੀਓਜ਼ ਭੇਜੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਨੇ ਮਦਦ ਦੀ ਅਪੀਲ ਕੀਤੀ ਹੈ।

ਵੀਡੀਓਜ਼ ਵਿਚ ਉਨ੍ਹਾਂ ਕਿਹਾ-ਸਾਡੇ ਕੋਲ ਸਿਰਫ਼ 2-3 ਦਿਨ ਬਾਕੀ ਹਨ। ਫਿਰ ਸਾਨੂੰ ਜੰਗ ਵਿਚ ਧੱਕ ਦਿੱਤਾ ਜਾਵੇਗਾ। ਜੋ ਵੀ ਇੱਥੋਂ ਜਾ ਰਿਹਾ ਹੈ, ਉਹ ਵਾਪਸ ਨਹੀਂ ਆ ਰਿਹਾ। ਪਹਿਲਾਂ 13-14 ਸਾਥੀ ਗਏ ਸਨ, ਉਹ ਸਾਰੇ ਮਾਰੇ ਗਏ ਸਨ। ਫਤਿਹਾਬਾਦ ਦੇ ਅੰਕਿਤ ਜਾਂਗੜਾ ਅਤੇ ਵਿਜੇ ਪੂਨੀਆ ਨੇ ਵੀਡੀਓਜ਼ ਵਿਚ ਦੱਸਿਆ ਕਿ ਉਹ ਇਕ ਔਰਤ ਦੁਆਰਾ ਦਿੱਤੀ ਗਈ ਨੌਕਰੀ ਦੇ ਲਾਲਚ ਵਿਚ ਰੂਸੀ ਫੌਜ ’ਚ ਸ਼ਾਮਲ ਹੋਏ ਅਤੇ ਯੂਕ੍ਰੇਨ ਵਿਚ ਫਸ ਗਏ ਹਨ।

ਸੋਮਵਾਰ ਸ਼ਾਮ ਨੂੰ ਉਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਵ੍ਹਟਸਐਪ ਕਾਲ ਕੀਤੀ ਅਤੇ ਉੱਥੋਂ ਕੱਢਣ ਦੀ ਬੇਨਤੀ ਕੀਤੀ। ਪਰਿਵਾਰਾਂ ਦਾ ਕਹਿਣਾ ਹੈ ਕਿ 15 ਲੋਕਾਂ ਦੇ ਜਥੇ ਵਿਚ ਯੂ.ਪੀ., ਪੰਜਾਬ, ਜੰਮੂ-ਕਸ਼ਮੀਰ ਦੇ ਨੌਜਵਾਨ ਵੀ ਉਨ੍ਹਾਂ ਨਾਲ ਫਸੇ ਹੋਏ ਹਨ। ਸਾਰਿਆਂ ਨੂੰ ਰੂਸ ਵਿਰੁੱਧ ਜੰਗ ’ਚ ਭੇਜਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਵੀ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਮਾਮਲਾ ਵਿਦੇਸ਼ ਮੰਤਰਾਲੇ ਕੋਲ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੀ ਹਰਸੰਭਵ ਮਦਦ ਕਰੇਗੀ। ਇਸ ਤੋਂ ਬਾਅਦ ਬੁੱਧਵਾਰ ਨੂੰ ਪੀੜਤ ਪਰਿਵਾਰ ਡੀ. ਸੀ. ਡਾਕਟਰ ਵਿਵੇਕ ਭਾਰਤੀ ਨੂੰ ਮਿਲਣ ਪੁੱਜੇ। ਉਨ੍ਹਾਂ ਨੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਅਤੇ ਸਾਬਕਾ ਸੰਸਦ ਮੈਂਬਰ ਸੁਨੀਤਾ ਦੁੱਗਲ ਕੋਲ ਵੀ ਮਦਦ ਦੀ ਅਪੀਲ ਕੀਤੀ ਹੈ।


author

Rakesh

Content Editor

Related News