ਯੂਕ੍ਰੇਨ ’ਚ ਸ਼ਾਪਿੰਗ ਮਾਲ ’ਤੇ ਰੂਸੀ ਹਮਲਾ, 14 ਦੀ ਮੌਤ

Saturday, Aug 22, 2026 - 04:06 AM (IST)

ਯੂਕ੍ਰੇਨ ’ਚ ਸ਼ਾਪਿੰਗ ਮਾਲ ’ਤੇ ਰੂਸੀ ਹਮਲਾ, 14 ਦੀ ਮੌਤ

ਕੀਵ - ਰੂਸ ਵੱਲੋਂ ਡਰੋਨ ਹਮਲੇ ਨਾਲ ਸ਼ੁੱਕਰਵਾਰ ਨੂੰ ਮੱਧ ਯੂਕ੍ਰੇਨ ਦੇ ਕ੍ਰਿਵੀ ਰਿਹ ਸ਼ਹਿਰ ਸਥਿਤ ਇਕ ਸ਼ਾਪਿੰਗ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ’ਚ 14 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇਹ ਸ਼ਹਿਰ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦਾ ਜੱਦੀ ਸ਼ਹਿਰ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਡਰੋਨ ਹਮਲੇ ਨਾਲ ਇਲਾਕੇ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਫਿਰ ਬਚਾਅ ਕਰਮਚਾਰੀਆਂ ਦੇ ਰਾਹਤ ਕੰਮਾਂ ’ਚ ਜੁਟਣ ਦੌਰਾਨ ਦੂਜਾ ਹਮਲਾ ਕੀਤਾ ਗਿਆ। ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਅਜਿਹੇ ਹਮਲੇ ਅੱਤਵਾਦ ਦੀਆਂ ਕਾਰਵਾਈਆਂ ਤੋਂ ਘੱਟ ਨਹੀਂ ਹਨ।’’ ਸਥਾਨਕ ਪ੍ਰਸ਼ਾਸਨ ਮੁਖੀ ਓਲੇਕਸਾਂਦਰ ਵਿਲਕੁਲ ਨੇ ਮ੍ਰਿਤਕਾਂ ਦੀ ਗਿਣਤੀ 14 ਦੱਸੀ ਅਤੇ ਕਿਹਾ ਕਿ 121 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ’ਚ 22 ਬੱਚੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬਚਾਅ ਮੁਹਿੰਮ ਜਾਰੀ ਹੈ।


author

Inder Prajapati

Content Editor

Related News