ਦੱਖਣੀ ਕੋਰੀਆ 'ਚ ਵੱਡਾ ਹਾਦਸਾ : ਸ਼ਾਪਿੰਗ ਮਾਲ ਦੀ ਅਚਾਨਕ ਡਿੱਗੀ ਛੱਤ, ਕਈ ਫੱਟੜ

Saturday, Oct 10, 2026 - 02:17 PM (IST)

ਦੱਖਣੀ ਕੋਰੀਆ 'ਚ ਵੱਡਾ ਹਾਦਸਾ : ਸ਼ਾਪਿੰਗ ਮਾਲ ਦੀ ਅਚਾਨਕ ਡਿੱਗੀ ਛੱਤ, ਕਈ ਫੱਟੜ

ਸਿਓਲ - ਦੱਖਣੀ ਕੋਰੀਆ ਦੇ ਡੇਗੂ ਸ਼ਹਿਰ 'ਚ ਸ਼ਾਪਿੰਗ ਮਾਲ ਦੀ ਛੱਡ ਦਾ ਇਕ ਹਿੱਸਾ ਡਿਗਣ ਕਾਰਨ ਘੱਟੋ ਘੱਟ 36 ਲੋਕ ਜ਼ਖਮੀ ਹੋ ਗਏ। ਦੱਸ ਦਈਏ ਕਿ ਜ਼ਖਮੀਆਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ। ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦਿੱਤੀ ਹੈ। ਫਾਇਰ ਬ੍ਰਿਗੇਡ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 10:16 'ਤੇ ਇਹ ਸੂਚਨਾ ਮਿਲੀ ਸੀ ਤੇ ਉਨ੍ਹਾਂ ਨੇ ਉੱਥੋਂ ਲਗਭਗ 70 ਲੋਕਾਂ ਨੂੰ ਇਮਾਰਤ 'ਚੋਂ ਬਾਹਰ ਕੱਢ ਲਿਆ ਹੈ। 

ਅਧਿਕਾਰੀਆਂ ਦੇ ਅਨੁਸਾਰ, ਘੱਟੋ-ਘੱਟ ਨੌਂ ਲੋਕਾਂ ਦਾ ਹਸਪਤਾਲਾਂ 'ਚ ਇਲਾਜ ਕੀਤਾ ਗਿਆ ਪਰ ਕਿਸੇ ਗੰਭੀਰ ਸੱਟ ਦੀ ਤੁਰੰਤ ਰਿਪੋਰਟ ਨਹੀਂ ਆਈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦੀ ਗਿਣਤੀ ਵੱਧ ਸਕਦੀ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਆਖਿਆ ਕਿ ਛੱਤ ਦੀ ਡਿੱਗਣ ਦੀ ਅਸਲ ਵਜ੍ਹਾ ਤੋਂ ਫਿਲਹਾਲ ਉਹ ਅਣਜਾਣ ਸਨ। ਇਸ ਦੌਰਾਨ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਯੁੰਗ ਦੇ ਦਫਤਰ ਨੇ ਦੱਸਿਆ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਲੋਕਾਂ ਨੂੰ ਬਚਾਉਣ ਤੇ ਇਸ ਹਾਦਸੇ ਨੂੰ ਹਰ ਪੱਖੋਂ ਨਜਿੱਠਣ ਲਈ ਨਿਰਦੇਸ਼ ਦਿੱਤੇ ਹਨ। 

 


author

Sunaina

Content Editor

Related News