ਓਮਾਨ ''ਚ ਭਾਰਤੀ ਤੇਲ ਟੈਂਕਰ ''ਤੇ ਡਰੋਨ ਹਮਲਾ: 2 ਕ੍ਰੂ ਮੈਂਬਰ ਲਾਪਤਾ, ਸਰਚ ਆਪ੍ਰੇਸ਼ਨ ਜਾਰੀ
Monday, Oct 12, 2026 - 08:07 AM (IST)
ਮਸਕਟ : ਓਮਾਨ ਦੇ ਸੋਹਾਰ ਤੱਟ ਨੇੜੇ ਲੰਗਰ ਡਾਹ ਕੇ ਖੜ੍ਹੇ ਇੱਕ ਭਾਰਤੀ ਤੇਲ ਟੈਂਕਰ 'ਤੇ ਹੋਏ ਡਰੋਨ ਹਮਲੇ ਤੋਂ ਬਾਅਦ ਹਫੜਾ-ਦਫੜੀ ਮਚ ਗਈ ਹੈ। ਇਸ ਟੈਂਕਰ 'ਤੇ ਸਵਾਰ ਕੁੱਲ 11 ਭਾਰਤੀ ਕ੍ਰੂ ਮੈਂਬਰਾਂ ਵਿੱਚੋਂ 9 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦਕਿ 2 ਭਾਰਤੀ ਕ੍ਰੂ ਮੈਂਬਰ ਅਜੇ ਵੀ ਲਾਪਤਾ ਹਨ। ਲਾਪਤਾ ਮੈਂਬਰਾਂ ਦੀ ਭਾਲ ਲਈ ਸਥਾਨਕ ਤੱਟ ਰੱਖਿਅਕ ਬਲ (ਕੋਸਟ ਗਾਰਡ) ਵੱਲੋਂ ਵੱਡੇ ਪੱਧਰ 'ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।
ਕੇਂਦਰੀ ਮੰਤਰੀ ਨੇ ਦਿੱਤੀ ਜਾਣਕਾਰੀ
ਕੇਂਦਰੀ ਪੱਤਣ, ਪੋਤ ਪਰਿਵਹਨ ਅਤੇ ਜਲਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਸੋਸ਼ਲ ਮੀਡੀਆ ਮੰਚ 'X' 'ਤੇ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 11 ਅਕਤੂਬਰ ਨੂੰ ਸੋਹਾਰ ਐਂਕਰੇਜ ਦੇ ਕੋਲ ਲੰਗਰ ਡਾਹੇ ਤੇਲ ਟੈਂਕਰ ’ਐੱਮ.ਟੀ. ਪੈਟਰੋ ਡਾਲਫਿਨ’ (MT PETRO DOLPHIN) ਨੂੰ ਡਰੋਨ ਨਾਲ ਨਿਸ਼ਾਨਾ ਬਣਾਇਆ ਗਿਆ। ਮੰਤਰੀ ਮੁਤਾਬਕ ਬਚਾਏ ਗਏ ਸਾਰੇ 9 ਭਾਰਤੀ ਕ੍ਰੂ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਬਾਕੀ 2 ਮੈਂਬਰਾਂ ਨੂੰ ਲੱਭਣ ਲਈ ਬਚਾਅ ਕਾਰਜ ਲਗਾਤਾਰ ਜਾਰੀ ਹਨ।
🇮🇳🇮🇷 Two Indian sailors are missing after a reported DRONE ATTACK on an oil tanker off the coast of Oman. The Nicaragua-flagged MT PETRO DOLPHIN was waiting to berth at Sohar when it was reportedly struck on Sunday morning. 10 of the 12 crew members have been rescued. Search teams are still looking for the other 2... What makes this particularly troubling is that the tanker wasn't attempting to run a blockade or navigate a dangerous passage. It was reportedly sitting at anchorage, waiting to enter port. The attack has not yet been independently verified, and responsibility remains unclear. But for the families of those 2 missing sailors, the wider geopolitical arguments can wait. Writer: Oliver https://t.co/c37pdAKTfn
— Mario Nawfal (@MarioNawfal) October 11, 2026
ਭਾਰਤੀ ਦੂਤਾਵਾਸ ਲਗਾਤਾਰ ਸੰਪਰਕ 'ਚ
ਮੰਤਰੀ ਸੋਨੋਵਾਲ ਨੇ ਦੱਸਿਆ ਕਿ ਭਾਰਤੀ ਅਧਿਕਾਰੀ ਸਬੰਧਤ ਏਜੰਸੀਆਂ ਨਾਲ ਲਗਾਤਾਰ ਸੰਪਰਕ ਬਣਾਏ ਹੋਏ ਹਨ ਤਾਂ ਜੋ ਬਚਾਅ ਅਭਿਆਨ ਵਿੱਚ ਹਰ ਸੰਭਵ ਮਦਦ ਯਕੀਨੀ ਬਣਾਈ ਜਾ ਸਕੇ। ਓਮਾਨ ਸਥਿਤ ਭਾਰਤੀ ਦੂਤਾਵਾਸ ਵੀ ਇਸ ਪੂਰੇ ਮਾਮਲੇ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ ਅਤੇ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਰਾਬਤੇ ਵਿੱਚ ਹੈ।
ਇਹ ਵੀ ਪੜ੍ਹੋ : 'ਰੂਸ-ਯੂਕ੍ਰੇਨ 'ਚ ਹੋ ਗਿਆ ਐਨਰਜੀ ਸੀਜ਼ਫ਼ਾਇਰ' ! ਟਰੰਪ ਦਾ ਵੱਡਾ ਦਾਅਵਾ, ਕਿਹਾ- ਦੋਵੇਂ ਦੇਸ਼ ਹੁਣ ਇਸ ਨੂੰ ਨਾ ਤੋੜਨ
ਖੇਤਰ 'ਚ ਵਧ ਰਹੀ ਸੁਰੱਖਿਆ ਚਿੰਤਾ
ਇਹ ਘਟਨਾ ਅਜਿਹੇ ਸਮੇਂ 'ਚ ਵਾਪਰੀ ਹੈ ਜਦੋਂ ਹੋਰਮੁਜ਼ ਜਲਡਮਰੂਮੱਧ (Strait of Hormuz) ਅਤੇ ਆਸ-ਪਾਸ ਦੇ ਸਮੁੰਦਰੀ ਮਾਰਗਾਂ ਵਿੱਚ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਬਣੀਆਂ ਹੋਈਆਂ ਹਨ। ਇਸ ਤੋਂ ਪਹਿਲਾਂ ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਨੇ ਵੀ ਚੇਤਾਵਨੀ ਦਿੱਤੀ ਸੀ ਕਿ ਇਸ ਖੇਤਰ ਵਿੱਚ ਆਪਣਾ ਨੇਵੀਗੇਸ਼ਨ ਅਤੇ ਲੋਕੇਸ਼ਨ ਸਿਸਟਮ ਬੰਦ ਕਰਨ ਵਾਲੇ ਜਹਾਜ਼ਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
