ਸਾਊਦੀ ਅਰਬ ''ਚ ਭਾਰੀ ਤਬਾਹੀ: 2 ਮੁੱਖ ਹਵਾਈ ਅੱਡਿਆਂ ''ਤੇ ਹਮਲਾ, 3 ਲੋਕਾਂ ਦੀ ਮੌਤ
Thursday, Oct 08, 2026 - 04:07 AM (IST)
ਕਾਹਿਰਾ (ਏਜੰਸੀ) : ਸਾਊਦੀ ਅਰਬ ਵਿਚ 2 ਮੁੱਖ ਹਵਾਈ ਅੱਡਿਆਂ ’ਤੇ ਹੋਏ ਹਮਲਿਆਂ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ 36 ਹੋਰ ਜ਼ਖਮੀ ਹੋ ਗਏ। ਸਾਊਦੀ ਅਰਬ ਦੀ ਸਿਵਲ ਏਵੀਏਸ਼ਨ ਅਥਾਰਟੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਅਬਹਾ ਅਤੇ ਰਿਆਦ ਦੇ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡਿਆਂ ’ਤੇ ਹੋਏ ਹਮਲਿਆਂ ਲਈ ਫਿਲਹਾਲ ਕਿਸੇ ਸੰਗਠਨ ਜਾਂ ਸਮੂਹ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ।
The Iran-backed Houthis struck two airports in Saudi Arabia, killing three residents and injuring dozens as the militant group intensifies its attacks on the kingdom while fighting Saudi-backed forces in Yemen. https://t.co/wc0l3imqwM
— Bloomberg (@business) October 7, 2026
ਹਾਲਾਂਕਿ, ਈਰਾਨ ਸਮਰਥਿਤ ਯਮਨ ਦੇ ਹੂਤੀ ਬਾਗੀਆਂ ਨੇ ਇਸ ਤੋਂ ਪਹਿਲਾਂ ਦੋਵਾਂ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਸੀ। ਹੂਤੀ ਬਾਗੀਆਂ ਨੇ ਰਿਆਦ ਦੇ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕਰਨ ਦੀ ਗੱਲ ਕਹੀ ਸੀ। ਸਾਊਦੀ ਅਧਿਕਾਰੀਆਂ ਵੱਲੋਂ ਹਮਲੇ ਦੀ ਜ਼ਿੰਮੇਵਾਰੀ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਪੜ੍ਹਾਈ ਦੇ ਨਾਲ ਨੌਕਰੀ ਕਰਨਾ ਹੋਵੇਗਾ ਮਹਿੰਗਾ! ਦੇਣੀ ਪਵੇਗੀ 67 ਲੱਖ ਰੁਪਏ ਫੀਸ
ਅਧਿਕਾਰੀਆਂ ਅਨੁਸਾਰ, ਅਬਹਾ ਹਵਾਈ ਅੱਡੇ ’ਤੇ ਹੋਏ ਹਮਲੇ ਵਿਚ ਮੋਰੱਕੋ ਅਤੇ ਅਲਜੀਰੀਆ ਦੇ ਨਾਗਰਿਕਾਂ ਦੀ ਮੌਤ ਹੋਈ, ਜਦਕਿ 28 ਲੋਕ ਜ਼ਖਮੀ ਹੋਏ। ਜ਼ਖਮੀਆਂ ਵਿਚ ਹਵਾਈ ਅੱਡੇ ’ਤੇ ਮੌਜੂਦ ਯਾਤਰੀ ਅਤੇ ਹੋਰ ਲੋਕ ਸ਼ਾਮਲ ਹਨ। ਹਮਲੇ ਤੋਂ ਬਾਅਦ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਅਤੇ ਪ੍ਰਭਾਵਿਤ ਖੇਤਰ ਵਿਚ ਰਾਹਤ ਅਤੇ ਬਚਾਅ ਮੁਹਿੰਮ ਚਲਾਈ ਗਈ। ਉਥੇ ਹੀ, ਰਿਆਦ ਸਥਿਤ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹੋਏ ਹਮਲੇ ਵਿਚ ਸੁਡਾਨ ਦੇ ਇਕ ਨਾਗਰਿਕ ਦੀ ਮੌਤ ਹੋਈ ਅਤੇ 8 ਹੋਰ ਲੋਕ ਜ਼ਖਮੀ ਹੋਏ। ਸਾਊਦੀ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਹਵਾਈ ਅੱਡੇ ਦੀ ਸੁਰੱਖਿਆ ਵਿਵਸਥਾ ਦੀ ਸਮੀਖਿਆ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
