ਰਿਵਨੇ ਯੂਨੀਵਰਸਿਟੀ ’ਤੇ ਰੂਸੀ ਹਮਲਾ, 4 ਦੀ ਮੌਤ ਅਤੇ ਦਰਜਨਾਂ ਜ਼ਖ਼ਮੀ

Wednesday, Oct 14, 2026 - 12:05 AM (IST)

ਰਿਵਨੇ ਯੂਨੀਵਰਸਿਟੀ ’ਤੇ ਰੂਸੀ ਹਮਲਾ, 4 ਦੀ ਮੌਤ ਅਤੇ ਦਰਜਨਾਂ ਜ਼ਖ਼ਮੀ

ਯੂਕ੍ਰੇਨ - ਰੂਸੀ ਫੌਜ ਨੇ ਮੰਗਲਵਾਰ ਨੂੰ ਯੂਕ੍ਰੇਨ ਦੇ ਕਈ ਸ਼ਹਿਰਾਂ ’ਤੇ ਤਾਬੜਤੋੜ ਮਿਜ਼ਾਈਲ ਅਤੇ ਡ੍ਰੋਨ ਹਮਲੇ ਕੀਤੇ। ਪੱਛਮੀ ਯੂਕ੍ਰੇਨ ਦੇ ਰਿਵਨੇ ਸ਼ਹਿਰ ਵਿਚ ਇਕ ਵਿੱਦਿਅਕ ਸੰਸਥਾ (ਰਿਵਨੇ ਸਟੇਟ ਹਿਊਮੈਨਿਟੀਜ਼ ਯੂਨੀਵਰਸਿਟੀ) ’ਤੇ ਹੋਏ ਹਮਲੇ ਵਿਚ ਘੱਟੋ-ਘੱਟ 25 ਲੋਕ ਜ਼ਖ਼ਮੀ ਹੋ ਗਏ। ਉਥੇ ਹੀ ਰਾਜਧਾਨੀ ਕੀਵ ਅਤੇ ਖਾਰਕੀਵ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ ਨਾਲ ਭਾਰੀ ਤਬਾਹੀ ਹੋਈ ਹੈ। ਖਾਰਕੀਵ ਵਿਚ ਇਕ ਰਿਹਾਇਸ਼ੀ ਅਪਾਰਟਮੈਂਟ ਇਮਾਰਤ ’ਤੇ ਹੋਏ ਹਮਲੇ ਵਿਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 41 ਲੋਕ ਜ਼ਖ਼ਮੀ ਹੋ ਗਏ।

ਰਿਵਨੇ ਵਿਚ ਸਥਿਤ ਯੂਨੀਵਰਸਿਟੀ (ਰਿਵਨੇ ਸਟੇਟ ਹਿਊਮੈਨਿਟੀਜ਼ ਯੂਨੀਵਰਸਿਟੀ) ਦੇ ਫੈਕਲਟੀ ਆਫ਼ ਮਿਊਜ਼ਿਕ ਦੀ ਇਮਾਰਤ ’ਤੇ ਰੂਸੀ ਡ੍ਰੋਨ ਹਮਲੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਬਚਾਅ ਇਹ ਰਿਹਾ ਕਿ ਹਮਲੇ ਸਮੇਂ ਵਿਦਿਆਰਥੀ ਸ਼ੈਲਟਰ ਵਿਚ ਸਨ ਪਰ ਪ੍ਰਸ਼ਾਸਨਿਕ ਕਰਮਚਾਰੀ ਜ਼ਖ਼ਮੀ ਹੋ ਗਏ। ਰਾਸ਼ਟਰਪਤੀ ਜ਼ੇਲੈਂਸਕੀ ਨੇ ਦੱਸਿਆ ਕਿ ਰੂਸੀ ਫੌਜ ਨੇ ਰਾਜਧਾਨੀ ਕੀਵ ਦੇ ਸ਼ਹਿਰੀ ਬੁਨਿਆਦੀ ਢਾਂਚੇ ’ਤੇ 5 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ।


author

Inder Prajapati

Content Editor

Related News