ਸੰਖੇਪ ਜੰਗਬੰਦੀ ਤੋਂ ਬਾਅਦ ਯੂਕਰੇਨ ਨੇ ਰੂਸੀ ਤੇਲ ਰਿਫਾਇਨਰੀ ''ਤੇ ਮੁੜ ਕਰ''ਤਾ ਹਮਲਾ

Thursday, Oct 15, 2026 - 03:35 PM (IST)

ਸੰਖੇਪ ਜੰਗਬੰਦੀ ਤੋਂ ਬਾਅਦ ਯੂਕਰੇਨ ਨੇ ਰੂਸੀ ਤੇਲ ਰਿਫਾਇਨਰੀ ''ਤੇ ਮੁੜ ਕਰ''ਤਾ ਹਮਲਾ

ਕੀਵ (ਭਾਸ਼ਾ)- ਯੂਕਰੇਨ ਨੇ ਰੂਸੀ ਤੇਲ ਸੋਧਕ ਕਾਰਖਾਨੇ ‘ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ। ਮਾਸਕੋ ਅਤੇ ਕੀਵ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਮਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਉਸ ਬਿਆਨ ਦੇ ਕੁਝ ਘੰਟਿਆਂ ਬਾਅਦ ਹੋਏ ਹਨ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਊਰਜਾ ਬੁਨਿਆਦੀ ਢਾਂਚੇ 'ਤੇ ਹਮਲਿਆਂ ਨੂੰ ਲੈ ਕੇ ਹੋਈ ਸੰਖੇਪ ਜੰਗਬੰਦੀ ਖਤਮ ਹੋ ਗਈ ਹੈ। ਇਸ ਦੌਰਾਨ ਅਮਰੀਕਾ ਨਾਲ ਵੀ ਤਣਾਅ ਵਧਦਾ ਜਾ ਰਿਹਾ ਹੈ। 

 ਪੜ੍ਹੋ ਇਹ ਅਹਿਮ ਖ਼ਬਰ-  ਉੱਤਰੀ ਕੋਰੀਆ ਨੇ ਪਣਡੁੱਬੀ ਤੋਂ ਦਾਗੀਆਂ ਜਾਣ ਵਾਲੀਆਂ ਕਰੂਜ਼ ਮਿਜ਼ਾਈਲਾਂ ਦਾ ਕੀਤਾ ਪ੍ਰੀਖਣ 

ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਨੇ ਮਾਸਕੋ ਦੇ ਦੱਖਣ-ਪੂਰਬ ਵਿਚ ਰਿਆਜ਼ਾਨ ਖੇਤਰ ਵਿਚ ਇਕ ਤੇਲ ਸੋਧਕ ਕਾਰਖਾਨੇ 'ਤੇ ਵੀਰਵਾਰ ਤੜਕੇ ਵੱਡਾ ਹਮਲਾ ਕੀਤਾ। ਮੰਤਰਾਲੇ ਦੇ ਅਨੁਸਾਰ, ਹਵਾਈ ਰੱਖਿਆ ਪ੍ਰਣਾਲੀਆਂ ਨੇ ਰਿਫਾਇਨਰੀ 'ਤੇ ਚਾਰ ਯੂਕਰੇਨੀ 'ਫਲੇਮਿੰਗੋ' ਮਿਜ਼ਾਈਲਾਂ ਅਤੇ 69 ਡਰੋਨਾਂ ਨੂੰ ਡੇਗ ਦਿੱਤਾ। ਹਾਲਾਂਕਿ ਡਰੋਨ ਦੇ ਮਲਬੇ ਕਾਰਨ ਰਿਫਾਇਨਰੀ 'ਚ ਅੱਗ ਲੱਗ ਗਈ। ਯੂਕਰੇਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੋਲਦਿਆਂ ਪੁਸ਼ਟੀ ਕੀਤੀ ਕਿ ਯੂਕਰੇਨ ਨੇ ਰਾਤੋ ਰਾਤ ਹੋਏ ਹਮਲੇ ਦੌਰਾਨ ਰਿਆਜ਼ਾਨ ਵਿੱਚ ਇੱਕ ਤੇਲ ਸੋਧਕ ਕਾਰਖਾਨੇ ਨੂੰ ਨਿਸ਼ਾਨਾ ਬਣਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News