ਮੀਂਹ ਤੋਂ ਬਾਅਦ ਚਿੱਕੜ ਤੋਂ ਰੂਸ ਤੇ ਯੂਕ੍ਰੇਨ ਦੀਆਂ ਫੌਜਾਂ ਪ੍ਰੇਸ਼ਾਨ , ਕੜਾਕੇ ਦੀ ਠੰਡ ਬਣੇਗੀ ਮੁਸੀਬਤ

11/28/2022 5:19:21 PM

ਖੇਰਸਾਨ (ਭਾਸ਼ਾ)- ਯੂਕ੍ਰੇਨ ਦੇ ਪੂਰਬੀ ਅਤੇ ਦੱਖਣੀ ਹਿੱਸਿਆਂ ’ਚ ਰਾਤ ਰੂਸੀ ਫੌਜਾਂ ’ਤੇ ਗੋਲਾਬਾਰੀ ਹੁੰਦੀ ਰਹੀ, ਜਦਕਿ ਯੂਕ੍ਰੇਨ ਦੇ ਅਧਿਕਾਰੀਆਂ ਨੇ ਬਿਜਲੀ, ਪਾਣੀ ਦੀ ਸਪਲਾਈ ਅਤੇ ਹੀਟਿੰਗ ਸੇਵਾਵਾਂ ਨੂੰ ਬਹਾਲ ਕਰਨ ਲਈ ਕੰਮ ਕੀਤਾ। ਵਿਸ਼ਲੇਸ਼ਕਾਂ ਨੇ ਐਤਵਾਰ ਨੂੰ ਯੂਕ੍ਰੇਨ ਦੀ ਰਾਜਧਾਨੀ ਕੀਵ ’ਚ ਬਰਫਬਾਰੀ ਜਾਰੀ ਰਹਿਣ ਦਾ ਅਨੁਮਾਨ ਲਗਾਇਆ ਹੈ ਕਿ ਕੜਾਕੇ ਦੀ ਠੰਡ ਦਾ ਲੜਾਈ ਦੀ ਦਿਸ਼ਾ ਅਤੇ ਦਸ਼ਾ ’ਤੇ ਅਸਰ ਪੈ ਸਕਦਾ ਹੈ। ਇਸ ਸਾਲ ਫਰਵਰੀ ’ਚ ਰੂਸ ਵਲੋਂ ਯੂਕ੍ਰੇਨ ’ਤੇ ਹਮਲਾ ਕਰਨ ਤੋਂ ਬਾਅਦ ਤੋਂ ਹੀ ਦੋਹਾਂ ਦੇਸ਼ਾਂ ਵਿਚਾਲੇ ਜੰਗ ਚੱਲ ਰਹੀ ਹੈ। ਮਾਹਿਰਾਂ ਨੇ ਦੱਸਿਆ ਕਿ ਇਸ ਸਮੇਂ ਭਾਰੀ ਮੀਂਹ ਅਤੇ ਕੁਝ ਇਲਾਕਿਆਂ ’ਚ ਜ਼ਮੀਨ ਖਿਸਕਣ ਕਾਰਨ ਦੋਵੇਂ ਧਿਰਾਂ ਕਾਫੀ ਪ੍ਰੇਸ਼ਾਨ ਹਨ।

ਪਿਛਲੇ 2 ਹਫ਼ਤਿਆਂ ’ਚ ਘੱਟੋ-ਘੱਟ ਦੋ ਵਾਰ ਰੂਸ ਦੇ ਭਿਆਨਕ ਤੋਪ ਹਮਲਿਆਂ ਤੋਂ ਬਾਅਦ ਯੂਕ੍ਰੇਨ ’ਚ ਬੁਨਿਆਦੀ ਢਾਂਚਾ ਟੀਮਾਂ ਮਹੱਤਵਪੂਰਨ ਬੁਨਿਆਦੀ ਸੇਵਾਵਾਂ ਨੂੰ ਬਹਾਲ ਕਰਨ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ, ਕਿਉਂਕਿ ਬਹੁਤ ਸਾਰੇ ਯੂਕ੍ਰੇਨ ਦੇ ਨਿਵਾਸੀਆਂ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਦਿਨ ’ਚ ਸਿਰਫ ਕੁਝ ਘੰਟਿਆਂ ਲਈ ਬਿਜਲੀ ਦੀ ਸਹੂਲਤ ਹੈ। ਸਰਕਾਰ ਬਿਜਲੀ ਗਰਿੱਡ ਆਪ੍ਰੇਟਰ ਯੂਕਰੇਨੇਰਗੋ ਨੇ ਐਤਵਾਰ ਨੂੰ ਕਿਹਾ ਕਿ ਬਿਜਲੀ ਉਤਪਾਦਕ ਹੁਣ ਲਗਭਗ 80 ਫੀਸਦੀ ਮੰਗ ਨੂੰ ਪੂਰਾ ਕਰ ਰਹੇ ਹਨ। ਕੰਪਨੀ ਨੇ ਕਿਹਾ ਕਿ ਇਸ ’ਚ ਸ਼ਨੀਵਾਰ ਦੇ ਮੁਕਾਬਲੇ ਦੀ ਤੁਲਨਾ ’ਚ ਸੁਧਾਰ ਹੈ। ਯੂਕ੍ਰੇਨ ’ਚ ਵਾਪਰੀਆਂ ਘਟਨਾਵਾਂ ਨੂੰ ਨੇੜਿਓਂ ਦੇਖ ਰਹੇ ਥਿੰਕ ਟੈਂਕ ‘ਦਿ ਇੰਸਟੀਚਿਊਟ ਫਾਰ ਸਟੱਡੀ ਆਫ਼ ਵਾਰ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਭਾਰੀ ਮੀਂਹ ਅਤੇ ਚਿੱਕੜ ਨਾਲ ਪ੍ਰਭਾਵਿਤ ਹੋਏ ਹਨ ਪਰ ਆਉਣ ਵਾਲੇ ਦਿਨਾਂ ’ਚ ਹੱਡੀਆਂ ਨੂੰ ਠੰਢਾ ਕਰਨ ਵਾਲੀ ਠੰਡ ਦੀ ਭੂਮਿਕਾ ਹੋਰ ਵਧ ਸਕਦੀ ਹੈ।


cherry

Content Editor

Related News