ਪਾਕਿਸਤਾਨੀ ਪਰਬਤ ਤੋਂ ਮਿਲੀ ਰੂਸੀ-ਅਮਰੀਕੀ ਪਰਬਤਾਰੋਹੀ ਦੀ ਲਾਸ਼

Tuesday, Jan 19, 2021 - 05:32 PM (IST)

ਪਾਕਿਸਤਾਨੀ ਪਰਬਤ ਤੋਂ ਮਿਲੀ ਰੂਸੀ-ਅਮਰੀਕੀ ਪਰਬਤਾਰੋਹੀ ਦੀ ਲਾਸ਼

ਇਸਲਾਮਾਬਾਦ- ਪਾਕਿਸਤਾਨ ਦੇ ਉੱਤਰੀ ਖੇਤਰ ਵਿਚ ਭਿਆਨਕ ਠੰਡ ਵਿਚਕਾਰ ਪਰਬਤ ਦੇ ਸਿਖ਼ਰ 'ਤੇ ਚੜ੍ਹਨ ਦੀ ਕੋਸ਼ਿਸ਼ ਦੌਰਾਨ ਪਿਛਲੇ ਹਫ਼ਤੇ ਲਾਪਤਾ ਹੋਇਆ ਰੂਸੀ ਮੂਲ ਦਾ ਅਮਰੀਕੀ ਪਰਬਤਾਰੋਹੀ ਮ੍ਰਿਤਕ ਮਿਲਿਆ ਹੈ। ਖੇਤਰ ਦੀ ਸੈਲਾਨੀ ਪੁਲਸ ਅਤੇ ਅਲਪਾਈਨ ਕਲੱਬ ਆਫ਼ ਪਾਕਿਸਤਾਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। 

ਗਿਲਗਿਤ ਸ਼ਹਿਰ ਵਿਚ ਸੈਲਾਨੀ ਪੁਲਸ ਨੇ ਟਵਿੱਟਰ 'ਤੇ ਇਹ ਘੋਸ਼ਣਾ ਕੀਤੀ ਅਤੇ ਕਿਹਾ ਕਿ ਪਾਸਟੋਰ ਚੋਟੀ 'ਤੇ ਚੜ੍ਹਨ ਦੀ ਕੋਸ਼ਿਸ਼ ਦੌਰਾਨ ਸ਼ੁੱਕਰਵਾਰ ਨੂੰ ਐਲੈਕਸ ਗੋਲਡਫਾਰਬ ਲਾਪਤਾ ਹੋ ਗਏ ਸਨ। ਪਾਸਟੋਰ ਚੋਟੀ ਹਿਮਾਲਿਆ ਰੇਂਜ ਦੇ ਪਾਕਿਸਤਾਨੀ ਹਿੱਸੇ ਵਿਚ ਸਭ ਤੋਂ ਅਹਿਮ ਚੋਟੀ ਹੈ ਅਤੇ ਮਾਊਂਟ ਐਵਰਸਟ ਦੇ ਬਾਅਦ ਇਹ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਚੋਟੀ ਹੈ। ਅਲਪਾਈਨ ਅਧਿਕਾਰੀ ਕਰਾਰ ਹੈਦਰੀ ਮੁਤਾਬਕ ਪਾਕਿਸਤਾਨ ਫ਼ੌਜ ਨੂੰ ਗੋਲਡਫਾਰਬ ਦੀ ਲਾਸ਼ ਮਿਲੀ ਹੈ। 

ਪ੍ਰਸਿੱਧ ਪਾਕਿਸਤਾਨੀ ਪਰਬਤਾਰੋਹੀ ਮੁਹੰਮਦ ਅਲੀ ਸਾਦਪਾਰਾ ਵਲੋਂ ਵੀ ਟਵੀਟ ਕਰਕੇ ਇਸ ਦੁਖਦ ਖ਼ਬਰ ਨੂੰ ਸਾਂਝਾ ਕੀਤਾ ਗਿਆ। ਸਾਦਪਾਰਾ ਬਚਾਅ ਦਲ ਦਾ ਹਿੱਸਾ ਸਨ। ਹੈਦਰੀ ਮੁਤਾਬਕ ਗੋਲਡਫਾਰਬ ਦੀ ਲਾਸ਼ ਪਾਕਿਸਤਾਨੀ ਅਤੇ ਵਿਦੇਸ਼ੀ ਪਰਬਤਾਰੋਹੀਆਂ ਦੀ ਮਦਦ ਨਾਲ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 


author

Lalita Mam

Content Editor

Related News