ਰੂਸੀ ਹੈਕਰ ਪੀਟਰ ਲੇਵਾਸ਼ੋਵ ਨੂੰ ਲਿਆਂਦਾ ਗਿਆ ਅਮਰੀਕਾ

Saturday, Feb 03, 2018 - 10:48 AM (IST)

ਰੂਸੀ ਹੈਕਰ ਪੀਟਰ ਲੇਵਾਸ਼ੋਵ ਨੂੰ ਲਿਆਂਦਾ ਗਿਆ ਅਮਰੀਕਾ

ਵਾਸ਼ਿੰਗਟਨ— ਰੂਸੀ ਮੂਲ ਦੇ ਦੋਸ਼ੀ ਹੈਕਰ ਪੀਟਰ ਲੋਵਾਸ਼ੋਵ ਨੂੰ ਹਵਾਲਗੀ ਰਾਹੀਂ ਸਪੇਨ ਤੋਂ ਅਮਰੀਕਾ ਲਿਆਂਦਾ ਗਿਆ ਹੈ ਅਤੇ ਉਸ 'ਤੇ ਮੁਕੱਦਮਾ ਚਲਾਉਣ ਲਈ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਅਮਰੀਕੀ ਨਿਆਂ ਮੰਤਰਾਲੇ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। ਅਮਰੀਕੀ ਇਸਤਗਾਸਾ ਪੱਖ ਨੇ 37 ਸਾਲਾ ਲੇਵਾਸ਼ੋਵ 'ਤੇ ਇਕ ਲੱਖ ਤੋਂ ਵਧੇਰੇ ਵਾਇਰਸ ਉਪਕਰਣਾਂ ਦੇ ਨੈੱਟਵਰਕ 'ਕੇਲੀਹੋਸ ਬੋਟਨੇਟ' ਚਲਾਉਣ ਦਾ ਦੋਸ਼ ਲਗਾਇਆ ਹੈ। ਜ਼ਿਕਰਯੋਗ ਹੈ ਕਿ 'ਕੇਲੀਹੋਸ ਬੋਟਨੇਟ' ਦੇ ਉਪਕਰਣਾਂ ਦੀ ਵਰਤੋਂ ਸਾਈਬਰ ਅਪਰਾਧੀ ਵਾਇਰਸ, ਰੈਨਸਮਵੇਅਰ ਅਤੇ ਫਿਸ਼ਿੰਗ ਈ-ਮੇਲ ਨੂੰ ਫੈਲਾਉਣ ਤੋਂ ਇਲਾਵਾ ਹੋਰ ਸਪੈਮ ਹਮਲਿਆਂ ਨੂੰ ਅੰਜਾਮ ਦੇਣ 'ਚ ਕੀਤੀ ਜਾਂਦੀ ਹੈ।


Related News