ਰੂਸ ਡਿਜੀਟਲ ਅਰਥ-ਵਿਵਸਥਾ ''ਤੇ ਖਰਚ ਕਰੇਗਾ 5.3 ਕਰੋੜ ਡਾਲਰ

Monday, Apr 02, 2018 - 03:19 AM (IST)

ਮਾਸਕੋ — ਰੂਸ ਨੇ ਆਪਣੀ ਡਿਜੀਟਲ ਅਰਥ-ਵਿਵਸਥਾ ਦੇ ਵਿਕਾਸ 'ਤੇ 5.3 ਕਰੋੜ ਅਮਰੀਕੀ ਡਾਲਰ ਖਰਚ ਕਰਨ ਦਾ ਟੀਚਾ ਰੱਖਿਆ ਹੈ। ਰੂਸ ਦੇ ਪ੍ਰਧਾਨ ਮੰਤਰੀ ਦਿਮਿਤ੍ਰੀ ਮੇਦਵੇਦੇਵ ਨੇ ਸ਼ਨੀਵਾਰ ਬਿਆਨ ਜਾਰੀ ਕਰ ਇਸ ਰਾਸ਼ੀ ਦਾ ਜ਼ਿਕਰ ਕੀਤਾ ਹੈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਦੀ ਰਿਪੋਰਟ ਮੁਤਾਬਕ ਸਰਕਾਰੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਆਦੇਸ਼ 'ਚ ਕਿਹਾ ਗਿਆ ਹੈ ਕਿ ਇਸ ਨਿਧੀ ਦਾ ਇਸਤੇਮਾਲ ਸੂਚਨਾ ਤਕਨਾਲੋਜੀ (ਆਈ. ਟੀ.) ਬੁਨਿਆਦੀ ਢਾਂਚਾ ਅਤੇ ਤਕਨਾਲੋਜੀ ਖੋਜ ਕੇਂਦਰਾਂ ਦੀ ਵਿੱਤੀ ਜ਼ਰੂਰਤਾਂ ਦੀ ਪੂਰਤੀ ਲਈ ਕੀਤਾ ਜਾਵੇਗਾ।
ਰੂਸ ਨੇ ਜੁਲਾਈ 2017 'ਚ ਸਰਕਾਰ ਦੇ ਡਿਜੀਟਲ ਅਰਥ-ਵਿਵਸਥਾ ਪ੍ਰੋਗਰਾਮ 'ਚ 5 ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੇ ਤਹਿਤ ਸਿੱਖਿਆ, ਮਨੁੱਖੀ ਸੰਸਥਾਨ, ਸਾਇਬਰ ਸੁਰੱਖਿਆ ਅਤੇ ਆਈ.ਟੀ. ਸ਼ਾਮਲ ਹਨ। ਰੂਸੀ ਅਰਥ-ਵਿਵਸਥਾ ਮੁੱਖ ਰੂਪ ਤੋਂ ਕੁਦਰਤੀ ਸਰੋਤਾਂ ਦੀ ਦਰਾਮਦ ਅਤੇ ਹਥਿਆਰਾਂ ਦੀ ਵਿਕਰੀ 'ਤੇ ਨਿਰਭਰ ਹੈ।
ਦੇਸ਼ ਆਪਣੀ ਅਰਥ-ਵਿਵਸਥਾ ਦੀ ਬਣਤਰ 'ਚ ਸੁਧਾਰ ਲਿਆਉਣਾ ਚਾਹੁੰਦਾ ਹੈ। ਮਦੇਵੇਦੇਨ ਨੇ ਪਿਛਲੇ ਸਾਲ ਇਕ ਬੈਠਕ 'ਚ ਕਿਹਾ ਸੀ, 'ਅਰਥ-ਵਿਵਸਥਾ ਦਾ ਡਿਜੀਟਲਕਰਣ ਸਾਡਾ ਗਲੋਬਲ ਮੁਕਾਬਲਾ ਅਤੇ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਹੈ। ਸਾਡੇ ਕੋਲ ਇਕ ਪੂਰਾ ਵਿਕਸਤ ਡਿਜੀਟਲ ਮਾਹੌਲ ਹੋਵੇਗਾ।


Related News