ਯੂਕ੍ਰੇਨ ਨਾਲ ਗੱਲਬਾਤ ਤੋਂ ਪੁਤਿਨ ਦੀ ਕੋਰੀ ਨਾਂਹ ! ਜੰਗਬੰਦੀ ''ਤੇ ਰੂਸੀ ਰਾਸ਼ਟਰਪਤੀ ਦਾ ਵੱਡਾ ਬਿਆਨ

Saturday, Jun 06, 2026 - 11:03 AM (IST)

ਯੂਕ੍ਰੇਨ ਨਾਲ ਗੱਲਬਾਤ ਤੋਂ ਪੁਤਿਨ ਦੀ ਕੋਰੀ ਨਾਂਹ ! ਜੰਗਬੰਦੀ ''ਤੇ ਰੂਸੀ ਰਾਸ਼ਟਰਪਤੀ ਦਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ- 4 ਸਾਲਾਂ ਤੋਂ ਵੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਰੂਸ-ਯੂਕ੍ਰੇਨ ਦੀ ਜੰਗ ਦੇ ਜਦੋਂ ਖ਼ਤਮ ਹੋਣ ਦੀ ਨਿੱਕੀ ਜਿਹੀ ਉਮੀਦ ਜਾਗੀ ਸੀ ਤਾਂ ਰੂਸੀ ਰਾਸ਼ਟਰਪਤੀ ਪੁਤਿਨ ਨੇ ਇਸ ਉਮੀਦ ਨੂੰ ਵੀ ਕਰਾਰਾ ਝਟਕਾ ਦੇ ਦਿੱਤਾ ਹੈ। ਪੁਤਿਨ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਵੱਲੋਂ ਜੰਗ ਖ਼ਤਮ ਕਰਨ ਲਈ ਦਿੱਤੇ ਗਏ ਆਹਮੋ-ਸਾਹਮਣੇ ਬੈਠਕ ਕਰਨ ਦੇ ਸੱਦੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਪੁਤਿਨ ਨੇ ਸਪੱਸ਼ਟ ਕੀਤਾ ਹੈ ਕਿ ਸਾਨੂੰ ਫਿਲਹਾਲ ਯੂਕ੍ਰੇਨ ਨਾਲ ਮੁਲਾਕਾਤ ਕਰਨ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ।

'ਸੇਂਟ ਪੀਟਰਸਬਰਗ ਇੰਟਰਨੈਸ਼ਨਲ ਇਕਾਨਮਿਕ ਫੋਰਮ' ਦੇ ਮੁੱਖ ਸੈਸ਼ਨ ਦੌਰਾਨ ਪੁਤਿਨ ਨੇ ਕਿਹਾ, "ਮੈਨੂੰ ਇਸ ਮੁਲਾਕਾਤ ਦਾ ਕੋਈ ਮਤਲਬ ਨਜ਼ਰ ਨਹੀਂ ਆਉਂਦਾ। ਇਹ ਬੈਠਕ ਸਿਰਫ਼ ਯੂਕ੍ਰੇਨ ਦੇ ਮਤਲਬ ਦੀ ਹੋ ਸਕਦੀ ਹੈ ਤਾਂ ਜੋ ਉਹ ਸਾਡੀਆਂ ਫ਼ੌਜਾਂ ਦੀ ਕਾਰਵਾਈ ਨੂੰ ਰੋਕ ਸਕਣ।" ਉਨ੍ਹਾਂ ਕਿਹਾ ਕਿ ਪਹਿਲਾਂ ਮਾਹਿਰਾਂ ਨੂੰ ਹੱਲ ਕੱਢਣ ਦਿੱਤਾ ਜਾਵੇ, ਉਸ ਤੋਂ ਬਾਅਦ ਹੀ ਕੋਈ ਮੁਲਾਕਾਤ ਸੰਭਵ ਹੈ। ਸ਼ਾਂਤੀ ਸਮਝੌਤੇ ਤੋਂ ਬਿਨਾਂ ਇਹ ਬੈਠਕ ਬੇਕਾਰ ਹੋਵੇਗੀ।

ਇਹ ਵੀ ਪੜ੍ਹੋ- ਪ੍ਰਵਾਸੀਆਂ ਨੂੰ ਖੁੱਲ੍ਹ ਕੇ ਵੀਜ਼ੇ ਦੇਵੇਗਾ ਕੈਨੇਡਾ ! 'ਮੰਦੀ' ਨਾਲ ਜੂਝ ਰਿਹਾ ਦੇਸ਼, PM ਨੇ ਦਿੱਤਾ ਵੱਡਾ ਬਿਆਨ

ਜ਼ਿਕਰਯੋਗ ਹੈ ਕਿ ਯੂਕ੍ਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਨੇ ਹਾਲ ਹੀ 'ਚ ਇੱਕ ਖੁੱਲ੍ਹੀ ਚਿੱਠੀ ਲਿਖ ਕੇ ਸਵਿਟਜ਼ਰਲੈਂਡ, ਤੁਰਕੀ ਜਾਂ ਅਰਬ ਦੇਸ਼ਾਂ ਵਿੱਚ ਸਿੱਧੀ ਗੱਲਬਾਤ ਰਾਹੀਂ ਜੰਗ ਖ਼ਤਮ ਕਰਨ ਦੀ ਪੇਸ਼ਕਸ਼ ਕੀਤੀ ਸੀ। ਪੁਤਿਨ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਚਿੱਠੀ 'ਤੇ ਨਜ਼ਰ ਮਾਰੀ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਕੀ ਇਹ ਮੁਲਾਕਾਤ ਲਈ ਮਾਹੌਲ ਤਿਆਰ ਕਰਨ ਦਾ ਤਰੀਕਾ ਹੈ ਜਾਂ ਅਜਿਹਾ ਹਾਲਾਤ ਬਣਾਉਣਾ ਹੈ ਜਿਸ ਨਾਲ ਗੱਲਬਾਤ ਅਸੰਭਵ ਹੋ ਜਾਵੇ ? ਪੁਤਿਨ ਮੁਤਾਬਕ ਇਹ ਦੂਜਾ ਵਿਕਲਪ ਹੈ।

ਪੁਤਿਨ ਨੇ ਸਖ਼ਤੀ ਨਾਲ ਕਿਹਾ ਕਿ ਰੂਸ ਦੀਆਂ ਫ਼ੌਜੀ ਕਾਰਵਾਈਆਂ ਜ਼ਰੂਰ ਖ਼ਤਮ ਹੋਣਗੀਆਂ, ਪਰ ਇਹ ਉਦੋਂ ਹੀ ਖ਼ਤਮ ਹੋਣਗੀਆਂ ਜਦੋਂ ਰੂਸ ਆਪਣੇ ਤੈਅ ਕੀਤੇ ਟੀਚਿਆਂ ਨੂੰ ਪੂਰੀ ਤਰ੍ਹਾਂ ਹਾਸਲ ਕਰ ਲਵੇਗਾ। ਅਜਿਹੇ 'ਚ ਦੋਹਾਂ ਦੇਸ਼ਾਂ ਵਿਚਾਲੇ ਚੱਲਦੀ ਆ ਰਹੀ ਸ਼ਾਂਤੀ ਗੱਲਬਾਤ ਦੀ ਚਰਚਾ ਨੂੰ ਮੁੜ ਝਟਕਾ ਲੱਗਾ ਹੈ, ਜਿਸ ਨਾਲ ਇਹ ਜੰਗ ਹੋਰ ਲੰਬਾ ਖਿੱਚੇ ਜਾਣ ਦਾ ਖ਼ਦਸ਼ਾ ਵਧ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News