ਕਾਮਯਾਬ ਹੋਈ ਮੇਲੇਨੀਆ ਟਰੰਪ ਵੱਲੋਂ ਕਰਵਾਈ ਗਈ ਜੰਗਬੰਦੀ ! 30 ਘੰਟੇ ਤੋਂ ਨਹੀਂ ਹੋਇਆ ਕੋਈ ਹਮਲਾ

Wednesday, Oct 28, 2026 - 05:08 PM (IST)

ਕਾਮਯਾਬ ਹੋਈ ਮੇਲੇਨੀਆ ਟਰੰਪ ਵੱਲੋਂ ਕਰਵਾਈ ਗਈ ਜੰਗਬੰਦੀ ! 30 ਘੰਟੇ ਤੋਂ ਨਹੀਂ ਹੋਇਆ ਕੋਈ ਹਮਲਾ

ਇੰਟਰਨੈਸ਼ਨਲ ਡੈਸਕ- ਰੂਸ ਤੇ ਯੂਕ੍ਰੇਨ ਵਿਚਾਲੇ ਪਿਛਲੇ ਕਰੀਬ 5 ਸਾਲਾਂ ਤੋਂ ਚੱਲ ਰਹੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸੇ ਦੌਰਾਨ ਇਕ ਚੰਗੀ ਖ਼ਬਰ ਦੱਖਣੀ ਯੂਕ੍ਰੇਨ ਤੋਂ ਸਾਹਮਣੇ ਆਈ ਹੈ, ਜਿੱਥੇ ਰੂਸੀ ਕਬਜ਼ੇ ਵਾਲੇ ਤਬਾਹ ਹੋਏ ਸ਼ਹਿਰ ਓਲੇਸ਼ਕੀ 'ਚ ਮੰਗਲਵਾਰ ਤੜਕੇ ਲਾਗੂ ਹੋਈ 6 ਦਿਨਾਂ ਦੀ ਸਥਾਨਕ ਜੰਗਬੰਦੀ ਦੇ ਸ਼ੁਰੂਆਤੀ 30 ਘੰਟੇ ਪੂਰੀ ਤਰ੍ਹਾਂ ਸ਼ਾਂਤਪੂਰਨ ਰਹੇ ਹਨ।

ਅਧਿਕਾਰੀਆਂ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਇਸ ਦੌਰਾਨ ਜੰਗਬੰਦੀ ਦੀ ਕੋਈ ਉਲੰਘਣਾ ਦਰਜ ਨਹੀਂ ਕੀਤੀ ਗਈ, ਹਾਲਾਂਕਿ ਖੇਤਰ ਦੇ ਹੋਰ ਹਿੱਸਿਆਂ ਵਿੱਚ ਦੋਵਾਂ ਧਿਰਾਂ ਵਿਚਕਾਰ ਹਮਲੇ ਜਾਰੀ ਹਨ। ਇਹ ਇਤਿਹਾਸਕ ਜੰਗਬੰਦੀ ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਦੀ ਨਿੱਜੀ ਵਿਚੋਲਗੀ ਅਤੇ ਪਹਿਲਕਦਮੀ ਤੋਂ ਬਾਅਦ ਸੰਭਵ ਹੋਈ ਹੈ। 

ਓਲੇਸ਼ਕੀ ਵਿੱਚ ਲਗਭਗ 2,000 ਸਥਾਨਕ ਨਾਗਰਿਕ ਭੋਜਨ, ਦਵਾਈਆਂ ਅਤੇ ਬਿਜਲੀ ਦੀ ਭਾਰੀ ਕਮੀ ਨਾਲ ਜੂਝ ਰਹੇ ਹਨ। ਐਤਵਾਰ ਤੱਕ ਚੱਲਣ ਵਾਲੀ ਇਸ 6-ਦਿਨਾਂ ਜੰਗਬੰਦੀ ਦਾ ਮੁੱਖ ਉਦੇਸ਼ ਇਨ੍ਹਾਂ ਲੋਕਾਂ ਤੱਕ ਤੁਰੰਤ ਖਾਣ-ਪੀਣ ਦੀ ਸਮੱਗਰੀ ਪਹੁੰਚਾਉਣਾ ਅਤੇ ਸ਼ਹਿਰ ਛੱਡਣ ਦੇ ਇੱਛੁਕ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ। ਜੇਕਰ ਇਹ ਜੰਗਬੰਦੀ ਐਤਵਾਰ ਤੱਕ ਕਾਇਮ ਰਹਿੰਦੀ ਹੈ, ਤਾਂ ਰੂਸ-ਯੂਕ੍ਰੇਨ ਜੰਗ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕਿਸੇ ਖੇਤਰ ਵਿੱਚ ਦੋਵੇਂ ਧਿਰਾਂ ਇੰਨੇ ਲੰਬੇ ਸਮੇਂ ਲਈ ਜੰਗਬੰਦੀ ਦੀ ਪਾਲਣਾ ਕਰਨਗੀਆਂ।


author

Harpreet SIngh

Content Editor

Related News