ਰੂਸ ਨੇ ਪਣਡੁੱਬੀ ਤੋਂ ਨਵੀਂ ਹਾਈਪਰਸੋਨਿਕ ਮਿਜ਼ਾਈਲ ਦਾ ਕੀਤਾ ਪ੍ਰੀਖਣ
Monday, Oct 04, 2021 - 05:18 PM (IST)
ਮਾਸਕੋ (ਭਾਸ਼ਾ)- ਰੂਸ ਨੇ ਪਹਿਲੀ ਵਾਰ ਪ੍ਰਮਾਣੂ ਪਣਡੁੱਬੀ ਤੋਂ ਹਾਈਪਰਸੋਨਿਕ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ। ਫੌਜ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਜ਼ਿਰਕੋਨ ਮਿਜ਼ਾਈਲ ਨੂੰ ਸੇਵੇਰੋਡਵਿਨਸਕ ਪਣਡੁੱਬੀ ਤੋਂ ਲਾਂਚ ਕੀਤਾ ਗਿਆ ਅਤੇ ਬੇਰਿੰਟ ਸਾਗਰ ਦੇ ਤੱਟ 'ਤੇ ਸਥਿਤ ਇਕ ਨਕਲੀ (ਮੋਕ) ਟੀਚੇ ਨੂੰ ਸਹੀ ਢੰਗ ਨਾਲ ਨਿਸ਼ਾਨਾ ਬਣਾਇਆ। ਇਹ ਪਹਿਲੀ ਵਾਰ ਹੈ ਜਦੋਂ ਜ਼ੀਰਕੋਨ ਮਿਜ਼ਾਈਲ ਨੂੰ ਪਣਡੁੱਬੀ ਤੋਂ ਲਾਂਚ ਕੀਤਾ ਗਿਆ। ਇਸ ਤੋਂ ਪਹਿਲਾਂ ਜੁਲਾਈ ਵਿਚ ਜਲ ਸੈਨਾ ਦੇ ਲੜਾਕੂ ਜਹਾਜ਼ ਤੋਂ ਇਸ ਦਾ ਕਈ ਵਾਰ ਪ੍ਰੂੀਖਣ ਕੀਤਾ ਗਿਆ ਸੀ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਜ਼ਿਰਕੋਨ ਆਵਾਜ਼ ਦੀ ਗਤੀ ਤੋਂ 9 ਗੁਣਾ ਤੇਜ਼ ਉਡਾਣ ਭਰਨ ਦੇ ਸਮਰੱਥ ਹੋਵੇਗੀ ਅਤੇ ਇਹ 1,000 ਕਿਲੋਮੀਟਰ (620 ਮੀਲ) ਸਰਹੱਦੀ ਖੇਤਰ ਵਿਚ ਟੀਚੇ ਨੂੰ ਨਿਸ਼ਾਨਾ ਬਣਾ ਸਕਦੀ ਹੈ। ਪੁਤਿਨ ਨੇ ਕਿਹਾ ਕਿ ਇਸ ਦੀ ਤਾਇਨਾਤੀ ਰੂਸੀ ਸੈਨਿਕ ਸਮਰੱਥਾ ਵਿਚ ਮਹੱਤਵਪੂਰਨ ਵਾਧਾ ਕਰੇਗੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਰਕੋਨ ਦੇ ਪ੍ਰੀਖਣ ਇਸ ਸਾਲ ਦੇ ਅੰਤ ਵਿਚ ਪੂਰੇ ਹੋਣੇ ਹਨ ਅਤੇ ਇਸ ਨੂੰ 2022 ਵਿਚ ਰੂਸੀ ਜਲ ਸੈਨਾ ਵਿਚ ਸ਼ਾਮਲ ਕੀਤਾ ਜਾਏਗਾ। ਜ਼ਿਰਕੋਨ ਦਾ ਉਦੇਸ਼ ਰੂਸੀ ਕਰੂਜ਼ਰ, ਲੜਾਕੂ ਜਹਾਜ਼ਾਂ ਅਤੇ ਪਣਡੁੱਬੀਆਂ ਨੂੰ ਵੰਡਣਾ ਹੈ। ਇਹ ਰੂਸ ਵਿਚ ਵਿਕਸਤ ਕਈ ਹਾਈਪਰਸੋਨਿਕ ਮਿਜ਼ਾਈਲਾਂ ਵਿਚੋਂ ਇਕ ਹੈ।