ਰੂਸ ਨੇ ਕ੍ਰਿਸਮਸ ਵਾਲੇ ਦਿਨ ਯੂਕਰੇਨ ਦੇ ਊਰਜਾ ਢਾਂਚੇ ਨੂੰ ਬਣਾਇਆ ਨਿਸ਼ਾਨਾ

Wednesday, Dec 25, 2024 - 03:56 PM (IST)

ਰੂਸ ਨੇ ਕ੍ਰਿਸਮਸ ਵਾਲੇ ਦਿਨ ਯੂਕਰੇਨ ਦੇ ਊਰਜਾ ਢਾਂਚੇ ਨੂੰ ਬਣਾਇਆ ਨਿਸ਼ਾਨਾ

ਕੀਵ (ਏਜੰਸੀ) : ਰੂਸ ਨੇ ਬੁੱਧਵਾਰ ਨੂੰ ਯੂਕਰੇਨ ਦੇ ਊਰਜਾ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਇੱਕ ਵਿਸ਼ਾਲ ਮਿਜ਼ਾਈਲ ਹਮਲਾ ਕੀਤਾ। ਹਮਲੇ ਦੌਰਾਨ ਯੂਕਰੇਨ 'ਚ ਇੱਕ ਥਰਮਲ ਪਾਵਰ ਪਲਾਂਟ ਨੂੰ ਨੁਕਸਾਨ ਪਹੁੰਚਿਆ ਤੇ ਸਥਾਨਕ ਲੋਕ ਕ੍ਰਿਸਮਸ ਦੀ ਸਵੇਰ ਨੂੰ ਇੱਕ ਮੈਟਰੋ ਸਟੇਸ਼ਨ ਵਿੱਚ ਸ਼ਰਨ ਲੈਣ ਲਈ ਮਜਬੂਰ ਹੋ ਗਏ।

ਯੂਕਰੇਨ ਦੇ ਊਰਜਾ ਮੰਤਰੀ ਹਰਮਨ ਹਲੂਸ਼ੇਂਕੋ ਨੇ ਫੇਸਬੁੱਕ 'ਤੇ ਇਕ ਬਿਆਨ ਵਿਚ ਕਿਹਾ ਕਿ ਰੂਸ ਨੇ ਫਿਰ ਤੋਂ ਊਰਜਾ ਦੇ ਬੁਨਿਆਦੀ ਢਾਂਚੇ 'ਤੇ ਵੱਡੇ ਹਮਲੇ ਕੀਤੇ ਹਨ। ਯੂਕਰੇਨ ਦੀ ਹਵਾਈ ਫੌਜ ਨੇ ਦੇਸ਼ ਦੇ ਪੂਰਬ ਵਿਚ ਖਾਰਕੀਵ, ਡਨੀਪਰੋ ਅਤੇ ਪੋਲਟਾਵਾ ਖੇਤਰਾਂ 'ਤੇ ਇਕ ਵਾਰ ਫਿਰ ਤੋਂ ਮਿਜ਼ਾਈਲਾਂ ਦਾਗੇ ਜਾਣ ਦੀ ਚੇਤਾਵਨੀ ਦਿੱਤੀ ਹੈ।ਹਾਲੁਸ਼ੇਂਕੇ ਨੇ ਕਿਹਾ ਕਿ (ਪਾਵਰ) ਡਿਸਟ੍ਰੀਬਿਊਸ਼ਨ ਸਿਸਟਮ ਓਪਰੇਟਰਾਂ ਨੇ ਬਿਜਲੀ ਪ੍ਰਣਾਲੀ ਨੂੰ ਹੋਣ ਵਾਲੇ ਨੁਕਸਾਨ ਦੇ ਪ੍ਰਭਾਵ ਨੂੰ ਸੀਮਿਤ ਕਰਨ ਲਈ ਖਪਤ ਨੂੰ ਘੱਟ ਤੋਂ ਘੱਟ ਕਰਨ ਲਈ ਉਪਾਅ ਕੀਤੇ ਹਨ। ਜਿਵੇਂ ਹੀ ਸੁਰੱਖਿਆ ਸਥਿਤੀ ਅਨੁਕੂਲ ਹੁੰਦੀ ਹੈ, ਬਿਜਲੀ ਮੁਲਾਜ਼ਮ ਨੁਕਸਾਨ ਦਾ ਜਾਇਜ਼ਾ ਲੈਣਗੇ। ਯੂਕਰੇਨ ਦੀ ਸਭ ਤੋਂ ਵੱਡੀ ਪ੍ਰਾਈਵੇਟ ਪਾਵਰ ਕੰਪਨੀ, ਡੀਟੀਈਕੇ ਨੇ ਕਿਹਾ ਕਿ ਰੂਸ ਨੇ ਬੁੱਧਵਾਰ ਸਵੇਰੇ ਉਸ ਦੇ ਇੱਕ ਥਰਮਲ ਪਾਵਰ ਪਲਾਂਟ 'ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਲ ਯੂਕਰੇਨ ਦੇ ਬਿਜਲੀ ਗਰਿੱਡ 'ਤੇ ਰੂਸ ਦਾ ਇਹ 13ਵਾਂ ਹਮਲਾ ਹੈ।

ਡੀਟੀਈਕੇ ਦੇ ਮੁੱਖ ਕਾਰਜਕਾਰੀ ਮੈਕਸਿਮ ਟਿਮਚੇਂਕੋ ਨੇ 'ਐਕਸ' 'ਤੇ ਦੱਸਿਆ ਕਿ "ਕ੍ਰਿਸਮਸ ਮਨਾ ਰਹੇ ਲੱਖਾਂ ਲੋਕਾਂ ਨੂੰ ਭਿਆਨਕ ਠੰਡ ਵਿਚ ਬਿਜਲੀ ਪ੍ਰਣਾਲੀ ਤੋਂ ਵਾਂਝੇ ਕਰਨਾ ਇਕ ਬਹੁਤ ਹੀ ਸ਼ੈਤਾਨੀ ਕੰਮ ਹੈ, ਜਿਸ ਦਾ ਦਿੱਤਾ ਜਾਣਾ ਚਾਹੀਦਾ ਹੈ। ਖੇਤਰੀ ਮੁਖੀ ਓਲੇਹ ਸਿਨੀਹੁਬੋਵ ਨੇ ਟੈਲੀਗ੍ਰਾਮ ਉੱਤੇ ਦੱਸਿਆ ਕਿ ਖਾਰਕੀਵ ਨੂੰ ਨਿਸ਼ਾਨਾ ਬਣਾ ਕੇ ਘੱਟ ਤੋਂ ਘੱਟ ਸੱਤ ਹਮਲੇ ਕੀਤੇ ਗਏ, ਜਿਨ੍ਹਾਂ ਨਾਲ ਪੂਰੇ ਸ਼ਹਿਰ ਵਿਚ ਅੱਗ ਲੱਗ ਗਈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਘੱਟ ਤੋਂ ਘੱਟ ਤਿੰਨ ਲੋਕ ਜ਼ਖਮੀ ਹੋਏ ਹਨ।


author

Baljit Singh

Content Editor

Related News