ਰੂਸ ਦੇ ਸ਼ਾਪਿੰਗ ਮਾਲ ''ਚ ਲੱਗੀ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 64

Monday, Mar 26, 2018 - 05:30 PM (IST)

ਮਾਸਕੋ(ਭਾਸ਼ਾ)— ਰੂਸ ਦੇ ਸਾਈਬੇਰੀਆ ਸੂਬੇ ਦੇ ਕੇਮਰੋਵੋ ਸ਼ਹਿਰ ਦੇ ਸ਼ਾਪਿੰਗ ਮਾਲ ਵਿਚ ਲੱਗੀ ਅੱਗ ਵਿਚ ਮ੍ਰਿਤਕਾਂ ਦੀ ਗਿਣਤੀ ਵਧ ਕੇ ਘੱਟ ਤੋਂ ਘੱਟ 64 ਹੋ ਗਈ ਹੈ। ਰੂਸ ਦੇ ਐਮਰਜੈਂਸੀ ਸੇਵਾਵਾਂ ਦੇ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਰੂਸ ਦੀ ਐਮਰਜੈਂਸੀ ਸੇਵਾ ਨੇ ਕਿਹਾ ਹੈ ਕਿ ਕੱਲ ਦੁਪਹਿਰ ਨੂੰ ਲੱਗੀ ਅੱਗ ਬੁੱਝਾ ਦਿੱਤਾ ਗਈ ਹੈ ਪਰ ਬਚਾਅ ਕਰਮਚਾਰੀਆਂ ਨੂੰ ਮਾਲ ਦੀ ਉਪਰੀ ਮੰਜ਼ਿਲਾਂ 'ਤੇ ਪਹੁੰਚਣ ਵਿਚ ਮੁਸ਼ਕਲਾਂ ਆ ਰਹੀਆਂ ਹਨ, ਕਿਉਂਕਿ ਅੱਗ ਲੱਗਣ ਤੋਂ ਬਾਅਦ ਇਮਾਰਤ ਦੀ ਛੱਤ ਢਹਿ ਗਈ ਹੈ। ਅੱਗ ਲੱਗਣ ਦੀ ਘਟਨਾ ਤੋਂ ਬਾਅਦ 24 ਤੋਂ ਜ਼ਿਆਦਾ ਲੋਕ ਅਜੇ ਵੀ ਲਾਪਤਾ ਹਨ। ਲੋਕ ਸੋਸ਼ਲ ਮੀਡੀਆ 'ਤੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਲੱਭਣ ਲਈ ਅਪੀਲ ਕਰ ਰਹੇ ਹਨ। ਪ੍ਰਸ਼ਾਸਨ ਨੇ ਮਾਲ ਨੇੜੇ ਸਥਿਤ ਸਕੂਲ ਵਿਚ ਪੁੱਛਗਿੱਛ ਕੇਂਦਰ ਸਥਾਪਿਤ ਕੀਤਾ ਹੈ, ਜਿੱਥੋਂ ਲੋਕ ਆਪਣੇ ਲਾਪਤਾ ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਮੈਂਬਰਾਂ ਲਈ ਪੁੱਛਗਿੱਛ ਕਰ ਸਕਦੇ ਹਨ।

PunjabKesari
ਮਾਲ ਅੰਦਰ ਦੀ ਵੀਡੀਓ ਫੁਟੇਜ ਵਿਚ ਲੋਕ ਧੁੰਏਂ ਨਾਲ ਭਰੇ ਮਾਲ ਦੀਆਂ ਪੋੜੀਆਂ 'ਤੇ ਐਮਰਜੈਂਸੀ ਖਿੜਕੀ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦੇ ਰਹੇ ਹਨ ਪਰ ਇਹ ਖਿੜਕੀ ਜਾਮ ਹੋਈ ਦਿਖਾਈ ਦੇ ਰਹੀ ਸੀ। ਜਾਂਚ ਏਜੰਸੀਆਂ ਨੇ ਕਿਹਾ ਕਿ ਅੱਗ ਦੀ ਘਟਨਾ ਨੂੰ ਲੈ ਕੇ 4 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿਸ ਵਿਚ ਮਾਲਿਕ, ਆਊਟਲੈਟ ਨੂੰ ਕਿਰਾਏ 'ਤੇ ਦੇਣ ਵਾਲੇ ਲੀਜਰਸ ਸ਼ਾਮਲ ਹਨ। ਵੱਡੇ ਅਪਰਾਧਾਂ ਦੀ ਜਾਂਚ ਕਰਨ ਵਾਲੀ ਜਾਂਚ ਕਮੇਟੀ ਨੇ ਕਿਹਾ ਹੈ ਕਿ ਉਹ ਮਾਲ ਦੇ ਮੁੱਖ ਮਾਲਕ ਤੋਂ ਪੁੱਛਗਿੱਛ ਲਈ ਉਸ ਨੂੰ ਹਿਰਾਸਤ ਵਿਚ ਲੈਣ ਲਈ ਯਤਨਸ਼ੀਲ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਅੱਗ ਰੂਸ ਦੇ ਸਭ ਤੋਂ ਵੱਡੇ ਭਿਆਨਕ ਅੱਗ ਹਾਦਸਿਆਂ ਵਿਚੋਂ ਇਕ ਹੈ। ਜਾਣਕਾਰੀ ਮੁਤਾਬਕ ਅੱਗ ਮਾਲ ਦੀ ਉਪਰੀ ਮੰਜ਼ਿਲਾਂ ਤੱਕ ਪਹੁੰਚ ਗਈ, ਜਿੱਥੇ ਸਿਨੇਮਾ ਕੰਪਲੈਕਸ ਅਤੇ ਬੱਚਿਆਂ ਦੇ ਖੇਡਣ ਦਾ ਸਥਾਨ ਹੈ। ਇਸ ਸ਼ਾਪਿੰਗ ਮਾਲ ਵਿਚ ਸਿਨੇਮਾਘਰ, ਰੈਸਟੋਰੈਂਟ ਅਤੇ ਕਈ ਦੁਕਾਨਾਂ ਹਨ।


Related News