ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਿਹੈ ਰੂਸ : ਯੂਕ੍ਰੇਨੀ ਰਾਸ਼ਟਰਪਤੀ ਜ਼ੇਲੇਂਸਕੀ
Thursday, Mar 03, 2022 - 12:59 AM (IST)
ਇੰਟਰਨੈਸ਼ਨਲ ਡੈਸਕ-ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਬੁੱਧਵਾਰ ਨੂੰ ਰੂਸੀ ਹਮਲਿਆਂ ਨਾਲ ਦੇਸ਼ ਦੇ ਪਵਿੱਤਰ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਖ਼ਦਸ਼ਾ ਜਤਾਇਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਰੂਸੀ ਫੌਜੀ 'ਯੂਕ੍ਰੇਨ ਇਤਿਹਾਸ ਨੂੰ ਮਿਟਾਉਣ' ਦੀ ਕੋਸ਼ਿਸ਼ ਕਰ ਹੇ ਹਨ। ਫੇਸਬੁੱਕ 'ਤੇ ਸਾਂਝੇ ਕੀਤੇ ਗਏ ਇਕ ਭਾਸ਼ਣ 'ਚ ਜ਼ੇਲੇਂਸਕੀ ਨੇ ਕੀਵ 'ਚ ਕਤਲੇਆਮ ਦੇ ਸ਼ਿਕਾਰ ਲੋਕਾਂ ਦੀ ਯਾਦ 'ਚ ਬਣੇ ਸਥਾਨ 'ਬਾਬੀ ਯਾਰ' 'ਤੇ ਹੋਏ ਰੂਸੀ ਹਮਲੇ ਦੀ ਸਖ਼ਤ ਨਿੰਦਾ ਕੀਤੀ।
ਇਹ ਵੀ ਪੜ੍ਹੋ : ਪਾਕਿ ਦੇ ਕਵੇਟਾ 'ਚ ਬੰਬ ਧਮਾਕੇ ਦੀ ਲਪੇਟ 'ਚ ਆਇਆ ਪੁਲਸ ਵਾਹਨ, ਅਧਿਕਾਰੀ ਸਮੇਤ ਦੋ ਦੀ ਮੌਤ
ਯੂਕ੍ਰੇਨੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਮਨੁੱਖਤਾ ਤੋਂ ਪਰੇ ਹਨ। ਇਸ ਤਰ੍ਹਾਂ ਦੇ ਮਿਜ਼ਾਈਲ ਹਮਲੇ ਦਾ ਮਤਲਬ ਹੈ ਕਿ ਕਈ ਰੂਸੀਆਂ ਲਈ ਸਾਡਾ ਕੀਵ ਪੂਰੀ ਤਰ੍ਹਾਂ ਨਾਲ ਵਿਦੇਸ਼ੀ ਹੈ। ਉਹ ਸਾਡੀ ਰਾਜਧਾਨੀ, ਸਾਡੇ ਇਤਿਹਾਸ ਦੇ ਬਾਰੇ 'ਚ ਕੁਝ ਨਹੀਂ ਜਾਣਦੇ ਹਨ। ਉਨ੍ਹਾਂ ਨੂੰ ਸਾਡੇ ਇਤਿਹਾਸ, ਸਾਡੇ ਦੇਸ਼ ਅਤੇ ਸਾਨੂੰ ਸਾਰਿਆਂ ਨੂੰ ਮਿਟਾਉਣ ਦਾ ਹੁਕਮ ਮਿਲਿਆ ਹੈ। ਜ਼ੇਲੇਂਸਕੀ ਨੇ ਦੁਨੀਆ ਭਰ ਦੇ ਯੂਕ੍ਰੇਨੀ ਅਤੇ ਰੂਸੀ ਆਰਥੋਡਾਕਸ ਵੱਲੋਂ ਪਵਿੱਤਰ ਮੰਨੇ ਜਾਣ ਵਾਲੇ ਕੀਵ ਦੇ ਅਹਿਮ ਸਥਾਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਜਤਾਈ।
ਇਹ ਵੀ ਪੜ੍ਹੋ : UNGA 'ਚ ਰੂਸ ਵਿਰੁੱਧ ਪ੍ਰਸਤਾਵ ਪਾਸ, 141 ਵੋਟ ਪ੍ਰਸਤਾਵ ਦੇ ਪੱਖ 'ਚ, ਭਾਰਤ ਨੇ ਨਹੀਂ ਲਿਆ ਵੋਟਿੰਗ 'ਚ ਹਿੱਸਾ
ਉਨ੍ਹਾਂ ਨੇ ਸਵਾਲ ਕੀਤਾ ਕਿ ਜੇਕਰ ਬਾਬੀ ਯਾਰ ਨੂੰ ਵੀ ਨਹੀਂ ਬਖ਼ਸ਼ਿਆ ਗਿਆ ਤਾਂ ਅਗੇ ਕੀ ਹੋਵੇਗਾ? ਕਿਹੜੀਆਂ 'ਫੌਜੀ ਵਸਤੂਆਂ, ਨਾਟੋ ਦੇ ਟਿਕਾਣੇ' ਰੂਸ ਲਈ ਖਤਰਾ ਹਨ? ਸੈਂਟ ਸੋਫੀਆ ਕੈਥੇਡ੍ਰਲ, ਲਾਵਰਾ, ਐਂਡ੍ਰਊ ਚਰਚਾ ਦਾ ਕੀ ਹੋਵੇਗਾ? ਯੂਕ੍ਰੇਨੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਪਿਛਲੇ ਵੀਰਵਾਰ ਨੂੰ ਹਮਲਾ ਸ਼ੁਰੂ ਹੋਣ ਤੋਂ ਬਾਅਦ ਲਗਭਗ 6,000 ਰੂਸੀ ਫੌਜੀ ਮਾਰੇ ਜਾ ਚੁੱਕੇ ਹਨ। ਹਾਲਾਂਕਿ, ਰੂਸ ਨੇ ਮ੍ਰਿਤਕਾਂ ਦੀ ਕੁੱਲ ਗਿਣਤੀ ਜਾਰੀ ਨਹੀਂ ਕੀਤੀ ਹੈ, ਲਿਹਾਜ਼ਾਂ ਇਸ ਅੰਕੜੇ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ।
ਇਹ ਵੀ ਪੜ੍ਹੋ : ਮਾਲਟਾ ਨੇ ਰੂਸੀ ਨਾਗਰਿਕਾਂ ਨੂੰ 'ਗੋਲਡਨ ਪਾਸਪੋਰਟ' ਦੇਣ 'ਤੇ ਲਈ ਰੋਕ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ