47 ਸਾਲ ਬਾਅਦ ਰੂਸ ਨੇ ਲਾਂਚ ਕੀਤਾ 'ਚੰਨ' ਮਿਸ਼ਨ, ਚੰਦਰਯਾਨ-3 ਤੋਂ ਪਹਿਲਾਂ ਕਰ ਸਕਦਾ ਹੈ ਲੈਂਡਿੰਗ
Friday, Aug 11, 2023 - 11:28 AM (IST)
ਇੰਟਰਨੈਸ਼ਨਲ ਡੈਸਕ- ਭਾਰਤ ਤੋਂ ਬਾਅਦ ਹੁਣ ਰੂਸ ਨੇ ਵੀ ਲੂਨਰ ਮਿਸ਼ਨ ਲੂਨਾ-25 ਲਾਂਚ ਕੀਤਾ ਹੈ। ਰੂਸ ਨੇ 47 ਸਾਲਾਂ ਬਾਅਦ ਆਪਣਾ ਯਾਨ ਭੇਜਿਆ ਹੈ। ਲੂਨਾ-25 ਨੂੰ ਮਾਸਕੋ ਤੋਂ ਲਗਭਗ 5500 ਕਿਲੋਮੀਟਰ ਪੂਰਬ ਵਿੱਚ ਸਥਿਤ ਅਮੂਰ ਓਬਲਾਸਟ ਦੇ ਵੋਸਟਨੀ ਕੋਸਮੋਡਰੋਮ ਤੋਂ ਲਾਂਚ ਕੀਤਾ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਭਾਰਤ ਦੇ ਚੰਦਰਯਾਨ-3 ਤੋਂ ਪਹਿਲਾਂ ਰੂਸ ਦਾ ਲੂਨਾ-25 ਚੰਦਰਮਾ 'ਤੇ ਕਦਮ ਰੱਖੇਗਾ।
ਰੂਸੀ ਲੈਂਡਰ 7-10 ਦਿਨਾਂ ਤੱਕ ਚੰਦਰਮਾ ਦੇ ਲਗਾਏਗਾ ਚੱਕਰ
ਰੂਸੀ ਮੀਡੀਆ ਮੁਤਾਬਕ ਸ਼ੁੱਕਰਵਾਰ 11 ਅਗਸਤ ਨੂੰ ਸਵੇਰੇ 4:40 ਵਜੇ ਲੂਨਾ-25 ਲੈਂਡਰ ਨੂੰ ਰੂਸ ਦੇ ਵੋਸਟੋਨੀ ਕੋਸਮੋਡਰੋਮ ਤੋਂ ਲਾਂਚ ਕੀਤਾ ਗਿਆ। ਲੂਨਾ-25 ਨੂੰ ਸੋਯੂਜ਼ 2.1ਬੀ ਰਾਕੇਟ ਰਾਹੀਂ ਚੰਦਰਮਾ 'ਤੇ ਭੇਜਿਆ ਗਿਆ। ਇਸ ਨੂੰ ਲੂਨਾ-ਗਲੋਬ ਮਿਸ਼ਨ ਦਾ ਨਾਂ ਦਿੱਤਾ ਗਿਆ ਹੈ। ਰਾਕੇਟ ਦੀ ਲੰਬਾਈ ਲਗਭਗ 46.3 ਮੀਟਰ ਹੈ, ਜਦੋਂ ਕਿ ਇਸ ਦਾ ਵਿਆਸ 10.3 ਮੀਟਰ ਹੈ। ਰੂਸ ਦੀ ਪੁਲਾੜ ਏਜੰਸੀ ਰੋਸਕੋਸਮੌਸ ਦਾ ਕਹਿਣਾ ਹੈ ਕਿ ਲੂਨਾ-25 ਚੰਦਰਮਾ ਲਈ ਰਵਾਨਾ ਹੋ ਗਿਆ ਹੈ। ਪੰਜ ਦਿਨਾਂ ਤੱਕ ਇਹ ਚੰਦਰਮਾ ਵੱਲ ਵਧੇਗਾ। ਇਸ ਤੋਂ ਬਾਅਦ 313 ਟਨ ਵਜ਼ਨ ਵਾਲਾ ਰਾਕੇਟ 7-10 ਦਿਨਾਂ ਤੱਕ ਚੰਦਰਮਾ ਦੇ ਆਲੇ-ਦੁਆਲੇ ਘੁੰਮੇਗਾ। ਉਮੀਦ ਹੈ ਕਿ 21 ਜਾਂ 22 ਅਗਸਤ ਨੂੰ ਇਹ ਚੰਦਰਮਾ ਦੀ ਸਤ੍ਹਾ 'ਤੇ ਪਹੁੰਚ ਜਾਵੇਗਾ।
ਨਾਸਾ ਨੇ ਪਾਣੀ ਲੱਭਣ ਦਾ ਕੀਤਾ ਦਾਅਵਾ ਕੀਤਾ
ਰੂਸੀ ਮੀਡੀਆ ਮੁਤਾਬਕ ਰੂਸ ਚੰਦਰਮਾ ਦੇ ਦੱਖਣੀ ਧਰੁਵ 'ਤੇ ਲੈਂਡਰ ਨੂੰ ਉਤਾਰਨ ਦੀ ਯੋਜਨਾ ਬਣਾ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਚੰਦਰਮਾ ਦੇ ਇਸ ਧਰੁਵ 'ਤੇ ਪਾਣੀ ਮਿਲਣ ਦੀ ਸੰਭਾਵਨਾ ਹੈ। ਦੱਸ ਦਈਏ ਕਿ 2018 'ਚ ਨਾਸਾ ਨੇ ਕਿਹਾ ਸੀ ਕਿ ਚੰਦਰਮਾ ਦੇ ਦੱਖਣੀ ਧਰੁਵ 'ਤੇ ਪਾਣੀ ਹੈ। ਲੂਨਾ-25 ਕੋਲ ਰੋਵਰ ਅਤੇ ਲੈਂਡਰ ਹੈ। ਇਸ ਦਾ ਲੈਂਡਰ ਲਗਭਗ 800 ਕਿਲੋਗ੍ਰਾਮ ਹੈ। ਲੂਨਾ-25 ਸਾਫਟ ਲੈਂਡਿੰਗ ਦਾ ਅਭਿਆਸ ਕਰੇਗਾ। ਲੈਂਡਰ ਕੋਲ ਇੱਕ ਵਿਸ਼ੇਸ਼ ਯੰਤਰ ਹੈ, ਜੋ ਸਤ੍ਹਾ ਦੇ ਛੇ ਇੰਚ ਦੀ ਖੁਦਾਈ ਕਰੇਗਾ। ਲੂਨਾ 25 ਚੱਟਾਨਾਂ ਅਤੇ ਮਿੱਟੀ ਦੇ ਨਮੂਨੇ ਇਕੱਠੇ ਕਰੇਗੀ। ਇਸ ਨਾਲ ਜੰਮੇ ਹੋਏ ਪਾਣੀ ਦੀ ਖੋਜ ਹੋ ਸਕਦੀ ਹੈ। ਰੂਸ ਦਾ ਉਦੇਸ਼ ਹੈ ਕਿ ਭਵਿੱਖ ਵਿੱਚ ਜਦੋਂ ਵੀ ਮਨੁੱਖ ਚੰਦਰਮਾ 'ਤੇ ਆਪਣਾ ਅਧਾਰ ਬਣਾਵੇ ਤਾਂ ਉਨ੍ਹਾਂ ਲਈ ਪਾਣੀ ਦੀ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ।
ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ: ਅੱਤਵਾਦੀ ਅਰਸ਼ ਡੱਲਾ ਦੇ 2 ਸਭ ਤੋਂ ਕਰੀਬੀ ਗੈਂਗਸਟਰ ਵਿਦੇਸ਼ ਤੋਂ ਭਾਰਤ ਡਿਪੋਰਟ
ਚੰਦਰਯਾਨ-3 ਤੋਂ ਪਹਿਲਾਂ ਰੂਸ ਕਰ ਸਕਦਾ ਹੈ ਚੰਦਰਮਾ 'ਤੇ ਲੈਂਡਿੰਗ
ਉਮੀਦ ਹੈ ਕਿ 21 ਜਾਂ 22 ਅਗਸਤ ਨੂੰ ਇਹ ਚੰਦਰਮਾ ਦੀ ਸਤ੍ਹਾ 'ਤੇ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਚੰਦਰਯਾਨ-3 ਨੂੰ ਭਾਰਤ ਨੇ 14 ਜੁਲਾਈ ਨੂੰ ਲਾਂਚ ਕੀਤਾ ਸੀ, ਜੋ 23 ਅਗਸਤ ਨੂੰ ਚੰਦਰਮਾ 'ਤੇ ਉਤਰੇਗਾ। ਲੂਨਾ-25 ਅਤੇ ਚੰਦਰਯਾਨ-3 ਦਾ ਲੈਂਡਿੰਗ ਸਮਾਂ ਲਗਭਗ ਇੱਕੋ ਜਿਹਾ ਹੋਵੇਗਾ। ਲੂਨਾ ਚੰਦਰਮਾ ਦੀ ਸਤ੍ਹਾ 'ਤੇ ਕੁਝ ਘੰਟੇ ਪਹਿਲਾਂ ਉਤਰੇਗਾ। ਰੂਸ ਨੇ ਇਸ ਤੋਂ ਪਹਿਲਾਂ 1976 'ਚ ਚੰਦਰਮਾ 'ਤੇ ਲੂਨਾ-24 ਉਤਾਰਿਆ ਸੀ। ਦੁਨੀਆ ਵਿੱਚ ਹੁਣ ਤੱਕ ਜਿੰਨੇ ਵੀ ਚੰਦ ਮਿਸ਼ਨ ਹੋਏ ਹਨ, ਉਹ ਚੰਦਰਮਾ ਦੇ ਭੂਮੱਧ ਰੇਖਾ ਤੱਕ ਪਹੁੰਚ ਚੁੱਕੇ ਹਨ। ਪਰ ਜੇਕਰ ਲੂਨਾ-25 ਸਫਲ ਹੋ ਜਾਂਦਾ ਹੈ, ਤਾਂ ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਦੇਸ਼ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।