ਦੀਵਾਲੀ ਤੋਂ ਪਹਿਲਾਂ ਵਾਪਰ ਜਾਣੀ ਸੀ ਵੱਡੀ ਘਟਨਾ, IED, 3 ਹੈਂਡ ਗ੍ਰੇਨੇਡ ਤੇ ਡੈਟੋਨੇਟਰ ਬਰਾਮਦ
Thursday, Oct 16, 2025 - 12:25 PM (IST)

ਅਜਨਾਲਾ/ਗੁਰੂ ਕਾ ਬਾਗ(ਨਿਰਵੈਲ, ਭੱਟੀ)- ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਪੰਜਾਬ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਿਲਾ ਪੁਲਸ ਮੁਖੀ ਮਨਿੰਦਰ ਸਿੰਘ ਦੀ ਅਗਵਾਈ ’ਚ ਅਜਨਾਲਾ ਪੁਲਸ ਵੱਲੋਂ ਪਿੰਡ ਤੇੜੀ ਦੇ ਖੇਤਾਂ ਵਿਚੋਂ ਭਾਰੀ ਮਾਤਰਾਂ ਵਿਚ ਆਈ. ਈ. ਡੀ., 3 ਹੈਂਡ ਗ੍ਰੇਨੇਡ, ਡੈਟੋਨੇਟਰ, ਰਿਮੋਰਟ ਕੰਟਰੋਲ ਤੇ ਹੋਰ ਸਾਜ਼ੋ ਸਾਮਾਨ ਬਰਾਮਦ ਕਰ ਕੇ ਥਾਣਾ ਅਜਨਾਲਾ ਵਿਖੇ ਮੁਕੱਦਮਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਚਾਰ ਮਹੀਨੇ ਪਹਿਲਾਂ ਖੁਸ਼ੀ-ਖੁਸ਼ੀ ਡੋਲੀ 'ਚ ਤੋਰੀ ਸੀ ਧੀ, ਕਦੇ ਸੋਚਿਆ ਨਾ ਸੀ ਹੋਵੇਗਾ ਇਹ ਕੁਝ
ਜ਼ਿਲਾ ਪੁਲਸ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਹਰਚੰਦ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਕਿਸਾਨਾਂ ਨੂੰ ਖੇਤਾਂ ਵਿਚ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕ ਕਰ ਰਹੀ ਸੀ ਤਾਂ ਅਚਾਨਕ ਉਨ੍ਹਾਂ ਨੂੰ ਇਕ ਸ਼ੱਕੀ ਬੈਗ ਮਿਲਿਆ, ਜਦੋਂ ਉਕਤ ਬੈਗ ਨੂੰ ਸੁਰੱਖਿਅਤ ਢੰਗ ਨਾਲ ਖੋਲ੍ਹਿਆ ਗਿਆ ਤਾਂ ਉਸ ਵਿਚੋਂ 2 ਕਿੱਲੋ ਆਈ. ਈ. ਡੀ., 3 ਹੈਂਡ ਗ੍ਰੇਨੇਡ, ਡੈਟੋਨੇਟਰ, ਰਿਮੋਰਟ ਕੰਟਰੋਲ ਤੇ ਹੋਰ ਸਾਮਾਨ ਵੀ ਮਿਲਿਆ, ਜਿਸ ਨੂੰ ਤੁਰੰਤ ਰੇਤ ਦੀਆਂ ਬੋਰੀਆਂ ਨਾਲ ਢੱਕਣ ਤੋਂ ਬਾਅਦ ਦੇਰ ਰਾਤ ਬੰਬ ਨਿਰੋਧਕ ਦਸਤੇ ਵੱਲੋਂ ਨਸ਼ਟ ਕਰ ਦਿੱਤਾ ਗਿਆ ਅਤੇ ਹੈਂਡ ਗ੍ਰੇਨੇਡਾਂ ਨੂੰ ਅਗਲੇਰੀ ਕਾਰਵਾਈ ਲਈ ਆਪਣੇ ਕਬਜ਼ੇ ਵਿਚ ਲਿਆ ਗਿਆ ਹੈ।
ਇਹ ਵੀ ਪੜ੍ਹੋ- BSF ਦੀ ਵੱਡੀ ਕਾਰਵਾਈ, 200 ਡਰੋਨ, 1500 ਕਰੋੜ ਦੀ ਹੈਰੋਇਨ ਸਣੇ 203 ਸਮੱਗਲਰ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਇਸ ਸਾਰੇ ਮਾਮਲੇ ਸੰਬੰਧੀ ਥਾਣਾ ਅਜਨਾਲਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇੰਨੀ ਭਾਰੀ ਮਾਤਰਾ ਵਿਚ ਆਈ. ਈ. ਡੀ. ਅਤੇ ਹੈਂਡ ਗ੍ਰੇਨੇਡ ਕਿਸ ਵੱਲੋਂ ਇੱਥੇ ਰੱਖੇ ਗਏ ਸਨ।
ਇਹ ਵੀ ਪੜ੍ਹੋ-ਪੁਲਸ ਪਾਰਟੀ ਨੂੰ ਦੇਖ ਲੋੜੀਂਦੇ ਮੁਲਜ਼ਮ ਨੇ ਆਪਣੇ ਢਿੱਡ ’ਤੇ ਕੀਤੇ ਚਾਕੂ ਨਾਲ ਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8