NATO 'ਚ ਸ਼ਾਮਲ ਹੋਇਆ ਰੂਸ ਦਾ ਸਭ ਤੋਂ ਕਰੀਬੀ ਦੇਸ਼, ਮਾਸਕੋ ਨੇ ਦਿੱਤੀ ਇਹ ਚਿਤਾਵਨੀ
Wednesday, Apr 05, 2023 - 05:52 AM (IST)

ਇੰਟਰਨੈਸ਼ਨਲ ਡੈਸਕ : ਫਿਨਲੈਂਡ ਮੰਗਲਵਾਰ ਨੂੰ ਦੁਨੀਆ ਦੇ ਸਭ ਤੋਂ ਵੱਡੇ ਸੁਰੱਖਿਆ ਗਠਜੋੜ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) 'ਚ ਸ਼ਾਮਲ ਹੋ ਗਿਆ, ਜਿਸ ਨੂੰ ਰੂਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਇਤਿਹਾਸਕ ਘਟਨਾ ਦੀ ਆਵਾਜ਼ ਰੂਸ ਦੇ ਯੂਕ੍ਰੇਨ 'ਤੇ ਹਮਲੇ ਦੇ ਸਮੇਂ ਤੋਂ ਹੀ ਸੁਣਾਈ ਦੇ ਰਹੀ ਸੀ। ਦਸਤਾਵੇਜ਼ਾਂ ਨੂੰ ਸੌਂਪਣ ਦੇ ਨਾਲ ਨੌਰਡਿਕ ਰਾਸ਼ਟਰ ਅਧਿਕਾਰਤ ਤੌਰ 'ਤੇ ਦੁਨੀਆ ਦੇ ਸਭ ਤੋਂ ਵੱਡੇ ਸੁਰੱਖਿਆ ਗਠਜੋੜ ਦਾ ਮੈਂਬਰ ਬਣ ਗਿਆ। ਫਿਨਲੈਂਡ ਦੀ ਮੈਂਬਰਸ਼ਿਪ ਯੂਰਪ ਦੇ ਸੁਰੱਖਿਆ ਲੈਂਡਸਕੇਪ ਵਿੱਚ ਇਕ ਵੱਡੀ ਤਬਦੀਲੀ ਨੂੰ ਦਰਸਾਉਂਦੀ ਹੈ।
ਇਹ ਵੀ ਪੜ੍ਹੋ : ਭੂਟਾਨ ਦੇ ਰਾਜਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਡੋਕਲਾਮ ਸਮੇਤ ਇਨ੍ਹਾਂ ਅਹਿਮ ਮੁੱਦਿਆਂ 'ਤੇ ਕੀਤੀ ਚਰਚਾ
ਦੂਜੇ ਵਿਸ਼ਵ ਯੁੱਧ 'ਚ ਸੋਵੀਅਤ ਯੂਨੀਅਨ ਦੁਆਰਾ ਆਪਣੀ ਹਾਰ ਤੋਂ ਬਾਅਦ ਦੇਸ਼ ਨੇ ਨਿਰਪੱਖਤਾ ਅਪਣਾਈ ਪਰ ਇਸ ਦੇ ਨੇਤਾਵਾਂ ਨੇ ਸੰਕੇਤ ਦਿੱਤਾ ਕਿ ਉਹ ਯੂਕ੍ਰੇਨ ਉੱਤੇ ਮਾਸਕੋ ਦੇ ਹਮਲੇ ਤੋਂ ਕੁਝ ਮਹੀਨਿਆਂ ਬਾਅਦ ਹੀ ਨਾਟੋ ਗਠਜੋੜ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਇਹ ਕਦਮ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਈ ਰਣਨੀਤਕ ਅਤੇ ਸਿਆਸੀ ਝਟਕਾ ਹੈ। ਉਹ ਲੰਬੇ ਸਮੇਂ ਤੋਂ ਸ਼ਿਕਾਇਤ ਕਰਦੇ ਆਏ ਹਨ ਕਿ ਨਾਟੋ ਰੂਸ ਵੱਲ ਵਧ ਰਿਹਾ ਹੈ। ਇਸ ਦੇ ਨਾਲ ਹੀ ਗਠਜੋੜ ਦਾ ਕਹਿਣਾ ਹੈ ਕਿ ਇਸ ਤੋਂ ਮਾਸਕੋ ਨੂੰ ਕੋਈ ਖਤਰਾ ਨਹੀਂ ਹੈ।
ਇਹ ਵੀ ਪੜ੍ਹੋ : ਚੀਨ ਨੇ ਅਰੁਣਾਚਲ ’ਤੇ ਦਾਅਵਾ ਜਤਾਉਣ ਲਈ ਚੀਨੀ ਨਾਵਾਂ ਦੀ ਤੀਜੀ ਸੂਚੀ ਕੀਤੀ ਜਾਰੀ, 11 ਥਾਵਾਂ ਦੇ ਬਦਲੇ ਨਾਂ
ਰੂਸ ਨੇ ਚਿਤਾਵਨੀ ਦਿੱਤੀ ਕਿ ਫਿਨਲੈਂਡ ਦੀ ਨਾਟੋ ਮੈਂਬਰਸ਼ਿਪ ਤੋਂ ਪੈਦਾ ਹੋਏ ਸੁਰੱਖਿਆ ਖਤਰਿਆਂ ਨਾਲ ਨਜਿੱਠਣ ਲਈ ਉਸ ਨੂੰ "ਜਵਾਬੀ ਕਦਮ" ਚੁੱਕਣ ਲਈ ਮਜਬੂਰ ਹੋਣਾ ਪਏਗਾ। ਮਾਸਕੋ ਨੇ ਇਹ ਵੀ ਕਿਹਾ ਹੈ ਕਿ ਜੇਕਰ ਨਾਟੋ ਆਪਣੇ 31ਵੇਂ ਮੈਂਬਰ ਰਾਸ਼ਟਰ ਦੇ ਖੇਤਰ 'ਤੇ ਵਾਧੂ ਸੈਨਿਕ ਜਾਂ ਉਪਕਰਨ ਤਾਇਨਾਤ ਕਰਦਾ ਹੈ ਤਾਂ ਉਹ ਫਿਨਲੈਂਡ ਦੀ ਸਰਹੱਦ ਦੇ ਨੇੜੇ ਆਪਣੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰੇਗਾ। ਫਿਨਲੈਂਡ ਦੀ ਮੈਂਬਰਸ਼ਿਪ ਅਧਿਕਾਰਤ ਹੋ ਗਈ, ਜਦੋਂ ਇਸ ਦੇ ਵਿਦੇਸ਼ ਮੰਤਰੀ ਨੇ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਦਸਤਾਵੇਜ਼ ਸੌਂਪੇ। ਨਾਟੋ ਦੀ ਮੈਂਬਰਸ਼ਿਪ ਨਾਲ ਸਬੰਧਤ ਦਸਤਾਵੇਜ਼ ਅਮਰੀਕੀ ਵਿਦੇਸ਼ ਵਿਭਾਗ ਕੋਲ ਰਹਿੰਦੇ ਹਨ।
ਇਹ ਵੀ ਪੜ੍ਹੋ : ਅਜਬ-ਗਜ਼ਬ : ਔਰਤ ਨੂੰ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਖ਼ਰਚ ਕਰਨੇ ਪਏ 11 ਲੱਖ ਰੁਪਏ
ਇਤਿਹਾਸਕ ਪ੍ਰਕਿਰਿਆ ਪੂਰੀ ਹੋਣ ਤੋਂ ਪਹਿਲਾਂ ਨਾਟੋ ਦੇ ਸਕੱਤਰ ਜਨਰਲ ਜੇਨਸ ਸਟੋਲਟਨਬਰਗ ਨੇ ਬਰੱਸਲਜ਼ ਵਿੱਚ ਨਾਟੋ ਹੈੱਡਕੁਆਰਟਰ 'ਚ ਪੱਤਰਕਾਰਾਂ ਨੂੰ ਕਿਹਾ, "ਫਿਨਲੈਂਡ ਦੀ ਸਹਿਮਤੀ ਤੋਂ ਬਿਨਾਂ ਹੋਰ ਨਾਟੋ ਫੌਜੀ ਫਿਨਲੈਂਡ ਨਹੀਂ ਭੇਜੇ ਜਾਣਗੇ।" ਹਾਲਾਂਕਿ, ਉਸ ਨੇ ਉੱਥੇ ਹੋਰ ਫੌਜੀ ਅਭਿਆਸ ਆਯੋਜਿਤ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਤੇ ਕਿਹਾ ਕਿ ਨਾਟੋ ਰੂਸ ਦੀਆਂ ਮੰਗਾਂ ਨੂੰ ਸੰਗਠਨ ਦੇ ਫ਼ੈਸਲਿਆਂ ਨੂੰ ਨਿਰਧਾਰਤ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਸਬੰਧਤ ਘਟਨਾਕ੍ਰਮ ਨਾਟੋ ਦੀ 74ਵੀਂ ਵਰ੍ਹੇਗੰਢ ਦੇ ਦਿਨ ਹੋਇਆ।
ਇਹ ਵੀ ਪੜ੍ਹੋ : ਭਾਰਤ 'ਚ ਹਜ਼ਾਰ ਤੋਂ ਵੱਧ ਜਹਾਜ਼ਾਂ ਦੀ ਕਮੀ, ਫਿਰ ਵੀ ਘਰੇਲੂ ਰੂਟ 'ਤੇ 45 ਫ਼ੀਸਦੀ ਵਧੀਆਂ ਉਡਾਣਾਂ
4 ਅਪ੍ਰੈਲ 1949 ਨੂੰ ਨਾਟੋ ਦੀ ਸਥਾਪਨਾ ਲਈ ਵਾਸ਼ਿੰਗਟਨ ਸੰਧੀ 'ਤੇ ਹਸਤਾਖਰ ਕੀਤੇ ਗਏ ਸਨ। ਗਠਜੋੜ ਵਿੱਚ ਸ਼ਾਮਲ ਹੋਣ ਲਈ ਫਿਨਲੈਂਡ ਦੀ ਬੇਨਤੀ ਨੂੰ ਮਨਜ਼ੂਰੀ ਦੇਣ ਵਾਲਾ ਤੁਰਕੀ ਆਖਰੀ ਨਾਟੋ ਦੇਸ਼ ਹੈ। ਉਸ ਨੇ ਵੀਰਵਾਰ ਨੂੰ ਅਜਿਹਾ ਕੀਤਾ। ਫਿਨਲੈਂਡ ਦੇ ਗੁਆਂਢੀ ਸਵੀਡਨ ਨੇ ਵੀ ਨਾਟੋ ਵਿੱਚ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ ਸੀ ਪਰ ਇਸ ਗਠਜੋੜ ਵਿੱਚ ਸ਼ਾਮਲ ਹੋਣ ਲਈ ਕੁਝ ਸਮਾਂ ਲੱਗ ਸਕਦਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।