ਰੂਸ ਨੇ ਜਾਪਾਨ ਦਾ ਸਮੁੰਦਰੀ ਜਹਾਜ਼ ਤੇ ਚਾਲਕ ਦਲ ਕੀਤਾ ਰਿਹਾਅ, ਵਸੂਲਿਆ ਇੰਨਾ ਜੁਰਮਾਨਾ
Friday, Jun 11, 2021 - 02:43 PM (IST)
ਇੰਟਰਨੈਸ਼ਨਲ ਡੈਸਕ : ਰੂਸ ਨੇ ਜਾਪਾਨੀ ਮੱਛੀ ਫੜਨ ਵਾਲੇ ਸਮੁੰਦਰੀ ਜਹਾਜ਼ ਈਹੋ ਮਾਰੂ ਅਤੇ ਚਾਲਕ ਦਲ ਦੇ ਸਾਰੇ 14 ਮੈਂਬਰਾਂ ਨੂੰ ਰਿਹਾਅ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ 83,000 ਡਾਲਰ ਦਾ ਜੁਰਮਾਨਾ ਕਰਨ ਤੋਂ ਬਾਅਦ ਵਾਪਸ ਵੱਕਨਾਈ ਬੰਦਰਗਾਹ ’ਤੇ ਭੇਜ ਦਿੱਤਾ ਹੈ। ਸਥਾਨਕ ਮੀਡੀਆ ਨੇ ਇਹ ਰਿਪੋਰਟ ਦਿੱਤੀ ਹੈ। ਰਿਪੋਰਟ ਦੇ ਅਨੁਸਾਰ ਮੱਛੀ ਫੜਨ ਵਾਲੇ ਜਹਾਜ਼ ਅਤੇ ਇਸ ਦੇ ਚਾਲਕ ਦਲ ਨੂੰ ਓਖੋਤਸਕ ਦੇ ਸਾਗਰ ’ਚ ਰੂਸ ਦੇ ਆਰਥਿਕ ਜਲ ਖੇਤਰ ’ਚ ਮੱਛੀ ਫੜਨ ਦੇ ਦੋਸ਼ ’ਚ 28 ਮਈ ਨੂੰ ਹਿਰਾਸਤ ’ਚ ਲਿਆ ਗਿਆ ਸੀ।
ਇਹ ਵੀ ਪੜ੍ਹੋ : ਅਮਰੀਕਾ : ਫਲੋਰਿਡਾ ’ਚ ਗੋਲੀਆਂ ਚੱਲਣ ਨਾਲ ਮਚੀ ਹਫੜਾ-ਦਫੜੀ, ਹੋਈਆਂ ਇੰਨੀਆਂ ਮੌਤਾਂ
ਜਾਪਾਨ ਨੇ ਆਪਣੇ ਮਛੇਰਿਆਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ, ਜਦਕਿ ਰੂਸ ਨੇ ਇਸ ਦੇ ਵਿਸ਼ੇਸ਼ ਆਰਥਿਕ ਖੇਤਰ ’ਚ ਗੈਰ-ਕਾਨੂੰਨੀ ਮੱਛੀ ਫੜਨ ਦਾ ਵਿਰੋਧ ਕੀਤਾ। ਕਿਓਡੋ ਨਿਊਜ਼ ਏਜੰਸੀ ਦੇ ਅਨੁਸਾਰ ਮੱਛੀ ਫੜਨ ਵਾਲੇ ਜਹਾਜ਼ 83,000 ਡਾਲਰ ਦਾ ਜੁਰਮਾਨਾ ਅਦਾ ਕਰਨ ਤੋਂ ਬਾਅਦ ਸ਼ੁੱਕਰਵਾਰ ਛੱਡ ਦਿੱਤਾ ਗਿਆ ਸੀ।