ਅਮਰੀਕਾ ਨਾਲ ਕੋਰੋਨਾ ਵੈਕਸੀਨ ਦੀ ਜਾਣਕਾਰੀ ਸਾਂਝੀ ਕਰਨ ਲਈ ਤਿਆਰ ਰੂਸ

10/13/2020 7:35:33 PM

ਮਾਸਕੋ- ਰਸ਼ੀਅਨ ਡਾਇਰੈਕਟ ਇੰਵੈਸਟਮੈਂਟ ਫੰਡ (ਆਰ.ਡੀ.ਆਈ.ਐੱਫ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਕਿਰਿਲ ਮਿਤ੍ਰੇਵ ਨੇ ਮੰਗਲਵਾਰ ਨੂੰ ਸੀ.ਐੱਨ.ਐੱਨ. ਨਾਲ ਇਕ ਇੰਟਰਵਿਊ ਵਿਚ ਕਿਹਾ ਕਿ ਰੂਸ ਦੀ ਕੋਰੋਨਾ ਵੈਕਸੀਨ ‘ਸਪੂਤਨਿਕ ਵੀ‘ ਦੀ ਸੁਰੱਖਿਆ ਦੀ ਬਾਰੇ ਅਮਰੀਕਾ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਰੂਸ ਅਮਰੀਕਾ ਦੇ ਐਲਰਜੀ ਅਤੇ ਇਨਫੈਕਸ਼ਨ ਰੋਗਾਂ ਦੇ ਰਾਸ਼ਟਰੀ ਸੰਸਥਾਨ ਦੇ ਡਾਇਰੈਕਟਰ ਐਂਥਨੀ ਫੌਸੀ ਨਾਲ ਆਪਣੀ ਕੋਰੋਨਾ ਵੈਕਸੀਨ ਦੀ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਤਿਆਰ ਹੈ।

ਸ਼੍ਰੀ ਮਿਤ੍ਰੇਵ ਨੇ ਹਾਲ ਹੀ ਵਿਚ ਸ਼੍ਰੀ ਫੌਸੀ ਦੇ ਬਿਆਨ, ਜਿਸ ਵਿਚ ਉਨ੍ਹਾਂ ਨੇ ਰੂਸ ਦੀ ਕੋਰੋਨਾ ਵੈਕਸੀਨ ਦੀ ਸੁਰੱਖਿਆ ਤੇ ਸਮਰੱਥਾ ਉੱਤੇ ਸ਼ੱਕ ਜਤਾਇਆ ਸੀ, ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਸਾਨੂੰ ਬੁਲਾਉਂਦੇ ਹਨ ਤਾਂ ਅਸੀ ਉਨ੍ਹਾਂ ਨੂੰ ਵੈਕਸੀਨ ਦੇ ਬਾਰੇ ਸਮਝਾ ਕੇ ਖੁਸ਼ ਹੋਵਾਂਗੇ ਤੇ ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਲਈ ਸਭ ਤੋਂ ਚੰਗਾ ਹੈ ਕਿ ਉਹ ਇਸ ਦਾ ਅਧਿਐਨ ਕਰਨ, ਇਹ ਸਮਝਣ ਲਈ ਕਿ ਇਹ ਕਿਵੇਂ ਕੰਮ ਕਰਦੀ ਹੈ।

ਮੈਨੂੰ ਉਮੀਦ ਹੈ ਕਿ ਫੌਸੀ ਉਨ੍ਹਾਂ ਲੋਕਾਂ ਵਿਚੋਂ ਇਕ ਬਣ ਸਕਦੇ ਹਨ ਜੋ ਅਸਲ ਵਿਚ ਅਮਰੀਕਾ-ਰੂਸ ਵਿਚਾਲੇ ਇਕ ਵਡੇ ਗੈਪ ਨੂੰ ਭਰ ਸਕਦੇ ਹਨ, ਜੇਕਰ ਉਹ ਸਿਆਸੀ ਨਹੀਂ ਹਨ ਤੇ ਰੂਸ ਦੀ ਵੈਕਸੀਨ ਨੂੰ ਥੋੜ੍ਹਾ ਹੋਰ ਧਿਆਨ ਨਾਲ ਦੇਖਣ ਦੀ ਕੋਸ਼ਿਸ਼ ਕਰੀਏ ਤਾਂ।  ਜ਼ਿਕਰਯੋਗ ਹੈ ਕਿ ਰੂਸ ਨੇ ਸਪੂਤਨਿਕ ਵੀ ਨਾਮ ਨਾਲ ਕੋਰੋਨੋ ਵਾਇਰਸ ਖਿਲਾਫ ਦੁਨੀਆ ਦੀ ਪਹਿਲੀ ਵੈਕਸੀਨ ਰਜਿਸਟ੍ਰਡ ਕੀਤੀ ਹੈ, ਜਿਸ ਨੂੰ ਗਾਮਾਲੇਆ ਰਿਸਰਚ ਇੰਸਟੀਚਿਊਟ ਆਫ ਏਪਿਡੇਮਿਓਲਾਜੀ ਐਂਡ ਮਾਇਕਰੋਬਾਓਲਾਜੀ ਤੋਂ 11 ਅਗਸਤ ਨੂੰ ਵਿਕਸਿਤ ਕੀਤਾ ਗਿਆ ਸੀ। ਇਹ ਵੈਕਸੀਨ ਹੁਣ ਸੰਸਾਰ ਸਿਹਤ ਸੰਗਠਨ ਪ੍ਰੋਟੋਕਾਲ ਦੇ ਮੁਤਾਬਕ ਜ਼ਰੂਰੀ ਤੀਸਰੇ ਪੜਾਅ ਦੇ ਪ੍ਰੀਖਣਾਂ ਨੂੰ ਪੂਰਾ ਕਰ ਰਿਹਾ ਹੈ।


Aarti dhillon

Content Editor

Related News