ਟਵਿੱਟਰ ''ਤੇ ਰੂਸ ਨੇ ਮੁੜ ਲਾਇਆ 50 ਹਜ਼ਾਰ ਡਾਲਰ ਦਾ ਜੁਰਮਾਨਾ
Saturday, Apr 09, 2022 - 01:08 AM (IST)
ਮਾਸਕੋ-ਮਾਸਕੋ ਦੀ ਟੈਗਾਂਸਕੀ ਜ਼ਿਲ੍ਹਾ ਅਦਾਲਤ ਨੇ ਸ਼ੁੱਕਰਵਾਰ ਨੂੰ ਸਮਾਚਾਰ ਏਜੰਸੀ ਸਪੂਤਨਿਕ ਨੂੰ ਦੱਸਿਆ ਕਿ ਇਸ ਮਹੀਨੇ ਦੀ ਆਖ਼ਿਰ 'ਚ ਹੋਣ ਵਾਲੀ ਸੁਣਵਾਈ 'ਚ ਟਵਿੱਟਰ ਵਿਰੁੱਧ ਇਕ ਹੋਰ ਨਵੇਂ ਪ੍ਰੋਟੋਕਾਲ 'ਤੇ ਵਿਚਾਰ ਕੀਤਾ ਜਾਵੇਗਾ ਕਿਉਂਕਿ ਮਾਈਕ੍ਰੋਬਲਾਗਿੰਗ ਸਾਈਟ ਆਪਣੇ ਪਲੇਟਫਾਰਮ ਤੋਂ ਪਾਬੰਦੀਸ਼ੁਦਾ ਸਮੱਗਰੀ ਨੂੰ ਹਟਾਉਣ 'ਚ ਅਸਫ਼ਲ ਰਹੀ ਹੈ।
ਇਹ ਵੀ ਪੜ੍ਹੋ : ਦੁਬਈ ਤੋਂ ਸਾਢੇ 3 ਕਿਲੋ ਸੋਨਾ ਸਮੱਗਲਿੰਗ ਕਰਨ ਦੇ ਦੋਸ਼ ’ਚ 2 ਗ੍ਰਿਫਤਾਰ
ਅਦਾਲਤ ਨੇ ਕਿਹਾ ਕਿ ਰੂਸੀ ਪ੍ਰਸ਼ਾਸਨਿਕ ਕੋਡ ਦੀ ਧਾਰਾ 13.41 ਦੇ ਭਾਗ 2 ਦੇ ਤਹਿਤ ਪ੍ਰੋਟੋਕਾਲ 'ਤੇ ਵਿਚਾਰ 28 ਅਪ੍ਰੈਲ ਨੂੰ ਕੀਤਾ ਜਾਵੇਗਾ। ਟਵਿੱਟਰ 'ਤੇ ਰੂਸੀ ਕਾਨੂੰਨ ਤਹਿਤ 4 ਮਿਲੀਅਨ ਰੂਬਲ ਭਾਵ ਕਿ 50 ਹਜ਼ਾਰ ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ। ਰੂਸ 'ਚ ਟਵਿੱਟਰ 'ਤੇ ਜੁਰਮਾਨੇ ਦੀ ਰਾਸ਼ੀ ਹੁਣ ਤੱਕ 819,875.69 ਡਾਲਰ ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਤੇ ਹਰਿਆਣਾ HC ਦੇ ਆਦੇਸ਼ ਮਗਰੋਂ ਭਾਜਪਾ ਆਗੂ ਬੱਗਾ ਦਾ ਟਵੀਟ, ਕਹੀਆਂ ਇਹ ਗੱਲਾਂ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ