ਹੁਣ ਰੂਸ ਨੇ ਯੂਕ੍ਰੇਨ 'ਤੇ ਖ਼ਤਰਨਾਕ ਹਵਾਈ ਹਮਲੇ ਦੀ ਬਣਾਈ ਯੋਜਨਾ
Monday, Mar 25, 2024 - 10:53 AM (IST)
 
            
            ਇੰਟਰਨੈਸ਼ਨਲ ਡੈਸਕ- ਰੂਸ-ਯੂਕ੍ਰੇਨ ਯੁੱਧ ਖ਼ਤਰਨਾਕ ਮੋੜ 'ਤੇ ਪਹੁੰੰਚਦਾ ਦਿਸ ਰਿਹਾ ਹੈ। ਇਸ ਯੁੱਧ ਨੂੰ ਸ਼ੁਰੂ ਹੋਏ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਹਾਲੇ ਤੱਕ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ। ਇਕ ਸਮਾਚਾਰ ਏਜੰਸੀ ਦੀ ਜਾਣਕਾਰੀ ਮੁਤਾਬਕ ਰੂਸ ਵਰਤਮਾਨ ਵਿੱਚ ਖ਼ਤਰਨਾਕ ਹਮਲੇ ਦੀ ਤਿਆਰੀ ਕਰ ਰਿਹਾ ਹੈ ਜੋ ਸੰਭਾਵਤ ਤੌਰ 'ਤੇ ਪੂਰੇ ਯੂਕ੍ਰੇਨ ਯੁੱਧ ਦੀ ਸਭ ਤੋਂ ਵੱਡੀ ਬੰਬਾਰੀ ਮੁਹਿੰਮ ਹੋਵੇਗੀ।

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਸਰਕਾਰ ਦਾ ਨਵਾਂ ਨਿਯਮ, 50 ਹਜ਼ਾਰ ਭਾਰਤੀ ਹੋਣਗੇ ਪ੍ਰਭਾਵਿਤ
ਕਥਿਤ ਤੌਰ 'ਤੇ 26 ਬੰਬਾਰੀ ਜਹਾਜ਼ ਯੂਕ੍ਰੇਨ ਵਿਚ X-101 ਅਤੇ KH-22 ਮਿਜ਼ਾਈਲਾਂ ਨਾਲ ਉਡਾਣ ਭਰਨ ਅਤੇ ਟੀਚਿਆਂ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ। ਪੁਤਿਨ ਦੀ ਇਸ ਯੋਜਨਾ ਦੇ ਸਾਹਮਣੇ ਆਉਣ ਨਾਲ ਦੂਜੇ ਦੇਸ਼ਾਂ ਦੀ ਚਿੰਤਾ ਵੱਧ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            