ਰੂਸ ਨੇ ਦੁਨੀਆ ਨੂੰ ਗੁੰਮਰਾਹ ਕੀਤਾ : ਨਾਟੋ

Thursday, Feb 17, 2022 - 09:02 PM (IST)

ਰੂਸ ਨੇ ਦੁਨੀਆ ਨੂੰ ਗੁੰਮਰਾਹ ਕੀਤਾ : ਨਾਟੋ

ਕੀਵ-ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਹਿਯੋਗੀ ਦੇਸ਼ਾਂ ਨੇ ਰੂਸ 'ਤੇ ਦੋਸ਼ ਲਾਇਆ ਹੈ ਕਿ ਉਸ ਨੇ ਕੁਝ ਫੌਜੀਆਂ ਦੇ ਫੌਜੀ ਅੱਡਿਆਂ 'ਤੇ ਪਰਤਣ ਦੀ ਗੱਲ ਕਹਿ ਕੇ ਵਿਸ਼ਵ ਨੂੰ ਗੁੰਮਰਾਹ ਕੀਤਾ, ਜਦਕਿ ਉਸ ਨੇ ਯੂਕ੍ਰੇਨ ਨਾਲ ਲੱਗਦੀ ਆਪਣੀ ਸਰਹੱਦ ਕੋਲ ਕਰੀਬ 7,000 ਫੌਜੀ ਹੋਰ ਵਧਾ ਦਿੱਤੇ ਹਨ। ਗੱਠਜੋੜ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ ਕਿ ਰੂਸੀ ਫੌਜੀਆਂ ਦੇ ਜਮਾਵੜੇ (ਯੂਕ੍ਰੇਨ ਨਾਲ ਲੱਗਦੀ ਸਰਹੱਦ ਦੇ ਨੇੜੇ) ਨੇ ਸਿਰਫ਼ ਉਸ ਦੇ ਸੰਕਲਪ ਨੂੰ ਮਜ਼ਬੂਤ ਕੀਤਾ ਹੈ।

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਨੇ ਭਾਜਪਾ ਤੇ ‘ਆਪ’ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ (ਵੀਡੀਓ)

ਹਫ਼ਤੇ ਦੀ ਸ਼ੁਰੂਆਤ 'ਚ ਤਣਾਅ ਘਟਾਉਣ ਵਾਲੇ ਰੂਸ ਤੋਂ ਕੁਝ ਸੰਕੇਤ ਮਿਲਣ ਤੋਂ ਬਾਅਦ ਸਥਿਤੀ ਫ਼ਿਰ ਤੋਂ ਉਲਟ ਦਿਸ਼ਾ 'ਚ ਜਾਂਦੀ ਪ੍ਰਤੀਤ ਹੋ ਰਹੀ ਹੈ। ਨਾਟੋ ਮੁਖੀ ਨੇ ਕੂਟਨੀਤਿਕ ਹੱਲ ਲਈ ਕੋਸ਼ਿਸ਼ ਜਾਰੀ ਰੱਖਣ ਦੀ ਰੂਸੀ ਰਾਸ਼ਟਰਪਤੀ ਦਫ਼ਤਰ ਕ੍ਰੈਮਲਿਨ ਦੀ ਪੇਸ਼ਕਸ਼ ਦਾ ਸਵਾਗਤ ਕੀਤਾ ਹੈ ਪਰ ਉਨ੍ਹਾਂ ਨੇ ਅਤੇ ਹੋਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਨੀਤ ਗੱਠਜੋੜ ਨੇ ਫੌਜੀਆਂ ਦੀ ਉਹ ਵਾਪਸੀ ਹੁਣ ਤੱਕ ਨਹੀਂ ਦੇਖੀ ਹੈ ਜਿਸ ਦਾ ਮਾਸਕੋ ਨੇ ਐਲਾਨ ਕੀਤਾ ਸੀ। ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਾਲੇਸ ਨੇ ਬ੍ਰਸੇਲਸ 'ਚ ਪੱਛਮੀ ਦੇਸ਼ਾਂ ਦੇ ਗੱਠਜੋੜ ਦੀ ਇਕ ਬੈਠਕ ਤੋਂ ਪਹਿਲਾਂ ਕਿਹਾ ਕਿ ਅਸੀਂ ਬਿਆਨਾਂ ਦੇ ਕੁਝ ਉਲਟ ਦੇਖਿਆ ਹੈ।

ਇਹ ਵੀ ਪੜ੍ਹੋ :ਭਾਰਤ ਕਵਾਡ ਨੂੰ ਅਗੇ ਵਧਾਉਣ ਵਾਲੀ ਤਾਕਤ ਹੈ : ਵ੍ਹਾਈਟ ਹਾਊਸ

ਅਸੀਂ ਪਿਛਲੇ 48 ਘੰਟਿਆਂ 'ਚ ਫੌਜੀਆਂ ਦੀ ਗਿਣਤੀ 'ਚ 7,000 ਤੱਕ ਦਾ ਵਾਧਾ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਾਫੀ ਗੰਭੀਰ ਹਾਂ ਅਤੇ ਖਤਰੇ ਦਾ ਸਾਹਮਣਾ ਕਰਨ ਜਾ ਰਹੇ ਹਨ, ਜੋ ਅਜੇ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਇਹ ਬਿਆਨ ਬੁੱਧਵਾਰ ਨੂੰ ਅਮਰੀਕੀ ਪ੍ਰਸ਼ਾਸਨ ਦੇ ਅਧਿਕਾਰੀ ਦੇ ਬਿਆਨ ਦੇ ਸਮਾਨ ਹਨ। ਜ਼ਿਕਰਯੋਗ ਹੈ ਕਿ ਰੂਸ ਨੇ ਯੂਕ੍ਰੇਨ ਦੀ ਸਰਹੱਦ ਨੇੜੇ ਆਪਣੇ 1,50,000 ਫੌਜੀਆਂ ਨੂੰ ਜਮਾ ਕਰ ਰੱਖਿਆ ਹੈ ਜਿਸ ਨਾਲ ਯੂਕ੍ਰੇਨ 'ਤੇ ਹਮਲੇ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।

ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News