ਰੂਸ 15 ਜੁਲਾਈ ਤੋਂ ਸ਼ੁਰੂ ਕਰੇਗਾ ਕੋਰੋਨਾ ਟੀਕੇ ਦਾ ਡਾਕਟਰੀ ਟੈਸਟ

Tuesday, Jun 30, 2020 - 03:20 PM (IST)

ਰੂਸ 15 ਜੁਲਾਈ ਤੋਂ ਸ਼ੁਰੂ ਕਰੇਗਾ ਕੋਰੋਨਾ ਟੀਕੇ ਦਾ ਡਾਕਟਰੀ ਟੈਸਟ

ਮਾਸਕੋ- ਰੂਸ ਦੇ ਵਾਇਰਲੌਜੀ ਅਤੇ ਬਾਇਓਟੈਕਨਾਲੋਜੀ ਵੈਕਟਰ ਰਿਸਰਚ ਸੈਂਟਰ ਨੇ 15 ਜੁਲਾਈ ਤੋਂ ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਦੇ ਇਲਾਜ ਲਈ ਇਕ ਟੀਕੇ ਦੇ ਕਲੀਨਿਕਲ ਟੈਸਟ ਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾਈ ਹੈ ਅਤੇ ਇਸ ਲਈ ਵਲੰਟੀਅਰ ਪਹਿਲਾਂ ਹੀ ਚੁਣੇ ਗਏ ਹਨ। ਸੰਸਥਾ ਦੇ ਮਹਾਨਿਰਦੇਸ਼ਕ ਨੇ ਮੰਗਲਵਾਰ ਨੂੰ ਕਿਹਾ ਕਿ ਅਸੀਂ 15 ਜੁਲਾਈ ਤੋਂ ਡਾਕਟਰੀ ਜਾਂਚ ਸ਼ੁਰੂ ਹੋਣ ਦੀ ਉਮੀਦ ਕਰਦੇ ਹਾਂ।  ਇਸ ਵਿਚ ਕੁਲ 300 ਵਲੰਟੀਅਰ ਹਿੱਸਾ ਲੈਣਗੇ ਅਤੇ ਉਨ੍ਹਾਂ ਦੀ ਚੋਣ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।ਇਹ ਸਾਰੇ ਮਾਪਦੰਡਾਂ 'ਤੇ ਠੀਕ ਉਤਰਦੇ ਹਨ।

ਉਨ੍ਹਾਂ ਐਲਾਨ ਕੀਤਾ ਕਿ ਡਾਕਟਰੀ ਖੋਜ ਦਾ ਪਹਿਲਾ ਪੜਾਅ ਸਤੰਬਰ ਵਿਚ ਪੂਰਾ ਹੋ ਜਾਵੇਗਾ ਅਤੇ ਜੇ ਇਹ ਸੁਰੱਖਿਅਤ ਅਤੇ ਸਫਲ ਰਿਹਾ ਤਾਂ ਫਿਰ ਟੀਕੇ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਏਗੀ। ਦੱਸਣਯੋਗ ਹੈ ਕਿ ਅਸੀਂ ਰਜਿਸਟ੍ਰੇਸ਼ਨ ਤੋਂ ਬਾਅਦ ਦੀ ਮਿਆਦ ਵਿਚ ਵੀ ਸਵੈ-ਸੇਵਕਾਂ ਦੀ ਸਿਹਤ ਦੀ ਨਿਗਰਾਨੀ ਕਰਾਂਗੇ। ਰੂਸ ਦੇ ਉਪ ਪ੍ਰਧਾਨ ਮੰਤਰੀ ਤਾਤਯਾਨਾ ਗੋਲਿਕੋਵਾ ਨੇ ਕੋਰੋਨਾ ਵਾਇਰਸ ਟੀਕਾ ਬਣਾਉਣ ਵਿੱਚ ਵੈਕਟਰ ਸੈਂਟਰ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ।


author

Lalita Mam

Content Editor

Related News