ਰੂਸ ਮਾਲ ਅਗਨੀਕਾਂਡ : ਲੋਕਾਂ ਦੀ ਮੌਤ ''ਤੇ ਭਾਰਤ ਨੇ ਕੀਤਾ ਦੁੱਖ ਜ਼ਾਹਿਰ
Tuesday, Mar 27, 2018 - 02:06 AM (IST)
ਮਾਸਕੋ— ਭਾਰਤ ਨੇ ਰੂਸ ਦੇ ਕੇਮੇਰੋਵੋ ਸ਼ਹਿਰ 'ਚ ਇਕ ਭੀੜ ਵਾਲੇ ਸ਼ਾਪਿੰਗ ਮਾਲ 'ਚ ਅੱਗ ਲੱਗਣ ਨਾਲ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਤੇ ਦੋਸਤਾਂ ਪ੍ਰਤੀ ਕਾਫੀ ਡੂੰਘੀ ਹਮਦਰਦੀ ਜਤਾਈ ਹੈ। ਮਾਸਕੋ ਤੋਂ ਕਰੀਬ 3000 ਕਿਲੋਮੀਟਰ ਦੂਰ ਕੇਮੇਰੋਵੋ 'ਚ ਵਿੰਟਰ ਚੇਰੀ ਮਾਲ 'ਚ ਲੱਗੀ ਅੱਗ ਨੂੰ ਸਵੇਰੇ ਬੁਝਾਇਆ ਜਾ ਸਕਿਆ। ਰੂਸੀ ਟੀ.ਵੀ. ਦੀਆਂ ਤਸਵੀਰਾਂ 'ਚ ਸ਼ਾਪਿੰਗ ਸੈਂਟਰ ਦੀ ਛੱਤ ਤੋਂ ਬਾਹਰ ਨਿਕਲਦਾ ਕਾਫੀ ਧੂੰਆ ਦੇਖਿਆ ਜਾ ਸਕਦਾ ਹੈ। ਭਾਰਤ ਦੇ ਦੂਤਘਰ ਨੇ ਇਕ ਟਵੀਟ 'ਚ ਕਿਹਾ ਹੈ ਕਿ ਆਪਾਤ ਸੇਵਾ ਮੰਤਰੀ ਵਲਾਦਿਮੀਰ ਪੁਚਕੋਵ ਨੇ ਰੂਸੀ ਟੀ.ਵੀ. 'ਤੇ ਕਿਹਾ, ''ਅੱਗ ਲੱਗਣ ਨਾਲ ਹੋਏ ਹਾਦਸੇ 'ਚ 64 ਲੋਕਾਂ ਦੀ ਜਾਨ ਚਲੀ ਗਈ।'' ਦੂਤਘਰ ਨੇ ਕਿਹਾ ਕਿ ਉਹ ਕੇਮੇਰੋਵੋ ਤਰਾਸਦੀ 'ਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰ ਵਾਲਿਆਂ ਤੇ ਦੋਸਤਾਂ ਪ੍ਰਤੀ ਡੂੰਘੀ ਹਮਦਰਦੀ ਜ਼ਾਹਿਰ ਕਰਦਾ ਹੈ।
