ਰੂਸ ''ਚ ਹੜ੍ਹ ਕਾਰਨ 400 ਲੋਕ ਹਸਪਤਾਲ ''ਚ ਭਰਤੀ

Saturday, Jul 06, 2019 - 03:45 PM (IST)

ਰੂਸ ''ਚ ਹੜ੍ਹ ਕਾਰਨ 400 ਲੋਕ ਹਸਪਤਾਲ ''ਚ ਭਰਤੀ

ਮਾਸਕੋ— ਰੂਸ ਦੇ ਇਰਕੁਤਸਕ ਖੇਤਰ 'ਚ ਹੜ੍ਹ ਕਾਰਨ 400 ਤੋਂ ਵਧੇਰੇ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਹੋਰ 13 ਲੋਕ ਅਜੇ ਵੀ ਲਾਪਤਾ ਹਨ। ਨਾਗਰਿਕ ਸੁਰੱਖਿਆ, ਐਮਰਜੈਂਸੀ ਤੇ ਆਫਤ ਪ੍ਰਬੰਧਨ ਦੇ ਉਪ ਮੰਤਰੀ ਪਾਵੇਲ ਬਰਿਸ਼ੇਵ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ,''ਬਦਕਿਸਮਤੀ ਨਾਲ 22 ਲੋਕਾਂ ਦੀ ਮੌਤ ਹੋ ਗਈ, 410 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਲਾਂਕਿ 2,165 ਜ਼ਖਮੀਆਂ ਨੂੰ ਪਹਿਲਾਂ ਹੀ ਇਲਾਜ ਦਿੱਤਾ ਗਿਆ ਅਤੇ 13 ਲੋਕ ਅਜੇ ਵੀ ਲਾਪਤਾ ਹਨ। 
PunjabKesari

ਉਨ੍ਹਾਂ ਕਿਹਾ ਕਿ ਜੂਨ ਦੇ ਅੰਤ ਤਕ ਭਾਰੀ ਮੀਂਹ ਅਤੇ ਹੜ੍ਹ ਕਾਰਨ 33 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਪ੍ਰਸ਼ਾਸਨ ਨੇ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ ਅਤੇ ਰਾਹਤ ਤੇ ਬਚਾਅ ਕਾਰਜ ਮੁਹਿੰਮ ਸ਼ੁਰੂ ਕੀਤੀ ਗਈ  ਹੈ। ਰੂਸ ਦੇ ਊਰਜਾ ਮੰਤਰੀ ਮੁਤਾਬਕ ਹੜ੍ਹ ਮਗਰੋਂ ਲਗਭਗ ਇਕ ਹਜ਼ਾਰ ਲੋਕ ਬਿਨਾਂ ਬਿਜਲੀ ਦੇ ਰਹਿ ਰਹੇ ਹਨ। ਰੂਸ ਦੇ ਉਪ ਪ੍ਰਧਾਨ ਮੰਤਰੀ ਵਿਟਾਲੇ ਮੁਟਕੋ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਖੇਤਰ 'ਚ ਸਮਾਜਿਕ ਬੁਨਿਆਦੀ ਢਾਂਚੇ ਨੂੰ ਮੁੜ ਸਥਾਪਤ ਕਰਨ ਲਈ ਤਕਰੀਬਨ 8.5 ਅਰਬ ਰੂਬਲਜ਼ ਭਾਵ 13.33 ਕਰੋੜ ਡਾਲਰ ਦੀ ਜ਼ਰੂਰਤ ਹੋਵੇਗੀ।


Related News