25 ਤੋਂ ਬਾਅਦ 34 ਜ਼ੀਰੋ... ਧਰਤੀ 'ਤੇ ਜਿੰਨਾ ਪੈਸਾ ਨਹੀਂ, Russia ਨੇ Google 'ਤੇ ਲਗਾਇਆ ਓਨਾ ਜੁਰਮਾਨਾ
Friday, Nov 01, 2024 - 10:47 AM (IST)
ਮਾਸਕੋ- ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਜੁਰਮਾਨੇ ਦੀ ਚਰਚਾ ਹੋ ਰਹੀ ਹੈ। ਇਸ ਜੁਰਮਾਨੇ ਦੀ ਰਕਮ ਇੰਨੀ ਜ਼ਿਆਦਾ ਹੈ ਕਿ ਇਹ ਕਿਸੇ ਵੀ ਆਮ ਆਦਮੀ ਦੀ ਸਮਰੱਥਾ ਅਤੇ ਕਲਪਨਾ ਤੋਂ ਬਾਹਰ ਹੈ। ਜੇਕਰ ਕੋਈ ਇਸ ਰਕਮ ਦਾ ਅੰਦਾਜ਼ਾ ਲਗਾ ਲਵੇ ਤਾਂ ਉਹ ਹੋਸ਼ ਗੁਆ ਸਕਦਾ ਹੈ। ਦਰਅਸਲ ਰੂਸ ਨੇ ਗੂਗਲ 'ਤੇ ਇਹ ਭਾਰੀ ਜੁਰਮਾਨਾ ਲਗਾਇਆ ਹੈ। ਸੀ.ਐਨ.ਐਨ ਨਿਊਜ਼ ਮੁਤਾਬਕ ਇਹ ਰਕਮ 2.5 ਅਨਡਿਸਿਲੀਅਨ ਰੂਬਲ (undecillion rubles) ਹੈ। ਇਹ ਇੰਨੀ ਵੱਡੀ ਰਕਮ ਹੈ ਕਿ ਇਸ ਨੂੰ ਲਿਖਣ ਲਈ 25 ਦੇ ਅੱਗੇ 34 ਜ਼ੀਰੋ ਲਗਾਉਣੇ ਪੈਣਗੇ, ਜੋ ਕੁਝ ਇਸ ਤਰ੍ਹਾਂ ਦਿਖਾਈ ਦੇਵੇਗਾ - 250000000000000000000000000000000000 ਡਾਲਰ।
ਹੁਣ ਜੇਕਰ ਅਸੀਂ ਇਸਨੂੰ ਭਾਰਤੀ ਰੁਪਏ ਵਿੱਚ ਬਦਲਣ ਬਾਰੇ ਸੋਚੀਏ ਤਾਂ ਜ਼ੀਰੋ ਦੀ ਗਿਣਤੀ ਹੋਰ ਵੀ ਵੱਧ ਜਾਵੇਗੀ। ਜੇਕਰ ਸਰਲ ਸ਼ਬਦਾਂ ਵਿੱਚ ਸਮਝੀਏ ਤਾਂ ਇਹ ਇੰਨੀ ਵੱਡੀ ਰਕਮ ਹੈ ਕਿ ਧਰਤੀ 'ਤੇ ਇੰਨੀ ਦੌਲਤ ਨਹੀਂ ਹੈ। ਇੱਕ ਦਾਅਵਾ ਇਹ ਵੀ ਹੈ ਕਿ ਪੂਰੀ ਦੁਨੀਆ ਦੀ ਜੀ.ਡੀ.ਪੀ ਵੀ ਇਸ ਅੰਕੜੇ ਦੇ ਨੇੜੇ ਨਹੀਂ ਆ ਸਕਦੀ।
ਪੜ੍ਹੋ ਇਹ ਅਹਿਮ ਖ਼ਬਰ-Canada ਨਹੀਂ ਸਗੋਂ Australia,USA ਬਣੇ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ
ਇਸ ਲਈ ਲੱਗਿਆ ਗੂਗਲ 'ਤੇ ਜ਼ੁਰਮਾਨਾ
ਹੁਣ ਸਵਾਲ ਇਹ ਉੱਠਦਾ ਹੈ ਕਿ ਰੂਸ ਦੀ ਅਦਾਲਤ ਨੇ ਕਿਸ ਮਾਮਲੇ 'ਚ ਗੂਗਲ 'ਤੇ ਇੰਨਾ ਵੱਡਾ ਜੁਰਮਾਨਾ ਲਗਾਇਆ ਹੈ, ਜਿਸ ਦਾ ਭੁਗਤਾਨ ਕਰਨਾ ਅਸੰਭਵ ਹੈ। ਮਾਸਕੋ ਟਾਈਮਜ਼ ਦੀ ਰਿਪੋਰਟ ਮੁਤਾਬਕ ਇਹ ਮਾਮਲਾ ਯੂਕ੍ਰੇਨ ਅਤੇ ਰੂਸ ਵਿਚਾਲੇ ਚੱਲ ਰਹੇ ਸੰਘਰਸ਼ ਦੌਰਾਨ ਦਾ ਹੈ। ਦਰਅਸਲ ਗੂਗਲ ਨੇ ਕ੍ਰੇਮਲਿਨ ਪੱਖੀ ਅਤੇ ਸਰਕਾਰੀ ਮੀਡੀਆ ਆਉਟਲੈਟਸ ਦੇ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਵਾਰ-ਵਾਰ ਬੇਨਤੀਆਂ ਦੇ ਬਾਵਜੂਦ, ਇਨ੍ਹਾਂ ਖਾਤਿਆਂ ਨੂੰ ਬਹਾਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਾਰਨ ਰੂਸ ਨੇ ਗੂਗਲ 'ਤੇ 2 ਅਨਡਿਸਿਲੀਅਨ ਰੂਬਲ ਦਾ ਜੁਰਮਾਨਾ ਲਗਾਇਆ ਹੈ।
ਧਰਤੀ 'ਤੇ ਨਹੀਂ ਹੈ ਇੰਨਾ ਪੈਸਾ
ਗੂਗਲ ਦੀ ਮੂਲ ਕੰਪਨੀ ਅਲਫਾਬੇਟ ਦੀ 2023 ਲਈ ਆਮਦਨ 307 ਬਿਲੀਅਨ ਡਾਲਰ ਸੀ। ਇਸ ਨੂੰ ਸਮਝਣ ਲਈ ਦੱਸ ਦੇਈਏ ਕਿ 1 ਬਿਲੀਅਨ ਡਾਲਰ ਲਗਭਗ 8400 ਕਰੋੜ ਰੁਪਏ ਹੈ। ਹੁਣ ਜੇਕਰ ਅਸੀਂ ਇਸ ਹਿਸਾਬ ਨਾਲ ਦੇਖੀਏ ਤਾਂ ਅਲਫਾਬੇਟ ਦੀ ਆਮਦਨ 307 ਬਿਲੀਅਨ ਡਾਲਰ ਯਾਨੀ ਲਗਭਗ 25,78,800 ਕਰੋੜ ਰੁਪਏ ਬਣਦੀ ਹੈ। ਪਰ ਇੰਨੇ ਵੱਡੇ ਮਾਲੀਏ ਦੇ ਬਾਵਜੂਦ, ਅਲਫਾਬੇਟ ਲਈ ਰੂਸ ਦੁਆਰਾ ਲਗਾਏ ਗਏ 2.5 ਅਨਡਿਸਿਲੀਅਨ ਰੂਬਲ ਦੇ ਜੁਰਮਾਨੇ ਦਾ ਭੁਗਤਾਨ ਕਰਨਾ ਅਸੰਭਵ ਹੈ। ਭਾਵੇਂ ਅਲਫਾਬੇਟ ਅਤੇ ਗੂਗਲ ਵਰਗੀਆਂ ਵੱਡੀਆਂ ਕੰਪਨੀਆਂ ਦੇ ਕੁੱਲ ਮਾਲੀਏ ਨੂੰ ਜੋੜਿਆ ਜਾਵੇ, ਇਹ ਰਕਮ ਅਜੇ ਵੀ ਕਿਤੇ ਨਹੀਂ ਖੜ੍ਹਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।