ਰੂਸ-ਯੂਕ੍ਰੇਨ ਜੰਗ 'ਚ ਤਬਾਹ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼, ਜਾਣੋ ਕੀ ਸੀ ਖ਼ਾਸੀਅਤ

Tuesday, Mar 01, 2022 - 10:56 AM (IST)

ਕੀਵ - ਰੂਸ ਨੇ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੂੰ ਯੂਕ੍ਰੇਨ ਜੰਗ ’ਚ ਮਾਰ ਡੇਗਿਆ ਹੈ। ਯੂਕ੍ਰੇਨ ’ਚ ਬਣੇ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਏਂਟੋਨੋਵ-225 ਮਰੀਆ ਨੂੰ ਕੀਵ ਦੇ ਕੋਲ ਸਥਿਤ ਹੋਸਟੋਮੇਲ ਏਅਰਪੋਰਟ ’ਤੇ ਰੂਸ ਦੇ ਹਮਲੇ ’ਚ ਡੇਗਿਆ ਗਿਆ। ਰੂਸੀ ਫੌਜ ਨੇ ਇਸ ਜਹਾਜ਼ ’ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਇਸ ’ਚ ਅੱਗ ਲੱਗ ਗਈ। ਯੂਕ੍ਰੇਨ ਦੀ ਡਿਫੈਂਸ ਕੰਪਨੀ ਨੇ ਟੈਲੀਗ੍ਰਾਮ ’ਤੇ ਆਪਣੇ ਸਭ ਤੋਂ ਵੱਡੇ ਜਹਾਜ਼ ਨੂੰ ਡੇਗੇ ਜਾਣ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: UN 'ਚ ਬੋਲਿਆ ਭਾਰਤ, ਯੂਕ੍ਰੇਨ 'ਚ ਸਿਰਫ਼ ਗੱਲਬਾਤ ਨਾਲ ਹੀ ਹੋ ਸਕਦੇ ਹਨ ਸਾਰੇ ਮਸਲੇ ਹੱਲ

PunjabKesari

ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਟਵਿੱਟਰ 'ਤੇ ਜਾਣਕਾਰੀ ਦਿੰਦੇ ਹੋਏ ਲਿਖਿਆ, 'ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਮੀਰੀਆ (ਦਿ ਡਰੀਮ) ਨੂੰ ਰੂਸੀ ਫੌਜਾਂ ਨੇ ਕੀਵ ਦੇ ਨੇੜੇ ਇਕ ਹਵਾਈ ਖੇਤਰ ਵਿਚ ਨਸ਼ਟ ਕਰ ਦਿੱਤਾ ਹੈ। ਅਸੀਂ ਜਹਾਜ਼ ਦਾ ਮੁੜ ਨਿਰਮਾਣ ਕਰਾਂਗੇ, ਅਸੀਂ ਮਜ਼ਬੂਤ, ਆਜ਼ਾਦ ਅਤੇ ਲੋਕਤੰਤਰੀ ਯੂਕ੍ਰੇਨ ਦਾ ਆਪਣਾ ਸੁਫ਼ਨਾ ਪੂਰਾ ਕਰਾਂਗੇ।' ਵਿਦੇਸ਼ ਮੰਤਰੀ ਤੋਂ ਇਲਾਵਾ ਯੂਕ੍ਰੇਨ ਦੇ ਟਵਿਟਰ ਹੈਂਡਲ ਨੇ ਵੀ ਇਸ ਬਾਰੇ ਟਵੀਟ ਕੀਤਾ ਅਤੇ ਜਹਾਜ਼ ਦੀ ਫੋਟੋ ਟਵੀਟ ਕਰਕੇ ਸੰਦੇਸ਼ ਲਿਖਿਆ, 'ਉਨ੍ਹਾਂ ਨੇ ਸਾਡੇ ਸਭ ਤੋਂ ਵੱਡੇ ਜਹਾਜ਼ ਨੂੰ ਸਾੜ ਦਿੱਤਾ ਪਰ ਸਾਡੇ ਸੁਫ਼ਨੇ ਕਦੇ ਨਸ਼ਟ ਨਹੀਂ ਹੋਣਗੇ।'

ਇਹ ਵੀ ਪੜ੍ਹੋ: ਕੈਲੀਫੋਰਨੀਆ 'ਚ ਸ਼ਖ਼ਸ ਨੇ ਆਪਣੇ 3 ਬੱਚਿਆਂ ਸਮੇਤ 4 ਲੋਕਾਂ ਦਾ ਕੀਤਾ ਕਤਲ, ਖੁਦ ਨੂੰ ਵੀ ਮਾਰੀ ਗੋਲੀ

PunjabKesari

ਕੀ ਸਨ ਹਵਾਈ ਜਹਾਜ਼ ਦੀਆਂ ਵਿਸ਼ੇਸ਼ਤਾਵਾਂ
ਯੂਕ੍ਰੇਨ ਦੇ ਇਸ ਜਹਾਜ਼ ਦੀ ਖ਼ਾਸੀਅਤ ਇਹ ਹੈ ਕਿ ਇਹ ਬਿਨਾਂ ਰਿਫਿਊਲ ਦੇ 18 ਘੰਟੇ ਤੱਕ ਬਿਨਾਂ ਰੁਕੇ ਉੱਡ ਸਕਦਾ ਸੀ। ਇਸ ਕਾਰਗੋ ਜਹਾਜ਼ ਦਾ ਵਜ਼ਨ 600 ਟਨ ਸੀ ਅਤੇ ਇਹ ਇਕ ਵਾਰ 'ਚ 640 ਟਨ ਭਾਰ ਢੋਣ ਦੇ ਸਮਰੱਥ ਸੀ। ਇਸ ਜਹਾਜ਼ ਵਿਚ 117 ਟਨ ਵਜ਼ਨ ਵਾਲਾ ਇਲੈਕਟ੍ਰਿਕ ਜਨਰੇਟਰ ਲਗਾਇਆ ਗਿਆ ਸੀ। ਇਹ ਦੁਨੀਆ ਦਾ ਇਕਲੌਤਾ ਜਹਾਜ਼ ਸੀ, ਜਿਸ ਦਾ ਵਿੰਗ ਖੇਤਰ ਬੋਇੰਗ 747 ਜਹਾਜ਼ ਦੇ ਵਿੰਗ ਖੇਤਰ ਤੋਂ ਲਗਭਗ ਦੁੱਗਣਾ ਹੈ। ਲੰਬੇ ਸਮੇਂ ਤੱਕ ਇਸ ਜਹਾਜ਼ ਦੀ ਵਰਤੋਂ ਸੋਵੀਅਤ ਫੌਜ ਵੱਲੋਂ ਕੀਤੀ ਜਾਂਦੀ ਸੀ। ਵਰਤਮਾਨ ਵਿਚ ਇਸ ਦੀ ਸੰਚਾਲਨ ਯੂਕ੍ਰੇਨ ਦੀ ਐਂਟੋਨੋਵ ਏਅਰਲਾਈਨ ਕੋਲ ਸੀ।

ਇਹ ਵੀ ਪੜ੍ਹੋ: ਪੁਤਿਨ ਨੇ ਦਿੱਤਾ ਯੂਕ੍ਰੇਨ ਰਾਸ਼ਟਰਪਤੀ ਦੀ ਹੱਤਿਆ ਦਾ ਹੁਕਮ! ਕੀਵ ਭੇਜੇ ਭਾੜੇ ਦੇ 400 ਖ਼ਤਰਨਾਕ ਫੌਜੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News