ਰੂਸ ਨੇ ਯੂਕ੍ਰੇਨ ਦੀ ਜੰਗ ’ਚ ਉਤਾਰਿਆ 50 ਸਾਲ ਪੁਰਾਣਾ ਟੀ-62 ਟੈਂਕ

Friday, May 27, 2022 - 09:55 AM (IST)

ਕੀਵ (ਇੰਟ.)- ਯੂਕ੍ਰੇਨ ਵਿਚ ਪਿਛਲੇ ਲਗਭਗ 3 ਮਹੀਨਿਆਂ ਤੋਂ ਚੱਲ ਰਹੀ ਜੰਗ ਦਰਮਿਆਨ ਹੁਣ ਰੂਸੀ ਫੌਜ ਨੇ ਸੋਵੀਅਤ ਜਮਾਨੇ ਦੇ ਟੀ-62 ਟੈਂਕ ਨੂੰ ਮੈਦਾਨ ਵਿਚ ਉਤਾਰਿਆ ਹੈ। ਰੂਸ ਦਾ ਇਹ ਟੈਂਕ 50 ਸਾਲ ਪੁਰਾਣਾ ਹੈ ਜਿਸ ਨਾਲ ਮਾਹਿਰਾਂ ਨੇ ਇਹ ਸਵਾਲ ਉਠਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਕੀ ਪੁਤਿਨ ਦੇ ਹਥਿਆਰਾਂ ਦਾ ਜ਼ਖੀਰਾ ਖ਼ਤਮ ਹੋ ਗਿਆ ਹੈ? ਰੂਸ ਦੇ ਇਸ ਟੈਂਕ ਨੂੰ ਯੂਕ੍ਰੇਨ ਦੇ ਦੱਖਣੀ ਪੂਰਬੀ ਇਲਾਕੇ ਵਿਚ ਸਥਿਤ ਮੇਲਿਤੋਪੋਲ ਰੇਲਵੇ ਸਟੇਸ਼ਨ ’ਤੇ ਦੇਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਟੈਂਕ ਨੂੰ ਜਾਂ ਤਾਂ ਰੂਸੀ ਫੌਜ ਇਸਤੇਮਾਲ ਕਰੇਗੀ ਜਾਂ ਫਿਰ ਸਥਾਨਕ ਵੱਖਵਾਦੀ ਗੁਟਾਂ ਨੂੰ ਦਿੱਤਾ ਜਾਏਗਾ।

ਇਹ ਵੀ ਪੜ੍ਹੋ: ਟੈਕਸਾਸ ਸਕੂਲ 'ਚ ਗੋਲੀਬਾਰੀ ਤੋਂ ਡਰੀਆਂ ਮਾਵਾਂ ਬੋਲੀਆਂ- ਹੁਣ ਨਹੀਂ ਭੇਜਾਂਗੇ ਆਪਣੇ ਬੱਚਿਆਂ ਨੂੰ ਸਕੂਲ

ਯੂਕ੍ਰੇਨ ਦੀ ਜੰਗ ਵਿਚ ਰੂਸ ਦੇ ਸੈਂਕੜੇ ਟੈਂਕ ਤਬਾਹ ਹੋ ਗਏ ਹਨ। ਜੇਵਲਿਨ ਮਿਜ਼ਾਈਲਾਂ ਅਤੇ ਬਾਯਰਕਤਾਰ ਟੀਬੀ-2 ਡਰੋਨ ਦੀ ਮਦਦ ਨਾਲ ਯੂਕ੍ਰੇਨ ਨੇ ਰੂਸ ਦੇ ਸਭ ਤੋਂ ਆਧੁਨਿਕ ਕਹੇ ਜਾਣ ਵਾਲੇ ਟੀ-90 ਨੂੰ ਵੀ ਬਰਬਾਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਯੂਕ੍ਰੇਨ ਦੀਆਂ ਕਈ ਸੜਕਾਂ ’ਤੇ ਰੂਸੀ ਟੈਂਕਾਂ ਦੇ ਕਬਰਿਸਤਾਨ ਮੌਜੂਦ ਹਨ। ਉਥੇ ਰੂਸੀ ਫੌਜ ਨੇ ਕਿਹਾ ਹੈ ਕਿ ਉਸਨੇ ਯੂਕ੍ਰੇਨ ਦੇ ਪੂਰਬੀ ਇਲਾਕੇ ਵਿਚ ਇਕ ਰੇਲਵੇ ਸਟੇਸ਼ਨ ’ਤੇ ਹਮਲਾ ਕਰ ਕੇ ਦੁਸ਼ਮਣ ਦੀ ਇਕ ਵੱਡੀ ਫੌਜ ਇਕਾਈ ਅਤੇ ਉਸਦੇ ਉਪਕਰਣਾਂ ਨੂੰ ਨਸ਼ਟ ਕਰ ਦਿੱਤਾ ਹੈ। ਓਧਰ, ਅਲਬਾਨੀਆ ਨੇ ਪੂਰਬੀ ਸੋਵੀਅਤ ਸੰਘ ਵਲੋਂ ਨਿਰਮਿਤ ਇਕ ਸਮੁੰਦਰੀ ਫੌਜੀ ਅੱਡਾ ਨਾਟੋ ਨੂੰ ਦੇਣ ਦੀ ਪੇਸ਼ਕਸ਼ ਕੀਤੀ ਹੈ।

ਇਹ ਵੀ ਪੜ੍ਹੋ: ਅਮਰੀਕਾ ਦੀ ਆਬਾਦੀ 33 ਕਰੋੜ, ਬੰਦੂਕਾਂ 40 ਕਰੋੜ, ਜਾਣੋ ਹਥਿਆਰਾਂ ਦੇ ਮਾਮਲੇ 'ਚ ਭਾਰਤ ਦਾ ਸਥਾਨ

ਯੂਕ੍ਰੇਨ ਦਾ ਦਾਅਵਾ, ਜੰਗ ਵਿਚ ਰੂਸ ਦੇ 1300 ਟੈਂਕ ਨਸ਼ਟ
ਰੂਸ ਕੋਲ ਕਈ ਅਤੀ-ਆਧੁਨਿਕ ਹਥਿਆਰ ਹਨ ਪਰ ਉਹ ਅਜੇ ਪੁਰਾਣੇ ਹਥਿਆਰਾਂ ਦੀ ਵਰਤੋਂ ਜ਼ਿਆਦਾ ਕਰ ਰਿਹਾ ਹੈ। ਯੂਕ੍ਰੇਨ ਦਾ ਦਾਅਵਾ ਹੈ ਕਿ ਇਸ ਜੰਗ ਵਿਚ ਰੂਸ ਦੇ 1300 ਟੈਂਕ ਨਸ਼ਟ ਹੋ ਚੁੱਕੇ ਹਨ। ਉਥੇ ਹੋਰ ਮਾਹਿਰਾਂ ਨੇ ਵਿਜੂਅਲ ਸਬੂਤਾਂ ਦੇ ਆਧਾਰ ’ਤੇ 700 ਰੂਸੀ ਟੈਂਕਾਂ ਦੇ ਤਬਾਹ ਹੋਣ ਦੀ ਪੁਸ਼ਟੀ ਕੀਤੀ ਹੈ। ਸੋਵੀਅਤ ਜਮਾਨੇ ਵਿਚ ਟੀ-62 ਨੂੰ 1960 ਦੇ ਦਹਾਕੇ ਦੇ ਸ਼ੁਰੂਆਤੀ ਮਹੀਨੇ ਵਿਚ ਫੌਜ ਵਿਚ ਸ਼ਾਮਲ ਕੀਤਾ ਗਿਆ ਸੀ। ਉਸ ਸਮੇਂ ਉਨ੍ਹਾਂ ਦਾ ਮੁਕਾਬਲਾ ਅਮਰੀਕਾ ਦੇ ਐੱਮ-60 ਅਤੇ ਬ੍ਰਿਟੇਨ ਦੇ ਐੱਫ. ਬੀ. 4201 ਟੈਂਕਾਂ ਨਾਲ ਸੀ। ਇਸ ਟੈਂਕ ਦੀ ਗੰਨ ਬਹੁਤ ਤਾਕਤਵਰ ਮੰਨੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਕੁਲ 20,000 ਟੀ-62 ਟੈਂਕ ਸੋਵੀਅਤ ਜਮਾਨੇ ਵਿਚ ਬਣਾਏ ਗਏ ਸਨ।

ਇਹ ਵੀ ਪੜ੍ਹੋ: UAE ਦੇ ਇਕ ਰੈਸਟੋਰੈਂਟ 'ਚ ਹੋਇਆ ਧਮਾਕਾ, ਭਾਰਤੀ ਨਾਗਰਿਕ ਸਮੇਤ 2 ਦੀ ਮੌਤ

40 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਫੌਜ ਵਿਚ ਭਰਤੀ ਕਰੇਗਾ ਰੂਸ
ਇਸ ਦਰਮਿਆਨ ਰੂਸੀ ਸੰਸਦ ਨੇ ਉਨ੍ਹਾਂ ਲੋਕਾਂ ਲਈ ਉੱਪਰ ਉਮਰ ਹੱਦ ਨੂੰ ਖਤਮ ਕਰਨ ਲਈ ਇਕ ਬਿੱਲ ਪਾਸ ਕੀਤਾ ਹੈ ਜੋ ਇਕ ਕੰਟ੍ਰੈਕਟ ਦੇ ਤਹਿਤ ਫੌਜ ਵਿਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਰਿਪੋਰਟ ਮੁਤਾਬਕ ਪਹਿਲਾਂ ਸਿਰਫ 18-40 ਉਮਰ ਦੇ ਰੂਸੀ ਅਤੇ 18-30 ਉਮਰ ਦੇ ਵਿਦੇਸ਼ੀ ਹੀ ਰੂਸੀ ਫੌਜ ਵਿਚ ਜਾ ਸਕਦੇ ਸਨ। ਰਾਜ ਡਿਊਮਾ ਦੀ ਰੱਖਿਆ ਕਮੇਟੀ ਦੇ ਪ੍ਰਧਾਨ ਆਂਦ੍ਰੇਈ ਕਾਰਤਪੋਲੋਵ ਨੇ ਕਿਹਾ ਕਿ ਇਸ ਬਿਲ ਦੇ ਲਾਗੂ ਹੋਣ ਤੋਂ ਬਾਅਦ ਫੌਜੀ ਸੇਵਾ ਵਿਚ ਜ਼ਿਆਦਾ ਮਾਹਿਰਾਂ ਨੂੰ ਸ਼ਾਮਲ ਕਰਨਾ ਸੌਖਾ ਹੋ ਜਾਏਗਾ।

ਇਹ ਵੀ ਪੜ੍ਹੋ: ਜਰਮਨੀ ਜਾਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਵੱਡੀ ਰਾਹਤ, ਸਰਕਾਰ ਨੇ ਲਿਆ ਇਹ ਫ਼ੈਸਲਾ

ਹੇਨਰੀ ਕਿਸਿੰਦਜਰ ਨੇ ਯੂਕ੍ਰੇਨ ਨੂੰ ਗੋਡੇ ਟੇਕਣ ਦੀ ਦਿੱਤੀ ਨਸੀਹਤ
ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਹੇਨਰੀ ਕਿਸਿੰਜਰ ਨੇ ਯੂਕ੍ਰੇਨ ਅਤੇ ਰੂਸ ਦੀ ਜੰਗ ਵਿਚ ਸੁਝਾਅ ਦਿੱਤਾ ਹੈ ਕਿ ਪੱਛਮ ਜਿੰਨਾ ਇਸ ਵਿਚ ਵਧੇਗਾ ਓਨਾਂ ਹੀ ਫਸਦਾ ਜਾਏਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਯੂਕ੍ਰੇਨ ਨੂੰ ਜੰਗ ਰੋਕਣ ਲਈ ਰੂਸ ਨੂੰ ਆਪਣੀ ਕੁਝ ਜ਼ਮੀਨ ਦੇ ਦੇਣੀ ਚਾਹੀਦੀ ਹੈ ਜਿਸ ਨੂੰ ਲੈਕੇ ਹੁਣ ਯੂਕ੍ਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੇਂਸਕੀ ਨੇ ਕਿਹਾ ਕਿ ਰੂਸ ਭਾਵੇਂ ਜੋ ਮਰਜ਼ੀ ਕਰ ਲਵੇ ਉਹ ਆਪਣੀ ਜ਼ਮੀਨ ਨਹੀਂ ਦੇਣ ਵਾਲੇ। ਉਨ੍ਹਾਂ ਨੇ ਕਿਸਿੰਜਰ ਦੇ ਪਲਾਨ ਦੀ ਤੁਲਨਾ 1938 ਦੇ ਅਪੀਸਮੈਂਟ ਐਗਰੀਮੈਂਟ ਨਾਲ ਕੀਤੀ ਜਿਸ ਵਿਚ ਜੰਗ ਤੋਂ ਬਚਣ ਲਈ ਬ੍ਰਿਟੇਨ ਨੇ ਹਿਟਲਰ ਨੂੰ ਆਪਣਾ ਖੇਤਰ ਵਧਾਉਣ ਦੀ ਇਜਾਜ਼ਤ ਦਿੱਤੀ ਸੀ, ਜਿਸਨੂੰ ਇਕ ਬੇਹੱਦ ਕਮਜ਼ੋਰ ਪਾਲਿਸੀ ਮੰਨਿਆ ਜਾਂਦਾ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News