ਰੂਸ ਨੇ ਪੁਲਾੜ ''ਚ ਹਥਿਆਰ ਪ੍ਰੀਖਣ ਦੇ ਅਮਰੀਕਾ, ਬਿ੍ਰਟੇਨ ਦੇ ਦੋਸ਼ਾਂ ਨੂੰ ਕੀਤਾ ਖਾਰਿਜ਼
Saturday, Jul 25, 2020 - 02:53 AM (IST)
ਮਾਸਕੋ - ਰੂਸ ਨੇ ਅਮਰੀਕਾ ਅਤੇ ਬਿ੍ਰਟੇਨ ਦੇ ਉਨਾਂ ਦਾਅਵਿਆਂ ਨੂੰ ਖਾਰਿਜ਼ ਕੀਤਾ ਹੈ ਕਿ ਉਸ ਨੇ ਪੁਲਾੜ ਵਿਚ ਉਪ-ਗ੍ਰਹਿ ਰੋਕੂ ਹਥਿਆਰ ਦਾ ਪ੍ਰੀਖਣ ਕੀਤਾ। ਇਸ ਦੇ ਨਾਲ ਹੀ ਰੂਸ ਨੇ ਕਿਹਾ ਕਿ ਇਹ ਦੋਸ਼ ਸਾਬਿਤ ਕਰਦੇ ਹਨ ਕਿ ਅਮਰੀਕਾ ਖੁਦ ਪੁਲਾੜ ਵਿਚ ਹਥਿਆਰ ਤਾਇਨਾਤ ਕਰਨ ਦਾ ਇਰਾਦਾ ਰੱਖਦਾ ਹੈ। ਅਮਰੀਕਾ ਅਤੇ ਬਿ੍ਰਟੇਨ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਦਾਅਵਾ ਕੀਤਾ ਸੀ ਕਿ 15 ਜੁਲਾਈ ਨੂੰ ਉਪ-ਗ੍ਰਹਿ ਰੋਕੂ ਹਥਿਆਰ ਦੇ ਪ੍ਰੀਖਣ ਤੋਂ ਸੰਕੇਤ ਮਿਲਦਾ ਹਨ ਕਿ ਰੂਸ ਅਜਿਹੀ ਤਕਨਾਲੋਜੀ ਵਿਕਸਤ ਕਰਨ ਦਾ ਯਤਨ ਕਰ ਰਿਹਾ ਹੈ ਜੋ ਪੁਲਾੜ ਵਿਚ ਅਮਰੀਕਾ ਅਤੇ ਉਸ ਦੇ ਸਹਿਯੋਗੀ ਰਾਸ਼ਟਰਾਂ ਦੀ ਜਾਇਦਾਦ ਲਈ ਖਤਰਾ ਪੈਦਾ ਕਰ ਸਕਦਾ ਹੈ।
ਰੂਸ ਦੇ ਵਿਦੇਸ਼ ਮੰਤਰਾਲੇ ਨੇ ਦੋਸ਼ਾਂ ਨੂੰ ਖਾਰਿਜ਼ ਕਰਦੇ ਹੋਏ ਇਕ ਬਿਆਨ ਵਿਚ ਕਿਹਾ ਕਿ 15 ਜੁਲਾਈ ਦੇ ਪ੍ਰੀਖਣ ਨਾਲ ਪੁਲਾੜ ਵਿਚ ਕਿਸੇ ਤਰ੍ਹਾਂ ਦਾ ਖਤਰਾ ਪੈਦਾ ਨਹੀਂ ਹੋਇਆ ਹੈ ਅਤੇ ਇਹ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਕੀਤਾ ਗਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਰੂਸ ਦੀਆਂ ਪੁਲਾੜ ਗਤੀਵਿਧੀਆਂ ਅਤੇ ਸ਼ਾਂਤੀਪੂਰਣ ਅਭਿਆਨਾਂ ਨੂੰ ਲੈ ਕੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਅਮਰੀਕਾ ਅਤੇ ਬਿ੍ਰਟੇਨ ਦੇ ਦੋਸ਼ਾਂ ਦੇ ਬਾਰੇ ਵਿਚ ਟਿੱਪਣੀ ਲਈ ਪੁੱਛੇ ਜਾਣ 'ਤੇ ਰਾਸ਼ਟਰਪਤੀ ਦਫਤਰ ਦੇ ਬੁਲਾਰੇ ਦਿਮਿਤ੍ਰੀ ਪੇਸਕੋਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਰੂਸ ਹਮੇਸ਼ਾ ਤੋਂ ਪੁਲਾੜ ਨੂੰ ਤਬਾਹ ਕਰਨ ਅਤੇ ਕਿਸੇ ਵੀ ਪ੍ਰਕਾਰ ਦੇ ਹਥਿਆਰ ਦੀ ਤਾਇਨਾਤੀ ਨਾ ਕਰਨ ਦੇ ਪੱਖ ਵਿਚ ਰਿਹਾ ਹੈ।