ਵੱਡੀ ਖ਼ਬਰ: ਰੂਸ ਵੱਲੋਂ ਜੰਗਬੰਦੀ ਦਾ ਐਲਾਨ, ਨਾਗਰਿਕਾਂ ਲਈ ਯੂਕ੍ਰੇਨ ਛੱਡਣ ਲਈ ਖੋਲ੍ਹੇ ਮਨੁੱਖੀ ਗਲਿਆਰੇ

Saturday, Mar 05, 2022 - 12:51 PM (IST)

ਵੱਡੀ ਖ਼ਬਰ: ਰੂਸ ਵੱਲੋਂ ਜੰਗਬੰਦੀ ਦਾ ਐਲਾਨ, ਨਾਗਰਿਕਾਂ ਲਈ ਯੂਕ੍ਰੇਨ ਛੱਡਣ ਲਈ ਖੋਲ੍ਹੇ ਮਨੁੱਖੀ ਗਲਿਆਰੇ

ਮਾਸਕੋ/ਕੀਵ (ਵਾਰਤਾ)- ਰੂਸ ਨੇ ਯੂਕ੍ਰੇਨ ਦੇ ਯੁੱਧ ਪ੍ਰਭਾਵਿਤ ਖੇਤਰ ਤੋਂ ਲੋਕਾਂ ਨੂੰ ਕੱਢਣ ਵਿਚ ਮਦਦ ਕਰਨ ਲਈ ਸ਼ਨੀਵਾਰ ਨੂੰ ਰੂਸੀ ਸਮੇਂ ਅਨੁਸਾਰ ਸਵੇਰੇ 10 ਵਜੇ ਜੰਗ ਨੂੰ ਰੋਕ ਕੇ ਮਾਰੀਉਪੋਲ ਅਤੇ ਵੋਲਨੋਵਾਖਾ ਤੋਂ ਇਕ ਸੁਰੱਖਿਅਤ ਗਲਿਆਰਾ ਦੇਣ ਦਾ ਐਲਾਨ ਕੀਤਾ ਹੈ। ਰੂਸੀ ਰੱਖਿਆ ਮੰਤਰਾਲਾ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ, 'ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਕੱਢਣ ਲਈ ਯੂਕ੍ਰੇਨ ਨਾਲ ਤਾਲਮੇਲ ਹੋ ਗਿਆ ਹੈ। ਰੂਸੀ ਸਮੇਂ ਅਨੁਸਾਰ ਅੱਜ ਸਵੇਰੇ 10 ਵਜੇ ਤੋਂ ਰੂਸ  ਜੰਗਬੰਦੀ ਦਾ ਐਲਾਨ ਕਰਦਾ ਹੈ ਅਤੇ ਮਾਰੀਉਪੋਲ ਅਤੇ ਵੋਲਨੋਵਾਖਾ ਤੋਂ ਨਾਗਰਿਕਾਂ ਨੂੰ ਕੱਢਣ ਲਈ ਮਨੁੱਖੀ ਗਲਿਆਰਾ ਖੋਲ੍ਹਦਾ ਹੈ।'

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦਰਮਿਆਨ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਪੁਤਿਨ ਨੂੰ ਫੇਸਬੁੱਕ 'ਤੇ ਕੀਤਾ ਅਨਫਰੈਂਡ

ਰੂਸ ਅਤੇ ਯੂਕ੍ਰੇਨ ਵਿਚਾਲੇ 3 ਮਾਰਚ ਨੂੰ ਬੇਲਾਰੂਸ ਵਿਚ ਦੂਜੇ ਦੌਰ ਦੀ ਗੱਲਬਾਤ ਹੋਈ। ਰੂਸੀ ਦਲ ਦੇ ਮੁਖੀ ਵਲਾਦੀਮੀਰ ਮੇਡੇਨਸਕੀ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਫੌਜੀ ਅਤੇ ਅੰਤਰਰਾਸ਼ਟਰੀ ਮਨੁੱਖੀ ਮੁੱਦਿਆਂ ਦੇ ਨਾਲ-ਨਾਲ ਮੌਜੂਦਾ ਸਥਿਤੀ ਦੇ ਸਿਆਸੀ ਹੱਲ 'ਤੇ ਚਰਚਾ ਕੀਤੀ। ਗੱਲਬਾਤ ਦੌਰਾਨ ਕਈ ਮੁੱਦਿਆਂ 'ਤੇ ਆਮ ਸਹਿਮਤੀ ਬਣੀ, ਜਿਸ ਵਿਚ ਨਾਗਰਿਕਾਂ ਲਈ ਮਨੁੱਖੀ ਗਲਿਆਰਾ ਵੀ ਸ਼ਾਮਲ ਹੈ। ਰੂਸੀ ਰਾਸ਼ਟਰਪਤੀ ਦੇ ਪ੍ਰੈੱਸ ਸਕੱਤਰ ਦਮਿਤਰੀ ਪੇਸਕੋਵ ਨੇ ਕਿਹਾ ਕਿ ਮਨੁੱਖੀ ਮੁੱਦਿਆਂ 'ਤੇ ਦੋਹਾਂ ਪੱਖਾਂ ਵਿਚਾਲੇ ਬਣੀ ਸਹਿਮਤੀ ਬੇਹੱਦ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ: ਪੁਤਿਨ ਦੇ ਸਿਰ ’ਤੇ 1 ਮਿਲੀਅਨ ਡਾਲਰ ਦਾ ਇਨਾਮ, ਰੂਸੀ ਬਿਜ਼ਨੈੱਸਮੈਨ ਬੋਲਿਆ-ਜ਼ਿੰਦਾ ਜਾਂ ਮੁਰਦਾ ਦੋਵੇਂ ਚੱਲਣਗੇ

ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ ਕਿ ਯੂਕ੍ਰੇਨ ਅਤੇ ਉਸ ਦੀ ਫੌਜ ਪਹਿਲਾਂ ਹੀ ਮਨੁੱਖੀ ਸਹਾਇਤਾ ਲਈ ਸਹਿਮਤ ਸੀ ਅਤੇ ਉਹ ਨਾਗਰਿਕਾਂ ਲਈ ਇਕ ਸੁਰੱਖਿਅਤ ਗਲਿਆਰੇ ਦੀ ਗਰੰਟੀ ਦਿੰਦੇ ਹਨ। ਯੂਕ੍ਰੇਨ ਨੇ ਰੈੱਡ ਕਰਾਸ ਨੂੰ ਜਲਦੀ ਤੋਂ ਜਲਦੀ ਇਕ ਸੁਰੱਖਿਅਤ ਮਨੁੱਖੀ ਗਲਿਆਰਾ ਬਣਾਉਣ ਦੀ ਅਪੀਲ ਕੀਤੀ ਹੈ। ਇਸ ਤੋਂ ਇਕ ਦਿਨ ਪਹਿਲਾਂ ਰੂਸੀ ਸੰਘ ਦੇ ਰੱਖਿਆ ਨਿਯੰਤਰਣ ਦੇ ਰਾਸ਼ਟਰੀ ਕੇਂਦਰ ਦੇ ਮੁਖੀ ਕਰਨਲ ਜਨਰਲ ਮਿਖਾਇਲ ਮਿਜ਼ਤਸੇਵ ਨੇ ਕਿਹਾ ਕਿ ਯੂਕ੍ਰੇਨ ਦੀ ਸਰਹੱਦ ਦੇ ਜ਼ਿਆਦਾਤਰ ਹਿੱਸਿਆਂ ਵਿਚ ਮਨੁੱਖੀ ਸਥਿਤੀ ਬਹੁਤ ਖ਼ਰਾਬ ਹੈ।

ਇਹ ਵੀ ਪੜ੍ਹੋ: ਜੇਲੇਂਸਕੀ ਵੱਲੋਂ ਯੂਕ੍ਰੇਨ ਛੱਡਣ ਦੀਆਂ ਖ਼ਬਰਾਂ ਦਰਮਿਆਨ ਰਾਸ਼ਟਰਪਤੀ ਦਫ਼ਤਰ ਦਾ ਵੱਡਾ ਦਾਅਵਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News