ਕੋਰੋਨਾ ਨੇ ਰੂਸ ''ਚ ਫਿਰ ਤਬਾਹੀ ਮਚਾਈ, ਦੂਜੇ ਦਿਨ 1 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ

Thursday, Oct 21, 2021 - 05:18 PM (IST)

ਮਾਸਕੋ (ਵਾਰਤਾ)- ਕੋਰੋਨਾ ਮਹਾਮਾਰੀ ਨੇ ਇਕ ਵਾਰ ਫਿਰ ਰੂਸ ਵਿਚ ਤਬਾਹੀ ਮਚਾਈ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਇਸ ਨਾਲ 36 ਹਜ਼ਾਰ ਤੋਂ ਵੱਧ ਰੋਜ਼ਾਨਾ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਦੂਜੇ ਦਿਨ ਵੀ 1 ਹਜ਼ਾਰ ਤੋਂ ਵੱਧ ਮਰੀਜ਼ ਜ਼ਿੰਦਗੀ ਦੀ ਜੰਗ ਹਾਰ ਗਏ। ਰਸ਼ੀਅਨ ਫੈਡਰਲ ਰਿਸਪਾਂਸ ਸੈਂਟਰ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿਚ 36,339 ਲੋਕਾਂ ਦੇ ਕੋਰੋਨਾ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਉਥੇ ਹੀ 1036 ਮਰੀਜ਼ਾਂ ਦੀ ਮੌਤ ਹੋ ਗਈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੇਸ਼ ਵਿਚ 34,073 ਮਾਮਲੇ ਦਰਜ ਕੀਤੇ ਗਏ ਸਨ ਅਤੇ 1028 ਲੋਕਾਂ ਦੀ ਮੌਤ ਹੋਈ ਸੀ। ਅੰਕੜਿਆਂ ਅਨੁਸਾਰ ਨਵੇਂ ਮਾਮਲਿਆਂ ਨਾਲ ਸੰਕਰਮਿਤਾਂ ਦੀ ਗਿਣਤੀ ਵਧ ਕੇ 81 ਲੱਖ 31 ਹਜ਼ਾਰ 164 ਹੋ ਗਈ ਹੈ, ਜਦੋਂ ਕਿ ਇਸ ਬਿਮਾਰੀ ਕਾਰਨ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 2,27,389 ਹੋ ਗਈ ਹੈ। ਇਸ ਦੌਰਾਨ 25,895 ਮਰੀਜ਼ ਤੰਦਰੁਸਤ ਹੋ ਗਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹੁਣ ਤੱਕ ਦੇਸ਼ ਵਿਚ 70 ਲੱਖ 91 ਹਜ਼ਾਰ 607 ਲੋਕਾਂ ਨੇ ਕੋਰੋਨਾ ਨੂੰ ਹਰਾਇਆ ਹੈ।


cherry

Content Editor

Related News